ਜਲੰਧਰ—ਹਾਲ ਹੀ 'ਚ ਰਿਲਾਇੰਸ ਜਿਓ ਨੇ ਗਣਤੰਤਰ ਦਿਵਸ ਮੌਕੇ 'ਤੇ ਆਪਣੇ ਕਈ ਪਲਾਨਜ਼ 'ਚ ਬਦਲਾਅ ਕੀਤਾ ਹੈ। ਉੱਥੇ ਹੁਣ ਕੰਪਨੀ ਨੇ ਜਿਓ ਫੋਨ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਇਕ ਨਵੇਂ ਆਫਰ ਦਾ ਐਲਾਨ ਕੀਤਾ ਹੈ। ਇਸ ਆਫਰ ਤਹਿਤ ਜਿਓ ਫੋਨ ਯੂਜ਼ਰਸ ਨੂੰ ਸਿਰਫ 49 ਰੁਪਏ 'ਚ ਅਨਮਿਲਟਿਡ ਕਾਲਿੰਗ ਅਤੇ 1 ਡਾਟਾ ਦਾ ਲਾਭ ਮਿਲੇਗਾ। ਦੱਸਣਯੋਗ ਹੈ ਕਿ ਜਿਓ ਦਾ ਇਹ ਸਪੈਸ਼ਲ ਆਫਰ ਸਿਰਫ ਜਿਓ ਫੋਨ ਇਸਤੇਮਾਲ ਕਰਨ ਵਾਲੇ ਲੋਕਾਂ ਲਈ ਹੀ ਹੈ।
ਉੱਥੇ ਇਸ ਪਲਾਨ 'ਚ 28 ਦਿਨਾਂ ਤਕ 1 ਜੀ.ਬੀ. ਡਾਟਾ ਅਤੇ ਅਨਲਿਮਟਿਡ ਕਾਲਿੰਗ ਨਾਲ ਜਿਓ ਐਪ ਦੇ ਸਬਸਕਰੀਪਸ਼ਨ ਮਿਲਣਗੇ ਪਰ 1 ਜੀ.ਬੀ. ਡਾਟੇ ਦਾ ਇਸਤੇਮਾਲ ਕਰਨ ਤੋਂ ਬਾਅਦ ਇੰਟਰਨੈੱਟ ਦੀ ਸਪੀਡ ਘੱਟ ਹੋ ਜਾਵੇਗੀ। ਇਸ ਤੋਂ ਇਲਾਵਾ ਕੰਪਨੀ ਨੇ 11, 21, 51 ਅਤੇ 101 ਰੁਪਏ ਦੇ ਪਲਾਨ ਵੀ ਪੇਸ਼ ਕੀਤੇ ਹਨ। ਇਨ੍ਹਾਂ ਦਾ ਇਸਤੇਮਾਲ ਤੁਸੀਂ ਆਪਣੇ 49 ਰੁਪਏ ਦੇ ਪਲਾਨ 'ਚ ਇੰਟਰਨੈੱਟ ਦੀ ਸਪੀਡ ਵਧਾਉਣ ਲਈ ਇਸਤੇਮਾਲ ਕਰ ਸਕਦੇ ਹੋ।
indian Auto Expo 2018 'ਚ ਇਨ੍ਹਾਂ ਇਲੈਕਟ੍ਰਿਕ ਕਾਰਾਂ 'ਤੇ ਹੋਵੇਗੀ ਨਜ਼ਰ
NEXT STORY