ਇੰਟਰਨੈਸ਼ਨਲ ਡੈਸਕ- ਮੌਜੂਦਾ ਸਮੇਂ ’ਚ ਅਮਰੀਕਾ ਦਾ ਪਿਛੋਕੜ ਪੂਰੀ ਤਰ੍ਹਾਂ ਇਮੀਗ੍ਰੇਸ਼ਨ ਤੇ ਡਿਪੋਰਟੇਸ਼ਨ ਦੀ ਬਹਿਸ ਦੇ ਆਲੇ-ਦੁਆਲੇ ਘੁੰਮ ਰਿਹਾ ਹੈ। ਅਮਰੀਕੀ ਅਧਿਕਾਰੀ ਵਾਰ-ਵਾਰ ਵਿਦੇਸ਼ੀਆਂ ਨੂੰ ਯਾਦ ਦਿਵਾ ਰਹੇ ਹਨ ਕਿ ਕਾਨੂੰਨ ਤੋੜਨ ਅਤੇ ਹੋਰ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਦੇ ਲਾਜ਼ਮੀ ਤੌਰ ’ਤੇ ਕਾਨੂੰਨੀ ਨਤੀਜੇ ਭੁਗਤਣੇ ਪੈਣਗੇ। ਇਸ ਵਿਚਾਲੇ ਅਮਰੀਕੀ ਦਿੱਗਜ ਕਾਰੋਬਾਰੀ ਤੇ ਵੈਸ਼ਵਿਕ ਨਿਵੇਸ਼ਕ ਐਲਨ ਮਸਕ ਨੇ ਬ੍ਰਿਟੇਨ ਵਿਚ ਪਾਕਿਸਤਾਨੀ ਨਾਗਰਿਕਾਂ ਵੱਲੋਂ ਕੀਤੇ ਗਏ ਘਿਨੌਣੇ ਅਪਰਾਧਾਂ ਵੱਲ ਲੋਕਾਂ ਦਾ ਧਿਆਨ ਖਿੱਚਿਆ ਹੈ।
ਉਨ੍ਹਾਂ ਬ੍ਰਿਟੇਨ ਵਿਚ ਪਾਕਿਸਤਾਨੀ ਨਾਗਰਿਕਾਂ ਵੱਲੋਂ ਬੱਚੀਆਂ ਨਾਲ ਕੀਤੀਆਂ ਗਈਆਂ ਜਬਰ-ਜ਼ਨਾਹ ਦੀਆਂ ਘਟਨਾਵਾਂ ਨੂੰ ਸ਼ਰਮਨਾਕ ਦੱਸਿਆ ਅਤੇ ਲਿਖਿਆ ਕਿ ਜੇ ਇਕ ਛੋਟੀ ਬੱਚੀ ਨਾਲ ਭਿਆਨਕ ਜਬਰ-ਜ਼ਨਾਹ ਕਰਨ ਵਾਲੇ ਮੁਲਜ਼ਮ ਨੂੰ ਡਿਪੋਰਟ ਨਹੀਂ ਕੀਤਾ ਜਾਂਦਾ ਤਾਂ ਫਿਰ ਕੀ ਕੀਤਾ ਜਾਂਦਾ ਹੈ ? ਉਨ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਪੋਸਟਾਂ ਕਰੋੜਾਂ ਲੋਕਾਂ ਵੱਲੋਂ ਵੇਖੀਆਂ ਜਾ ਰਹੀਆਂ ਹਨ। ਜਾਣਕਾਰਾਂ ਦਾ ਕਹਿਣਾ ਹੈ ਕਿ ਮਸਕ ਅਸਲ ’ਚ ਟਰੰਪ ਨੂੰ ਯਾਦ ਦਿਵਾਉਣਾ ਚਾਹੁੰਦੇ ਹਨ ਕਿ ਜਿਸ ਪਾਕਿਸਤਾਨੀ ਅਵਾਮ ਦੀ ਉਹ ਪੈਰਵੀ ਕਰ ਰਹੇ ਹਨ, ਉਹ ਕਿੰਨੀ ਭਿਆਨਕ ਹੈ।
