ਗੈਜੇਟ ਡੈਸਕ– ਰਿਲਾਇੰਸ ਜੀਓ ਜਲਦ ਹੀ ਐਂਡਰਾਇਡ ਆਪਰੇਟਿੰਗ ਸਿਸਟਮ ’ਤੇ ਚਲਣ ਵਾਲਾ ਆਪਣਾ ਸਸਤਾ ਸਮਾਰਟਫੋਨ ਭਾਰਤ ’ਚ ਲਾਂਚ ਕਰਨ ਵਾਲੀ ਹੈ। ਇਸ ਨੂੰ ਤਿਆਰ ਕਰਨ ਲਈ ਜੀਓ ਨੇ ਘਰੇਲੂ ਕੰਪਨੀ ਨਾਲ ਸਾਂਝੇਦਾਰੀ ਵੀ ਕੀਤੀ ਹੈ, ਹਾਲਾਂਕਿ ਇਹ ਕਿਹੜੀ ਕੰਪਨੀ ਹੈ ਇਸ ਬਾਰੇ ਅਜੇ ਜੀਓ ਨੇ ਜਾਣਕਾਰੀ ਨਹੀਂ ਦਿੱਤੀ। ਪਰ ਇੰਨਾ ਜ਼ਰੂਰ ਪਤਾ ਲੱਗਾ ਹੈ ਕਿ ਜੀਓ ਦੋ ਸਾਲਾਂ ’ਚ ਇਸ ਸਸਤੇ ਐਂਡਰਾਇਡ ਸਮਾਰਟਫੋਨ ਦੀਆਂ 20 ਕਰੋੜ ਇਕਾਈਆਂ ਤਿਆਰ ਕਰੇਗੀ।
ਇੰਨੀ ਹੋਵੇਗੀ ਕੀਮਤ
Bloomberg ਦੀ ਰਿਪੋਰਟ ਮੁਤਾਬਕ, ਜੀਓ ਦਾ ਇਹ ਸਮਾਰਟਫੋਨ ‘ਜੀਓ ਫੋਨ’ ਦਾ ਹੀ ਨਵਾਂ ਵਰਜ਼ਨ ਹੋ ਸਕਦਾ ਹੈ। ਇਸ ਨੂੰ 4,000 ਰੁਪਏ (ਕਰੀਬ 54 ਡਾਲਰ) ਦੀ ਕੀਮਤ ਨਾਲ ਲਾਂਚ ਕੀਤਾ ਜਾਵੇਗਾ। ਇਸ ਲਈ ਕੰਪਨੀ ਅਲੱਗ ਤੋਂ ਸਸਤੇ ਪਲਾਨ ਵੀ ਪੇਸ਼ ਕਰੇਗੀ।
ਲੀਕ ਹੋਏ ਫੀਚਰਜ਼
Jio Orbic phone (RC545L) ਨੂੰ ਗੂਗਲ ਪਲੇਅ ਕੰਸੋਲ ’ਤੇ ਵੇਖਿਆ ਗਿਆ ਹੈ। ਇੱਥੋਂ ਹੀ ਇਸ ਦੇ ਫੀਚਰਜ਼ ਦਾ ਵੀ ਖੁਲਾਸਾ ਹੋ ਗਿਆ ਹੈ। ਲਿਸਟਿੰਗ ਮੁਤਾਬਕ, ਇਹ ਇਕ 4ਜੀ ਐਂਡਰਾਇਡ ਗੋ ਸਮਾਰਟਫੋਨ ਹੋਵੇਗਾ ਜਿਸ ਵਿਚ ਸਨੈਪਡ੍ਰੈਗਨ QM215 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ। ਇਸ ਫੋਨ ਦੀ ਡਿਸਪਲੇਅ ਐੱਚ.ਡੀ. ਪਲੱਸ ਰੈਜ਼ੋਲਿਊਸ਼ਨ ਨਾਲ ਆਏਗੀ ਅਤੇ ਇਸ ਵਿਚ 1 ਜੀ.ਬੀ. ਰੈਮ ਮਿਲ ਸਕਦੀ ਹੈ।
ਚੀਨੀ ਫੋਨ ਕੰਪਨੀਆਂ ਦੀਆਂ ਵਧਣਗੀਆਂ ਮੁਸ਼ਕਲਾਂ
ਜੀਓ ਨੇ ਅਗਲੇ ਦੋ ਸਾਲਾਂ ’ਚ 15 ਤੋਂ 20 ਕਰੋੜ ਫੋਨ ਵੇਚਣ ਦਾ ਟੀਚਾ ਰੱਖਿਆ ਹੈ, ਇਸ ਨਾਲ ਘਰੇਲੂ ਫੋਨ ਕੰਪਨੀਆਂ ਨੂੰ ਨਵੇਂ ਮੌਕੇ ਮਿਲਣਗੇ। ਉਥੇ ਹੀ ਚੀਨੀ ਕੰਪਨੀ ਦੀਆਂ ਮੁਸ਼ਕਲਾਂ ਭਾਰਤ ’ਚ ਵਧ ਸਕਦੀਆਂ ਹਨ।
BSNL ਦੀ ਖ਼ਾਸ ਪੇਸ਼ਕਸ਼, ਗਾਹਕਾਂ ਨੂੰ ਅਕਤੂਬਰ ਮਹੀਨੇ ’ਚ ਮੁਫ਼ਤ ਮਿਲੇਗਾ 25 ਫੀਸਦੀ ਵਾਧੂ ਡਾਟਾ
NEXT STORY