ਨੈਸ਼ਨਲ ਡੈੱਸਕ- ਜੇਕਰ ਤੁਸੀਂ Gmail ਦਾ ਇਸਤੇਮਾਲ ਕਰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ। ਦੁਨੀਆ ਭਰ ਦੇ Gmail ਯੂਜ਼ਰਸ ਇਸ ਸਮੇਂ ਇਕ ਵੱਡੇ ਸਾਈਬਰ ਖ਼ਤਰੇ ਦੀ ਲਪੇਟ 'ਚ ਆਏ ਹੋਏ ਹਨ। Google ਨੇ ਖ਼ੁਦ ਅਧਿਕਾਰਤ ਤੌਰ ‘ਤੇ ਚਿਤਾਵਨੀ ਜਾਰੀ ਕੀਤੀ ਹੈ ਕਿ Gmail ਯੂਜ਼ਰਸ ਨੂੰ ਤੁਰੰਤ ਆਪਣਾ ਪਾਸਵਰਡ ਬਦਲਣਾ ਚਾਹੀਦਾ ਹੈ ਅਤੇ ਸੁਰੱਖਿਆ ਉਪਾਅ ਅਪਡੇਟ ਕਰਨੇ ਚਾਹੀਦੇ ਹਨ। ਹਾਲ ਹੀ 'ਚ ਹੋਏ ਸਾਈਬਰ ਅਟੈਕ ਅਤੇ ਡਾਟਾ ਲੀਕ ਨੇ Google ਨੂੰ ਹਾਈ ਅਲਰਟ ‘ਤੇ ਕਰ ਦਿੱਤਾ ਹੈ।
ਕੀ ਹੋਇਆ ਹੈ?
Google ਨੇ ਮੰਨਿਆ ਹੈ ਕਿ ਉਨ੍ਹਾਂ ਦਾ Salesforce ਸਿਸਟਮ ਹੈਕ ਕੀਤਾ ਗਿਆ ਸੀ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ Gmail ਜਾਂ Google Cloud ਦੇ ਸਿੱਧੇ ਯੂਜ਼ਰਸ ਦਾ ਡਾਟਾ ਲੀਕ ਨਹੀਂ ਹੋਇਆ, ਪਰ ਜੋ ਡਾਟਾ ਐਕਸੈਸ ਕੀਤਾ ਗਿਆ ਉਹ ਸਰਕਾਰੀ ਵਪਾਰਕ ਜਾਣਕਾਰੀਆਂ ਸਨ। ਹੁਣ ਹੈਕਰ ਇਸ ਡਾਟਾ ਦੀ ਵਰਤੋਂ ਸੋਸ਼ਲ ਇੰਜੀਨੀਅਰਿੰਗ ਅਟੈਕਸ ਲਈ ਕਰ ਰਹੇ ਹਨ।
ਕੌਣ ਹੈ ਇਸ ਦੇ ਪਿੱਛੇ?
Google ਨੇ ਖੁਲਾਸਾ ਕੀਤਾ ਹੈ ਕਿ ਇਕ ਸਾਈਬਰ ਕ੍ਰਾਈਮ ਗਰੁੱਪ ShinyHunters ਇਸ ਲੀਕ ਦਾ ਫਾਇਦਾ ਚੁੱਕ ਰਿਹਾ ਹੈ। ਇਹ ਹੈਕਰਜ਼ ਆਪਣੇ ਆਪ ਨੂੰ ਆਈਟੀ ਸਪੋਰਟ ਸਟਾਫ ਜਾਂ ਗੂਗਲ ਪ੍ਰਤੀਨਿਧੀ ਦੱਸ ਕੇ ਕੇ ਯੂਜ਼ਰਸ ਨਾਲ ਸੰਪਰਕ ਕਰ ਰਹੇ ਹਨ ਅਤੇ ਉਨ੍ਹਾਂ ਤੋਂ ਪਾਸਵਰਡ ਵਰਗੀਆਂ ਸੰਵੇਦਨਸ਼ੀਲ ਜਾਣਕਾਰੀਆਂ ਚੋਰੀ ਕਰ ਰਹੇ ਹਨ। ਕਈ ਮਾਮਲਿਆਂ 'ਚ ਉਹ Gmail ਅਕਾਊਂਟਾਂ 'ਚ ਗੈਰ-ਅਧਿਕਾਰਿਤ ਤੌਰ ‘ਤੇ ਦਾਖਲ ਵੀ ਹੋ ਚੁੱਕੇ ਹਨ।
ਇਹ ਵੀ ਪੜ੍ਹੋ : ਕਿਉਂ ਟੋਕਿਆ ਜਾਂਦਾ ਤਿੰਨ ਰੋਟੀਆਂ ਖਾਣ ਤੋਂ, ਕੀ ਇਹ ਅੰਧਵਿਸ਼ਵਾਸ ਹੈ ਜਾਂ ਸਮਝਦਾਰੀ
Google ਦੀ ਸਲਾਹ ਕੀ ਹੈ?
Google ਨੇ ਯੂਜ਼ਰਜ਼ ਨੂੰ ਕੁਝ ਜ਼ਰੂਰੀ ਕਦਮ ਤੁਰੰਤ ਚੁੱਕਣ ਦੀ ਸਲਾਹ ਦਿੱਤੀ ਹੈ:
- ਪਾਸਵਰਡ ਤੁਰੰਤ ਬਦਲੋ।
- 2-ਫੈਕਟਰ ਆਥੈਂਟੀਕੇਸ਼ਨ (2FA) ਚਾਲੂ ਕਰੋ।
- ਕਿਸੇ ਵੀ ਅਸਧਾਰਨ ਗਤੀਵਿਧੀ ‘ਤੇ ਨਜ਼ਰ ਰੱਖੋ।
- ਅਣਜਾਣੇ ਮੇਲ, ਲਿੰਕ ਜਾਂ ਕਾਲਾਂ ਤੋਂ ਸਾਵਧਾਨ ਰਹੋ।
- Google ਨੇ ਇਹ ਚਿਤਾਵਨੀ 8 ਅਗਸਤ ਨੂੰ ਪ੍ਰਭਾਵਿਤ ਯੂਜ਼ਰਸ ਨੂੰ ਈਮੇਲ ਰਾਹੀਂ ਭੇਜੀ ਸੀ, ਜਿਸ 'ਚ ਦੱਸਿਆ ਗਿਆ ਕਿ ਉਨ੍ਹਾਂ ਦਾ ਡਾਟਾ ਇਸ ਘਟਨਾ ਨਾਲ ਸੰਭਾਵਿਤ ਤੌਰ ‘ਤੇ ਪ੍ਰਭਾਵਿਤ ਹੋ ਸਕਦਾ ਹੈ।
ਇਹ ਵੀ ਪੜ੍ਹੋ : ਭੁੱਲ ਕੇ ਵੀ ਇਕੱਠੀਆਂ ਨਾ ਖਾਓ ਇਹ 2 ਦਵਾਈਆਂ, ਨਹੀਂ ਤਾਂ ਜਾਣਾ ਪੈ ਸਕਦੈ ਹਸਪਤਾਲ
ਪਾਸਵਰਡ ਕਿਵੇਂ ਬਦਲਣਾ ਹੈ?
- ਕੰਪਿਊਟਰ ‘ਤੇ Google Account ਖੋਲ੍ਹੋ।
- ਖੱਬੇ ਪਾਸੇ ਸੁਰੱਖਿਆ (Security) ਟੈਬ ‘ਤੇ ਜਾਓ।
- Google 'ਚ ਸਾਇਨ ਇਨ ਕਰਨਾ ਸੈਕਸ਼ਨ 'ਚ Password ਚੁਣੋ।
- ਮੌਜੂਦਾ ਪਾਸਵਰਡ ਨਾਲ ਲੌਗਇਨ ਕਰੋ ਅਤੇ ਨਵਾਂ ਪਾਸਵਰਡ ਸੈੱਟ ਕਰੋ।
ਐਂਡਰਾਇਡ ਫੋਨ ‘ਤੇ:
- ਫੋਨ ਦੀ Settings ਖੋਲ੍ਹੋ।
- Google > ''Google ਖਾਤਾ ਪ੍ਰਬੰਧਿਤ ਕਰੋ'' 'ਤੇ ਜਾਓ।
- ਸੁਰੱਖਿਆ (Security) ਟੈਬ 'ਚ ਜਾ ਕੇ Password ਚੁਣੋ ਅਤੇ ਨਵਾਂ ਪਾਸਵਰਡ ਸੈੱਟ ਕਰੋ।
iPhone/iPad ‘ਤੇ:
- Gmail ਐਪ ਖੋਲ੍ਹੋ।
- ਉੱਪਰ ਸੱਜੇ ਕੋਨੇ ‘ਤੇ ਪ੍ਰੋਫ਼ਾਈਲ ‘ਤੇ ਟੈਪ ਕਰੋ > ''Google ਖਾਤਾ ਪ੍ਰਬੰਧਿਤ ਕਰੋ'' ਚੁਣੋ।
- ਨਿੱਜੀ ਜਾਣਕਾਰੀ (Personal Info) > Password 'ਤੇ ਜਾ ਕੇ ਨਵਾਂ ਪਾਸਵਰਡ ਅਪਡੇਟ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਰਦੀਆਂ ਲਈ ਆ ਗਈ ਬੜੇ ਕੰਮ ਦੀ ਚੀਜ਼ ! ਮਿੰਟਾਂ 'ਚ ਗਰਮ ਹੋਵੇਗਾ ਪਾਣੀ, ਬਿਜਲੀ ਬਿੱਲ ਤੋਂ ਵੀ ਮਿਲੇਗੀ ਨਿਜਾਤ
NEXT STORY