8 ਸਾਲਾ ਬੱਚੀ ਨਾਲ ਵਾਰ-ਵਾਰ ਜਬਰ-ਜ਼ਨਾਹ
ਹੁਣੇ ਜਿਹੇ ਮਸਕ ਨੇ ਇਕ ਬ੍ਰਿਟਿਸ਼ ਔਰਤ ਦੀ ‘ਐਕਸ’ ’ਤੇ ਪੋਸਟ ਸ਼ੇਅਰ ਕੀਤੀ, ਜਿਸ ਵਿਚ ਉਸ ਨੇ ਲਿਖਿਆ ਸੀ ਕਿ–‘‘8 ਸਾਲਾ ਬੱਚੀ ਨਾਲ ਜਬਰ-ਜ਼ਨਾਹ ਅਤੇ ਉਸ ’ਤੇ ਕਈ ਜਿਨਸੀ ਹਮਲੇ ਕਰਨ ਦੇ ਦੋਸ਼ ਵਿਚ ਪਾਕਿਸਤਾਨੀ ਸ਼ਰਨਾਰਥੀ ਅਦਾਲਤ ਵਿਚ ਪੇਸ਼ ਹੋਇਆ। ਪਾਕਿਸਤਾਨੀ ਸ਼ਰਨਾਰਥੀ ਨੇ 8 ਸਾਲਾ ਬੱਚੀ ਨਾਲ 2 ਵਾਰ ਜਬਰ-ਜ਼ਨਾਹ ਕੀਤਾ ਅਤੇ ਫਿਰ ਉਸ ਨੂੰ ਜਿਨਸੀ ਸਰਗਰਮੀਆਂ ਵੇਖਣ ਲਈ ਮਜਬੂਰ ਕੀਤਾ। ਅਜਿਹਾ ਕਿਹੜਾ ਰਾਖਸ਼ ਕਰਦਾ ਹੈ?’’
ਐਲਨ ਮਸਕ ਨੇ ਲਿਖਿਆ ਕਿ ਜੇ ਇਕ ਛੋਟੀ ਜਿਹੀ ਬੱਚੀ ਨਾਲ ਭਿਆਨਕ ਜਬਰ-ਜ਼ਨਾਹ ਕਰਨ ’ਤੇ ਮੁਲਜ਼ਮ ਨੂੰ ਡਿਪੋਰਟ ਨਹੀਂ ਕੀਤਾ ਜਾਂਦਾ ਤਾਂ ਫਿਰ ਕੀ ਕੀਤਾ ਜਾਂਦਾ ਹੈ? ਇਸ ਮਹੀਨੇ ਦੇ ਸ਼ੁਰੂ ਵਿਚ ਖਬਰ ਆਈ ਸੀ ਕਿ 43 ਸਾਲਾ ਪਾਕਿਸਤਾਨੀ ਪ੍ਰਵਾਸੀ ਕਰਮਨ ਖਾਨ ’ਤੇ 8 ਸਾਲਾ ਬੱਚੀ ਨਾਲ ਵਾਰ-ਵਾਰ ਜਬਰ-ਜ਼ਨਾਹ ਕਰਨ ਦਾ ਦੋਸ਼ ਲੱਗਾ ਸੀ ਅਤੇ ਉਹ ਅਦਾਲਤ ਵਿਚ ਪੇਸ਼ ਹੋਇਆ। ਮੰਨਿਆ ਜਾਂਦਾ ਹੈ ਕਿ ਉਸ ਨੇ ਸਤੰਬਰ 2024 ਤੇ ਜੁਲਾਈ 2025 ਵਿਚਾਲੇ 2 ਵਾਰ ਇਹ ਦੁਰਾਚਾਰ ਕੀਤਾ। ਖਾਨ ’ਤੇ ਇਹ ਵੀ ਦੋਸ਼ ਹੈ ਕਿ ਉਸ ਨੇ ਬੱਚੀ ਨੂੰ ਕਿਸੇ ਤੀਜੀ ਧਿਰ ਨੂੰ ਜਿਨਸੀ ਸਰਗਰਮੀਆਂ ਕਰਦਿਆਂ ਵੇਖਣ ਲਈ ਮਜਬੂਰ ਕੀਤਾ।
