ਗੈਜੇਟ ਡੈਸਕ– ਰਿਲਾਇੰਸ ਜੀਓ ਨੇ ਕਈ ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਆਖ਼ਿਰਕਾਰ ਇਕ ਮਹੀਨੇ ਵਾਲਾ ਪ੍ਰੀਪੇਡ ਪਲਾਨ ਲਾਂਚ ਕਰ ਦਿੱਤਾ ਹੈ। ਪਿਛਲੇ ਕਈ ਸਾਲਾਂ ਤੋਂ ਗਾਹਕਾਂ ਦੀ ਮੰਗ ਸੀ ਕਿ ਕਿਹੜੇ ਕਾਨੂੰਨ ਹਿਤ ਟੈਲੀਕਾਮ ਕੰਪਨੀਆਂ ਲਈ ਇਕ ਮਹੀਨਾ 28 ਦਿਨਾਂ ਦਾ ਹੁੰਦਾ ਹੈ। ਇਸਨੂੰ ਲੈ ਕੇ ਕਾਫੀ ਵਿਰੋਧ ਵੀ ਹੋਇਆ ਜਿਸਤੋਂ ਬਾਅਦ ਟਰਾਈ ਨੇ ਕਿਹਾ ਸੀ ਕਿ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਆਪਣੇ ਗਾਹਕਾਂ ਲਈ ਕੁਝ ਅਜਿਹੇ ਪਲਾਨ ਲਾਂਚ ਕਰਨੇ ਹੋਣਗੇ ਜਿਨ੍ਹਾਂ ਦੇ ਨਾਲ ਇਕ ਮਹੀਨੇ ਦੀ ਮਿਆਦ ਮਿਲੇ। ਹੁਣ ਜੀਓ ਨੇ ਇਕ ਮਹੀਨੇ ਦੀ ਮਿਆਦ ਵਾਲਾ ਪਲਾਨ ਲਾਂਚ ਕਰ ਦਿੱਤਾ ਹੈ। ਜੀਓ ਨੇ ਕਿਹਾ ਹੈ ਕਿ ਉਹ ਅਜਿਹਾ ਕਰਨ ਵਾਲੀ ਦੇਸ਼ ਦੀ ਪਹਿਲੀ ਟੈਲੀਕਾਮ ਕੰਪਨੀ ਹੈ। ਆਓ ਜਾਣਦੇ ਹਾਂ ਜੀਓ ਦੇ ਇਸ ਇਕ ਮਹੀਨੇ ਵਾਲੇ ਪਲਾਨ ਬਾਰੇ ਵਿਸਤਾਰ ਨਾਲ...
ਜੀਓ ਦੇ 30 ਦਿਨਾਂ ਦੀ ਮਿਆਦ ਵਾਲੇ ਪਲਾਨ ਦੇ ਫਾਇਦੇ
ਜੀਓ ਦੇ ਇਸ ਇਕ ਮਹੀਨੇ ਵਾਲੇ ਪਲਾਨ ਦੀ ਕੀਮਤ 259 ਰੁਪਏ ਹੈ। ਇਸ ਵਿਚ ਤੁਹਾਨੂੰ ਪੂਰੇ ਇਕ ਮਹੀਨੇ ਦੀ ਮਿਆਦ ਮਿਲੇਗੀ ਯਾਨੀ ਜੇਕਰ ਤੁਸੀਂ 1 ਅਪ੍ਰੈਲ ਨੂੰ ਰੀਚਾਰਜ ਕਰਵਾਉਂਦੇ ਹੋ ਤਾਂ ਤੁਹਾਨੂੰ ਅਗਲਾ ਰੀਚਾਰਜ 1 ਮਈ ਨੂੰ ਹੀ ਕਰਵਾਉਣਾ ਪਵੇਗਾ। ਇਸ ਪਲਾਨ ’ਚ ਗਾਹਕਾਂ ਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲੇਗਾ। ਇਸਤੋਂ ਇਲਾਵਾ ਸਾਰੇ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਮਿਲੇਗੀ।
ਇਸ ਪਲਾਨ ਨੂੰ ਤੁਸੀਂ ਇਕ ਵਾਰ ’ਚ ਹੀ ਕਈ ਵਾਰ ਲਈ ਰੀਚਾਰਜ ਕਰਵਾ ਸਕਦੇ ਹੋ। ਹਰ ਮਹੀਨੇ ਮਿਆਦ ਖ਼ਤਮ ਹੋਣ ਤੋਂ ਬਾਅਦ ਨਵਾਂ ਪਲਾਨ ਆਪਣੇ ਆਪ ਐਕਟਿਵ ਹੋ ਜਾਵੇਗਾ। ਇਸ ਪਲਾਨ ’ਚ ਰੋਜ਼ਾਨਾ 100 SMS ਵੀ ਮਿਲਣਗੇ। ਇਸ ਪਲਾਨ ’ਚ ਵੀ ਹੋਰ ਪਲਾਨ ਦੀ ਤਰ੍ਹਾਂ ਜੀਓ ਦੇ ਸਾਰੇ ਐਪਸ ਦਾ ਸਬਸਕ੍ਰਿਪਸ਼ਨ ਮਿਲੇਗਾ।
ਹੁਣ ਨਹੀਂ ਸੁਣੇਗੀ ਕੋਰੋਨਾ ਕਾਲਰ ਟਿਊਨ! ਬੰਦ ਕਰਨ ਦੀ ਤਿਆਰੀ ਕਰ ਰਹੀ ਸਰਕਾਰ
NEXT STORY