ਗੈਜੇਟ ਡੈਸਕ– ਜੀਓ ਫੋਨ ਯੂਜ਼ਰਸ ਲਈ ਰਿਲਾਇੰਸ ਜੀਓ ਨੇ ਨਵੀਂ JioCricket ਐਪ ਲਾਂਚ ਕਰ ਦਿੱਤੀ ਹੈ। ਇਸ ਐਪ ਰਾਹੀਂ ਜੀਓ ਫੋਨ ਯੂਜ਼ਰਸ ਨੂੰ ਲਾਈਵ ਸਕੋਰ, ਮੈਚ ਅਪਡੇਟਸ ਅਤੇ ਕ੍ਰਿਕਟ ਨਾਲ ਸਬੰਧਤ ਖ਼ਬਰਾਂ ਤੋਂ ਇਲਾਵਾ ਵੀਡੀਓਜ਼ ਵੀ ਵੇਖਣ ਨੂੰ ਮਿਲਣਗੀਆਂ। ਇਸ ਐਪ ਦੀ ਇਕ ਹੋਰ ਖ਼ਾਰ ਗੱਲ ਇਹ ਹੈ ਕਿ ਇਸ ਵਿਚ ਹਿੰਦੀ ਸਮੇਤ 9 ਭਾਰਤੀ ਭਾਸ਼ਾਵਾਂ ਦੀ ਸੁਪੋਰਟ ਵੀ ਹੈ। ਇਸ ਤੋਂ ਇਲਾਵਾ ਜੀਓ ਕ੍ਰਿਕਟ ਪਲੇਅ ਅਲੋਂਗ ਗੇਮ ਵੀ ਖੇਡੀ ਜਾ ਸਕਦੀ ਹੈ। ਇਸ ਸੈਕਸ਼ਨ ’ਚ ਤੁਸੀਂ ਕਿਸੇ ਮੈਚ ਨੂੰ ਲੈ ਕੇ ਅੰਦਾਜ਼ਾ ਵੀ ਲਗਾ ਸਕਦੇ ਹੋ ਜੋ ਸਹੀ ਹੋਣ ’ਤੇ ਤੁਹਾਨੂੰ 50,000 ਰੁਪਏ ਤਕ ਦੇ ਰਿਲਾਇੰਸ ਵਾਊਚਰਜ਼ ਮਿਲ ਸਕਦੇ ਹਨ। ਜੀਓ ਫੋਨ ’ਚ JioCricket ਐਪ ਨੂੰ ਜੀਓ ਐਪ ਸਟੋਰ ਤੋਂ ਆਸਾਨੀ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ।
ਦੱਸ ਦੇਈਏ ਕਿ ਜੀਓ ਨੇ ਹਾਲ ਹੀ ’ਚ ਸਮਾਰਟਫੋਨਾਂ ਲਈ ਆਪਣਾ ਖ਼ੁਦ ਦਾ jioPages ਨਾਂ ਨਾਲ ਵੈੱਬ ਬ੍ਰਾਊਜ਼ਰ ਵੀ ਲਾਂਚ ਕੀਤਾ ਹੈ। ਜੀਓ ਨੇ ਦਾਅਵਾ ਕੀਤਾ ਹੈ ਕਿ ਇਹ ਨਵਾਂ ਵੈੱਬ ਬ੍ਰਾਊਜ਼ਰ ਤੇਜ਼ ਹੋਣ ਦੇ ਨਾਲ-ਨਾਲ ਪੂਰੀ ਤਰ੍ਹਾਂ ਸੁਰੱਖਿਅਤ ਵੀ ਹੈ। ਕੰਪਨੀ ਨੇ ਕਿਹਾ ਹੈ ਕਿ ਹੋਰ ਬ੍ਰਾਊਜ਼ਰਾਂ ਦੇ ਮੁਕਾਬਲੇ ਇਹ ਯੂਜ਼ਰਸ ਨੂੰ ਡਾਟਾ ਪ੍ਰਾਈਵੇਸੀ ਦੇ ਨਾਲ-ਨਾਲ ਡਾਟਾ ’ਤੇ ਪੂਰਾ ਕੰਟਰੋਲ ਵੀ ਦਿੰਦਾ ਹੈ। jioPages ਨੂੰ ਪਾਵਰਫੁਲ ਕ੍ਰੋਮੀਅਮ ਬਲਿੰਕ ਇੰਜਣ ਰਾਹੀਂ ਤਿਆਰ ਕੀਤਾ ਗਿਆ ਹੈ। ਇਸ ਇੰਜਣ ਦੀ ਹਾਈ ਸਪੀਡ ਕਾਰਨ ਬ੍ਰਾਊਜ਼ਿੰਗ ਦਾ ਸ਼ਾਨਦਾਰ ਅਨੁਭਵ ਯੂਜ਼ਰਸ ਨੂੰ ਮਿਲੇਗਾ। jioPages ਨੂੰ ਪੂਰੀ ਤਰ੍ਹਾਂ ਭਾਰਤ ’ਚ ਹੀ ਡਿਜ਼ਾਇਨ ਅਤੇ ਵਿਕਸਿਤ ਕੀਤਾ ਗਿਆ ਹੈ।
ਰਾਇਲ ਐਨਫੀਲਡ 6 ਨਵੰਬਰ ਨੂੰ ਭਾਰਤ ’ਚ ਲਾਂਚ ਕਰੇਗੀ ਨਵਾਂ ਮੋਟਰਸਾਈਕਲ, ਇੰਨੀ ਹੋ ਸਕਦੀ ਹੈ ਕੀਮਤ
NEXT STORY