ਗੈਜੇਟ ਡੈਸਕ– ਦੇਸ਼ ਦੀ ਦਿੱਗਜ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਆਪਣੇ ਗਾਹਕਾਂ ਲਈ ਇਕ ਹੋਰ ਸਸਤਾ ਪ੍ਰੀਪੇਡ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਦੀ ਕੀਮਤ 222 ਰੁਪਏ ਹੈ। ਪਲਾਨ ਦੇ ਨਾਲ ਗਾਹਕਾਂ ਨੂੰ 4ਜੀ ਡਾਟਾ ਦੀ ਸੁਵਿਧਾ ਮਿਲਦੀ ਹੈ। ਯਾਨੀ ਇਸ ਪਲਾਨ ਨੂੰ ਵਾਧੂ ਡਾਟਾ ਲਈ ਇਸਤੇਮਾਲ ਕੀਤਾ ਜਾ ਸਕਦਾ ਹੈ। ਕੰਪਨੀ ਨੇ ਇਸ ਪਲਾਨ ਨੂੰ ‘ਫੁੱਟਬਾਲ ਵਰਲਡ ਕੱਪ ਡਾਟਾ ਪੈਕ’ ਨਾਂ ਦਿੱਤਾ ਹੈ। ਹਾਲਾਂਕਿ, ਪਲਾਨ ਨੂੰ ਵਰਲਡ ਕੱਪ ਖ਼ਤਮ ਹੋਣ ਤੋਂ ਬਾਅਦ ਵੀ ਜਾਰੀ ਰੱਖਿਆ ਜਾਵੇਗਾ।
ਪਲਾਨ ’ਚ ਮਿਲਣਗੇ ਇਹ ਫਾਇਦੇ
ਜੀਓ ਦੇ 222 ਰੁਪਏ ਵਾਲੇ ਪ੍ਰੀਪੇਡ ਰੀਚਾਰਜ ਪਲਾਨ ’ਚ ਕੁੱਲ 50 ਜੀ.ਬੀ. ਹਾਈ ਸਪੀਡ ਡਾਟਾ ਦਿੱਤਾ ਜਾਂਦਾ ਹੈ। ਇਸ ਪਲਾਨ ਦੀ ਮਿਆਦ ਦੀ ਗੱਲ ਕਰੀਏ ਤਾਂ ਪਲਾਨ ਨੂੰ ਡਾਟਾ ਐਡ-ਆਨ ਪਲਾਨ ਦੇ ਰੂਪ ’ਚ ਪੇਸ਼ ਕੀਤਾ ਗਿਆ ਹੈ। ਯਾਨੀ ਇਸਦੀ ਮਿਆਦ ਤੁਹਾਡੇ ਮੌਜੂਦਾ ਪਲਾਨ ਦੇ ਖ਼ਤਮ ਹੋਣ ਤਕ ਰਹੇਗੀ ਜਾਂ 30 ਦਿਨਾਂ ਤਕ ਰਹੇਗੀ।
ਇਸ ਪਲਾਨ ਨੂੰ ਵਾਧੂ ਡਾਟਾ ਲਾਬ ਲਈ ਪੇਸ਼ ਕੀਤਾ ਗਿਆ ਹੈ, ਜਿਸ ਨਾਲ ਤੁਸੀਂ ਬਿਨਾਂ ਕਿਸੇ ਰੁਕਾਵਟ ਦੇ ਫੁੱਟਬਾਲ ਵਰਲਡ ਕੱਪ ਦਾ ਮਜ਼ਾ ਲੈ ਸਕੋ। ਦੱਸ ਦੇਈਏ ਕਿ ਇਸ ਪਲਾਨ ਦੇ ਨਾਲ ਕੋਈ ਵੀ ਕਾਲਿੰਗ ਅਤੇ ਐੱਸ.ਐੱਮ.ਐੱਮ. ਸੁਵਿਧਾ ਨਹੀਂ ਮਿਲਦੀ। ਉੱਥੇ ਹੀ ਤੁਹਾਨੂੰ ਇਸ ਪਲਾਨ ਦੇ ਨਾਲ ਪਹਿਲਾਂ ਤੋਂ ਕੋਈ ਪਲਾਨ ਲੈਣਾ ਜ਼ਰੂਰੀ ਹੋਵੇਗਾ।
ਲਾਂਚ ਹੋਈ ਸੁਪਰੀਮ ਕੋਰਟ ਦੀ ਮੋਬਾਇਲ ਐਪ, ਹੁਣ ਰੀਅਲ ਟਾਈਮ ’ਚ ਵੇਖ ਸਕੋਗੇ ਕਾਰਵਾਈ
NEXT STORY