ਇਹ ਵੀ ਪੜ੍ਹੋ- ਟਰੰਪ ਦੀ ਮੌਤ ! ਸੋਸ਼ਲ ਮੀਡੀਆ 'ਤੇ ਫੈਲੀ ਖ਼ਬਰ, ਜ਼ਿੰਮੇਵਾਰੀ ਸੰਭਾਲਣ ਲਈ JD Vance ਤਿਆਰ
ਸਜ਼ਾ ਦੇ ਬਾਵਜੂਦ ਬ੍ਰਿਟੇਨ ਛੱਡ ਕੇ ਭੱਜੇ ਮੁਲਜ਼ਮ
47 ਸਾਲਾ ਇਬਰਾਰ ਹੁਸੈਨ ਤੇ ਉਸ ਦੇ ਭਰਾਵਾਂ ਇਮਤਿਆਜ਼ ਅਹਿਮਦ (62) ਤੇ ਫੈਯਾਜ਼ ਅਹਿਮਦ (45) ਨੂੰ ਬ੍ਰੈਡਫੋਰਡ ਕ੍ਰਾਊਨ ਕੋਰਟ ’ਚ ਕ੍ਰਮਵਾਰ ਸਾਢੇ 6 ਸਾਲ, 9 ਸਾਲ ਤੇ ਸਾਢੇ 7 ਸਾਲ ਦੀ ਸਜ਼ਾ ਸੁਣਾਈ ਗਈ। ਦੋਵੇਂ ਅਹਿਮਦ ਭਰਾ ਦੇਸ਼ ਛੱਡ ਕੇ ਭੱਜ ਗਏ ਅਤੇ ਅਦਾਲਤੀ ਕਾਰਵਾਈ ਤੋਂ ਬਚ ਗਏ। 8 ਵਿਚੋਂ 5 ਦੀ ਸਜ਼ਾ ਦੀ ਸਮੀਖਿਆ ਨਹੀਂ ਕੀਤੀ ਜਾਵੇਗੀ ਕਿਉਂਕਿ ਉਨ੍ਹਾਂ ਦੇ ਮਾਮਲੇ ਕਾਨੂੰਨੀ ਮਾਪਦੰਡਾਂ ’ਤੇ ਖਰੇ ਨਹੀਂ ਉਤਰੇ। ਮਸਕ ਨੇ ਇਸ ਘਟਨਾਚੱਕਰ ਨੂੰ ਵੀ ਅਣਮਨੁੱਖੀ ਕਰਾਰ ਦਿੱਤਾ ਹੈ।
7 ਸਾਲ ਦੇ 2 ਮੁੰਡਿਆਂ ਨਾਲ ਬਦਫੈਲੀ
ਐਲਨ ਮਸਕ ਵਿਦੇਸ਼ ਵਿਚ ਪਾਕਿਸਤਾਨੀ ਸ਼ਰਨਾਰਥੀਆਂ ਦੀਆਂ ਕਾਲੀਆਂ ਕਰਤੂਤਾਂ ਨੂੰ ਲਗਾਤਾਰ ਉਜਾਗਰ ਕਰ ਰਹੇ ਹਨ। ਉਨ੍ਹਾਂ ਰੇਡੀਓ ਯੂਰਪ ਦੀ ਇਕ ਹੋਰ ਪੋਸਟ ਵੀ ਸ਼ੇਅਰ ਕੀਤੀ, ਜਿਸ ਵਿਚ ਕਿਹਾ ਗਿਆ ਹੈ ਕਿ ਬ੍ਰਿਟੇਨ ’ਚ ਪਾਕਿਸਤਾਨੀ ਮਿਆਹ ਭਰਾਵਾਂ ਨੇ ਇਕ ਮਸਜਿਦ ਵਿਚ 7 ਸਾਲ ਦੇ 2 ਮੁੰਡਿਆਂ ਨਾਲ ਬਦਫੈਲੀ ਕੀਤੀ। ਉਨ੍ਹਾਂ 30 ਨਾਬਾਲਗ ਸਕੂਲੀ ਕੁੜੀਆਂ ਨੂੰ ਨਸ਼ੇ ਵਾਲਾ ਪਦਾਰਥ ਖੁਆ ਕੇ ਵੇਸਵਾਬ੍ਰਿਤੀ ’ਚ ਧੱਕਿਆ। ਉਨ੍ਹਾਂ ਭੱਜਣ ਦੀ ਕੋਸ਼ਿਸ਼ ਕਰਨ ਵਾਲੀਆਂ 2 ਕੁੜੀਆਂ ਦੇ ਪੈਰਾਂ ਦੇ ਅੰਗੂਠੇ ਕੱਟ ਦਿੱਤੇ। ਅਦਾਲਤ ਨੂੰ ਕੁਲ 62 ਅਪਰਾਧ ਮਿਲੇ। ਗੈਰ-ਕਾਨੂੰਨੀ ਇਮੀਗ੍ਰੇਸ਼ਨ ਯੂ. ਕੇ. ਨੂੰ ਲਗਾਤਾਰ ਤਬਾਹ ਕਰ ਰਿਹਾ ਹੈ। ਐਲਨ ਮਸਕ ਨੇ ਇਸ ’ਤੇ ਵੀ ਟਿੱਪਣੀ ਕੀਤੀ ਅਤੇ ਕਿਹਾ,‘‘ਮੈਨੂੰ ਤਾਂ ਹੁਣ ਇਹ ਵੀ ਨਹੀਂ ਪਤਾ ਕਿ ਕੀ ਕਹਾਂ।’’
ਜਾਣਕਾਰਾਂ ਦੀ ਮੰਨੀਏ ਤਾਂ ਮਸਕ ਇਸ ਗੱਲ ਵੱਲ ਇਸ਼ਾਰਾ ਕਰ ਰਹੇ ਹਨ ਕਿ ਕਿਵੇਂ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ’ਚ ਘੁਸਪੈਠ ਅਪਰਾਧਾਂ ਨੂੰ ਜਨਮ ਦਿੰਦੀ ਹੈ।
ਇਹ ਵੀ ਪੜ੍ਹੋ- ਭਾਰਤ 'ਚ 10 ਟ੍ਰਿਲੀਅਨ ਯੇਨ ਨਿਵੇਸ਼ ਕਰੇਗਾ ਜਾਪਾਨ, ਦੋਵਾਂ ਦੇਸ਼ਾਂ ਵਿਚਾਲੇ 150 ਸਮਝੌਤਿਆਂ ਦਾ ਹੋਇਆ ਐਲਾਨ
13 ਸਾਲਾ ਬੱਚੀ ਨਾਲ ਇਕ ਮਹੀਨੇ ਤਕ ਜਬਰ-ਜ਼ਨਾਹ
ਇਹ ਇਕਲੌਤਾ ਘਟਨਾਚੱਕਰ ਨਹੀਂ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪਾਕਿਸਤਾਨ ਨਾਲ ਨਜ਼ਦੀਕੀਆਂ ਵਧਾ ਰਹੇ ਹਨ ਅਤੇ ਐਲਨ ਮਸਕ ਉਨ੍ਹਾਂ ਨੂੰ ਅਸਿੱਧੇ ਤੌਰ ’ਤੇ ਚਿਤਾਵਨੀ ਦੇ ਰਹੇ ਹਨ। ਮਸਕ ਨੇ ਸੋਸ਼ਲ ਮੀਡੀਆ ਇਨਫਲੁਐਂਸਰ ਇਆਨ ਮਾਈਲਸ ਚੇਓਂਗ ਦੀ ਇਕ ਪੋਸਟ ਨੂੰ ਵੀ ‘ਐਕਸ’ ’ਤੇ ਸ਼ੇਅਰ ਕੀਤਾ, ਜਿਸ ਵਿਚ ਪਾਕਿਸਤਾਨੀ ਗੁੰਡੇ ਇਬਰਾਰ ਹੁਸੈਨ ਦਾ ਜ਼ਿਕਰ ਕੀਤਾ ਗਿਆ ਹੈ। ਉਸ ਨੇ ਬ੍ਰਿਟੇਨ ਵਿਚ ਇਕ 13 ਸਾਲਾ ਬੱਚੀ ਨੂੰ ਗੰਦੇ ਤਹਿਖਾਨੇ ਵਿਚ ਬੰਦ ਕਰ ਦਿੱਤਾ, ਜੋ ਨਰਕ ’ਚੋਂ ਨਿਕਲਿਆ ਇਕ ਜਿਊਂਦਾ-ਜਾਗਦਾ ਬੁਰਾ ਸੁਪਨਾ ਸੀ।
ਇਆਨ ਮਾਈਲਸ ਚੇਓਂਗ ਨੇ ਪੋਸਟ ਵਿਚ ਜਾਣਕਾਰੀ ਦਿੱਤੀ ਕਿ ਇਸ ਪਾਕਿਸਤਾਨੀ ਦਰਿੰਦੇ ਨੇ ਬੱਚੀ ਨੂੰ ਨਸ਼ਾ ਦੇ ਕੇ ਪੂਰਾ ਮਹੀਨਾ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਘਿਨੌਣੇ ਕਾਰੇ ਨੇ ਬੱਚੀ ਦੀ ਮਾਸੂਮੀਅਤ ਨੂੰ ਤਾਰ-ਤਾਰ ਕਰ ਦਿੱਤਾ। ਆਪਣੀ ਹੈਵਾਨੀਅਤ ਤੋਂ ਸੰਤੁਸ਼ਟ ਨਾ ਹੋ ਕੇ ਹੁਸੈਨ ਨੇ ਬੇਵੱਸ ਪੀੜਤਾ ’ਤੇ ਹਮਲੇ ’ਚ ਸ਼ਾਮਲ ਹੋਣ ਲਈ ਆਪਣੇ 7 ਹੋਰ ਸਾਥੀਆਂ ਨੂੰ ਸੱਦਾ ਦਿੱਤਾ। ਉਸ ਦੀ ਪੀੜਾ ਨੂੰ ਮੁਨਾਫੇ ਵਿਚ ਬਦਲ ਕੇ ਇਸ ਰਾਖਸ਼ ਨੇ ਇਸ ਵਰਣਨ ਰਹਿਤ ਭਿਆਨਕਤਾ ਨਾਲ ਪੈਸਾ ਕਮਾਇਆ, ਇਹ ਬੁਰਾਈ ਦਾ ਇਕ ਬੇਰਹਿਮ ਦਲਾਲ ਸੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡੰਕੀ ਨਹੀਂ, 'ਕਾਤਲ' ਰੂਟ ! ਵਿਦੇਸ਼ ਜਾਣ ਦੀ ਚਾਹ ਨੇ ਇਕ ਵਾਰ ਫ਼ਿਰ ਨਿਗਲ਼ੀਆਂ 70 ਜਾਨਾਂ
NEXT STORY