ਗੈਜੇਟ ਡੈਸਕ– ਬ੍ਰਾਡਬੈਂਡ ਪਲਾਨਾਂ ’ਤੇ ਪ੍ਰੀਪੇਡ ਪਲਾਨਜ਼ ਦੀ ਤਰ੍ਹਾਂ ਚਰਚਾ ਨਹੀਂ ਹੁੰਦੀ। ਇਸ ਦੀ ਵਜ੍ਹਾ ਬ੍ਰਾਡਬੈਂਡ ਸਵਰਿਸ ਦੀ ਪ੍ਰਸਿੱਧੀ ਹੈ। ਮੋਬਾਇਲ ਟੈਲੀਫੋਨ ਸਰਵਿਸ ਦਾ ਯੂਜ਼ਰ ਬੇਸ ਬਹੁਤ ਵੱਡਾ ਹੈ ਜਦਕਿ ਬ੍ਰਾਡਬੈਂਡ ਸਰਵਿਸ ਦੀ ਵਰਤੋਂ ਕੁਝ ਖ਼ਾਸ ਲੋਕਾਂ ਦੁਆਰਾ ਹੀ ਕੀਤੀ ਜਾਂਦੀ ਹੈ। ਹਾਲਾਂਕਿ, ਸਮਾਰਟ ਟੀਵੀ ਅਤੇ ਓ.ਟੀ.ਟੀ. ਪਲੇਟਫਾਰਮਾਂ ਦੀ ਵਧ ਰਹੀ ਪ੍ਰਸਿੱਧੀ ਦੇ ਨਾਲ ਬ੍ਰਾਡਬੈਂਡ ਦੀ ਮੰਗ ਵੀ ਵੱਧ ਰਹੀ ਹੈ।
ਇਸ ਸੈਗਮੈਂਟ ਵਿੱਚ BSNL, Jio, Airtel ਸਮੇਤ ਕਈ ਕੰਪਨੀਆਂ ਮੌਜੂਦ ਹਨ। ਜੇਕਰ ਬ੍ਰਾਡਬੈਂਡ ਦੇ ਰੀਚਾਰਜ ਪਲਾਨ 'ਤੇ ਨਜ਼ਰ ਮਾਰੀਏ ਤਾਂ ਕਈ ਆਕਰਸ਼ਕ ਆਫਰ ਮਿਲ ਸਕਦੇ ਹਨ। ਜੀਓ ਫਾਈਬਰ ਕੁਝ ਅਜਿਹੇ ਹੀ ਪਲਾਨ ਪੇਸ਼ ਕਰਦਾ ਹੈ। ਕੰਪਨੀ ਦੇ ਪੋਰਟਫੋਲੀਓ ਵਿੱਚ ਕਈ ਅਜਿਹੇ ਕਈ ਪਲਾਨ ਮੌਜੂਦ ਹਨ। ਖਾਸਕਰਕੇ ਜੇਕਰ ਤੁਸੀਂ ਓ.ਟੀ.ਟੀ. ਸਬਸਕ੍ਰਿਪਸ਼ਨ ਦੇ ਨਾਲ ਪਲਾਨ ਚਾਹੁੰਦੇ ਹੋ ਤਾਂ ਉਹ ਕੰਪਨੀ ਦੇ ਪੋਰਟਫੋਲੀਓ ਨੂੰ ਚੈੱਕ ਕਰ ਸਕਦੇ ਹੋ। ਬ੍ਰਾਂਡ ਦੇ ਪਲਾਨ ਦੀ ਸ਼ੁਰੂਆਤੀ ਕੀਮਤ 399 ਰੁਪਏ ਹੈ। ਸਭ ਤੋਂ ਬੈਸਟ ਪਲਾਨ ਵਿੱਚ 150 mbps ਤੱਕ ਦੀ ਸਪੀਡ, ਅਨਲਿਮਟਿਡ ਕਾਲਿੰਗ ਅਤੇ ਹੋਰ ਸਹੂਲਤਾ ਮਿਲਦੀਆਂ ਹਨ।
ਜੀਓ ਫਾਈਬਰ ਦੇ ਵਿਸ਼ੇਸ਼ ਪਲਾਨ ਹੇਠ ਲਿਖੇ ਹਨ
ਜੀਓ ਫਾਈਬਰ ਦਾ ਸਭ ਤੋਂ ਸਸਤਾ ਰੀਚਾਰਜ
ਜੀਓ ਫਾਈਬਰ ਦੇ ਪੋਰਟਫੋਲੀਓ ਵਿੱਚ ਕਈ ਰੀਚਾਰਜ ਪਲਾਨ ਮੌਜੂਦ ਹਨ। ਸਭ ਤੋਂ ਸਸਤਾ ਪਲਾਨ 30Mbps ਦੀ ਸਪੀਡ ਵਾਲੇ ਡੇਟਾ ਦੇ ਨਾਲ ਆਉਂਦਾ ਹੈ। ਇਸ ਪਲਾਨ 'ਚ ਤੁਹਾਨੂੰ ਸਿਰਫ ਡਾਟਾ ਅਤੇ ਕਾਲਿੰਗ ਦੀ ਸੁਵਿਧਾ ਮਿਲਦੀ ਹੈ। ਇਸ 'ਚ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ ਦਾ ਫਾਇਦਾ ਵੀ ਮਿਲਦਾ ਹੈ।
499 ਰੁਪਏ ਦੇ ਪਲਾਨ ਵਿੱਚ 399 ਰੁਪਏ ਦੇ ਪਲਾਨ ਵਾਲੀਆਂ ਸਾਰੀਆ ਸਹੂਲਤਾ ਦੇ ਨਾਲ 6 ਓ.ਟੀ.ਟੀ. ਪਲੇਟਫਾਰਮ ਦਾ ਐਕਸੈੱਸ ਵੀ ਮਿਲੇਗਾ। ਦੋਵਾਂ ਹੀ ਪਲਾਨਾਂ ’ਚ ਤੁਹਾਨੂੰ ਜੀ.ਐਸ.ਟੀ. ਅਲੱਗ ਤੋਂ ਦੇਣੀ ਹੋਵੇਗੀ। ਦੋਵੇਂ ਪਲਾਨ 6 ਮਹੀਨੇ ਜਾਂ ਇੱਕ ਸਾਲ ਦੀ ਮਿਆਦ ਦੇ ਨਾਲ ਆਉਂਦੇ ਹਨ।
ਜੀਓ ਫਾਈਬਰ ਦਾ 999 ਵਾਲਾ ਪਲਾਨ
ਜੇਕਰ ਜ਼ਿਆਦਾ ਸਪੀਡ ਅਤੇ ਓ.ਟੀ.ਟੀ. ਪਲੇਟਫਾਰਮ ਦੇ ਨਾਲ ਪਲਾਨ ਚਾਹੁੰਦੇ ਹੋ, ਤਾਂ ਤੁਸੀਂ ਬ੍ਰਾਂਡ ਦਾ ਸਭ ਤੋਂ ਬੈਸਟ ਪਲਾਨ ਲੈ ਸਕਦੇ ਹੋ, ਇਸ ਪਲਾਨ ਵਿੱਚ ਤੁਹਾਨੂੰ 150Mbps ਦੀ ਸਪੀਡ ਨਾਲ ਡਾਟਾ ਮਿਲੇਗਾ।
ਇਸ 'ਚ 30 ਦਿਨਾਂ ਦੀ ਮਿਆਦ ਨਾਲ ਅਨਲਿਮਟਿਡ ਵੌਇਸ ਕਾਲਿੰਗ, Jio ਐਪਸ ਦੀ ਫ੍ਰੀ ਸਬਸਕ੍ਰਿਪਸ਼ਨ ਅਤੇ ਹੋਰ ਫਾਇਦੇ ਮਿਲਦੇ ਹਨ। ਇਸ ਪਲਾਨ 'ਚ ਯੂਜ਼ਰਸ ਨੂੰ 3.3TB ਡਾਟਾ ਮਿਲਦਾ ਹੈ। GST ਅਤੇ ਹੋਰ ਵੇਰਵੇ ਰੀਚਾਰਜ ਪਲਾਨ ਵਿੱਚ ਸ਼ਾਮਲ ਨਹੀਂ ਹਨ।
ਦੇਸ਼ ਦੇ ਸਾਈਬਰ ਖੇਤਰ ’ਚ ਫੈਲ ਰਿਹਾ ਹੈ ਨਵਾਂ ਮੋਬਾਇਲ ਬੈਂਕਿੰਗ ਵਾਇਰਸ, ਵਿੱਤੀ ਧੋਖਾਦੇਹੀ ਦਾ ਜੋਖਮ
NEXT STORY