ਗੈਜੇਟ ਡੈਸਕ– ਭਾਰਤ ’ਚ ਕਿਫ਼ਾਇਤੀ ਐਂਡਰਾਇਡ ਟੀ.ਵੀ. ਖ਼ਰੀਦਣ ਦੀ ਇੱਛਾ ਰੱਖਣ ਵਾਲਿਆਂ ਲਈ ਖ਼ੁਸ਼ਖ਼ਬਰੀ ਹੈ। ਜੀ ਹਾਂ, ਘੱਟ ਕੀਮਤ ’ਚ ਬਿਹਤਰੀਨ ਫੀਚਰ ਵਾਲੇ ਸਮਾਰਟਫੋਨ ਲਾਂਚ ਕਰਨ ਤੋਂ ਬਾਅਦ ਹੁਣ ਮਸ਼ਹੂਰ ਬ੍ਰਾਂਡ ਆਈਟੈੱਲ ਜਲਦ ਹੀ ਭਾਰਤ ’ਚ ਨਵੀਂ ਐਂਡਰਾਇਡ ਟੀ.ਵੀ. ਸੀਰੀਜ਼ ਪੇਸ਼ ਕਰਨ ਜਾ ਰਹੀ ਹੈ ਜਿਸ ਵਿਚ ਤੁਸੀਂ ਘੱਟ ਕੀਮਤ ’ਚ ਬਿਹਤਰੀਨ ਫੀਚਰਜ਼ ਮਿਲਣਗੇ। ਆਈਟੈੱਲ ਨੇ ਆਪਣੀ ਨਵੀਂ ਐਂਡਰਾਇਡ ਸਮਾਰਟ ਟੀ.ਵੀ. ਸੀਰੀਜ਼ ਲਾਂਚ ਕਰਨ ਤੋਂ ਪਹਿਲਾਂ ਇਸ ਦੀ ਪੈਕੇਜਿੰਗ ਦੀ ਝਲਕ ਵਿਖਾਈ ਹੈ ਜਿਸ ਵਿਚ ਅਪਕਮਿੰਗ ਆਈਟੈੱਲ ਐਂਡਰਾਇਡ ਟੀ.ਵੀ. ਦੇ ਮਾਡਲ ਅਤੇ ਵਾਰੰਟੀ ਡੀਟੇਲ ਦੇ ਨਾਲ ਹੀ ਫੀਚਰਜ਼ ਦੀ ਵੀ ਝਲਕ ਵਿਖਾਈ ਹੈ।
18 ਮਾਰਚ ਨੂੰ ਲਾਂਚਿੰਗ
ਆਈਟੈੱਲ ਦੀ ਨਵੀਂ ਐਂਡਰਾਇਡ ਟੀ.ਵੀ. ਸੀਰੀਜ਼ ਭਾਰਤ ’ਚ ਅਗਲੇ ਹਫ਼ਤੇ 18 ਮਾਰਚ ਨੂੰ ਲਾਂਚ ਹੋਣ ਵਾਲੀ ਹੈ ਅਤੇ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਵਿਚ 32 ਇੰਚ ਅਤੇ 43 ਇੰਚ ਦੇ ਟੀ.ਵੀ. ਮਾਡਲ ਹੋ ਸਕਦੇ ਹਨ। ਫਿਲਹਾਲ, ਆਈਟੈੱਲ ਦੀ ਨਵੀਂ ਟੀ.ਵੀ. ਸੀਰੀਜ਼ ਦੀ ਪੈਕੇਜਿੰਗ ਦੇ ਵਿਖਾਈ ਦੇ ਰਹੇ ਫੀਚਰਜ਼ ਦੇ ਹਿਸਾਬ ਨਾਲ ਟੀ.ਵੀ. ’ਚ ਫਰੇਮਲੈੱਸ ਪ੍ਰੀਮੀਅਮ ਆਈ.ਡੀ. ਡਿਜ਼ਾਇਨ ਦੇ ਨਾਲ ਹੀ ਡਾਲਬੀ ਆਡੀਓ ਨਾਲ ਲੈਸ ਪਾਵਰਫੁਲ ਸਟੀਰੀਓ ਸਪੀਕਰ ਹੋਣਗੇ, ਜਿਸ ਨਾਲ ਤੁਸੀਂ ਲੱਕ ਅਤੇ ਸਾਊਂਡ ਕੁਆਲਿਟੀ ਦਾ ਅੰਦਾਜ਼ਾ ਲਗਾ ਸਕਦੇ ਹੋ।
‘ਮੇਡ ਇਨ ਇੰਡੀਆ’
ਦਾਅਵਾ ਕੀਤਾ ਗਿਆ ਹੈ ਕਿ ਆਈਟੈੱਲ ਦੀ ਇਸ ਨਵੀਂ ਐਂਡਰਾਇਡ ਟੀ.ਵੀ. ਸੀਰੀਜ਼ ਦਾ ਪ੍ਰੋਡਕਸ਼ਨ ਭਾਰਤ ’ਚ ਹੀ ਹੋਵੇਗਾ ਯਾਨੀ ਇਹ ਮੇਡ ਇਨ ਇੰਡੀਆ ਟੀ.ਵੀ. ਸੀਰੀਜ਼ ਹੋਵੇਗੀ। ਨਾਲ ਹੀ ਇਸ ਸਮਾਰਟ ਟੀ.ਵੀ. ਸੀਰੀਜ਼ ’ਤੇ 2 ਸਾਲ ਦੀ ਵਾਰੰਟੀ ਵੀ ਦਿੱਤੀ ਜਾਵੇਗੀ। ਉਮੀਦ ਕੀਤੀ ਜਾ ਰਹੀ ਹੈ ਕਿ ਆਈਟੈੱਲ ਦੀ ਇਸ ਨਵੀਂ ਟੀ.ਵੀ. ਸੀਰੀਜ਼ ਨੂੰ ਭਾਰਤ ’ਚ 20 ਹਜ਼ਾਰ ਰੁਪਏ ਤੋਂ ਘੱਟ ਦੀ ਰੇਂਜ ’ਚ ਪੇਸ਼ ਕੀਤਾ ਜਾ ਸਕਦਾ ਹੈ ਅਤੇ ਇਸ ਵਿਚ ਓ.ਟੀ.ਟੀ. ਐਪਸ ਪ੍ਰੀਇੰਸਟਾਲ ਮਿਲ ਸਕਦੇ ਹਨ। ਅਗਲੇ ਹਫ਼ਤੇ ਇਸ ਟੀ.ਵੀ. ਸੀਰੀਜ਼ ਦੇ ਮਾਡਲਾਂ ਦੀ ਕੀਮਤ ਦੇ ਨਾਲ ਹੀ ਫੀਚਰਜ਼ ਦੀ ਪੂਰੀ ਡਿਟੇਲ ਮਿਲ ਜਾਵੇਗੀ।
ਵਨਪਲੱਸ 9 ਸੀਰੀਜ਼ ਦੇ ਨਾਲ ਹੀ ਲਾਂਚ ਹੋਵੇਗੀ ‘ਵਨਪਲੱਸ ਵਾਚ’, ਮਿਲਣਗੇ ਜ਼ਬਰਦਸਤ ਫੀਚਰ
NEXT STORY