ਗੈਜੇਟ ਡੈਸਕ– ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਵਲੋਂ ਗਾਹਕਾਂ ਨੂੰ ਅਕਤੂਬਰ ਮਹੀਨੇ ’ਚ ਖ਼ਾਸ ਪੇਸ਼ਕਸ਼ ਦਿੱਤੀ ਜਾ ਰਹੀ ਹੈ। ਕੰਪਨੀ ਆਪਣੇ ਕਾਰਪੋਰੇਟਾਈਜੇਸ਼ਨ ਦੇ 20 ਸਾਲ ਪੂਰੇ ਹੋਣ ਦੀ ਖੁਸ਼ੀ ’ਚ ਅਕਤੂਬਰ ਮਹੀਨੇ ਨੂੰ ‘ਕਸਟਰਮ ਡਿਲਾਈਟ ਮੰਥ’ ਦੇ ਤੌਰ ’ਤੇ ਮਨਾ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਮਹੀਨੇ ਗਾਹਕਾਂ ਨੂੰ 25 ਫੀਸਦੀ ਜ਼ਿਆਦਾ ਡਾਟਾ ਸਾਰੇ ਸਪੈਸ਼ਲ ਟੈਰਿਫ ਵਾਊਚਰਾਂ (STVs) ’ਤੇ ਮਿਲੇਗਾ ਜਿਨ੍ਹਾਂ ਦੀ ਮਿਆਦ 30 ਦਿਨਾਂ ਤੋਂ ਜ਼ਿਆਦਾ ਹੈ। ਇਹ ਪੇਸ਼ਕਸ਼ 31 ਅਕਤੂਬਰ ਤਕ ਯੋਗ ਹੈ।
ਟੈਲੀਕਾਮ ਟਾਕ ਦੀ ਰਿਪੋਰਟ ਮੁਤਾਬਕ, ਆਪਰੇਟਰ ‘ਕਸਟਮਰ ਡਿਲਾਈਟ ਮੰਥ’ ’ਚ ਗਾਹਕਾਂ ਨੂੰ ‘ਬੈਟ ਸਰਵਿਸ ਅਨੁਭਵ’ ਦੇਣ ਦਾ ਕੰਮ ਕਰਨਗੇ। ਦੱਸ ਦੇਈਏ ਕਿ ਬੀ.ਐੱਸ.ਐੱਨ.ਐੱਲ. ਵਲੋਂ ਬੀਤੇ ਵੀਰਵਾਰ ਨੂੰ ਨਵਾਂ ਭਾਰਤ ਫਾਈਬਰ ਪਲਾਨ ਵੀ ਪੇਸ਼ ਕੀਤਾ ਗਿਆ ਹੈ ਜਿਸ ਵਿਚ ਕੰਪਨੀ ਦੇ ‘ਕਸਟਰਮ ਡਿਲਾਈਟ ਮੰਥ’ ਪ੍ਰੋਗਰਾਮ ਦੇ ਫਾਇਦੇ ਵੀ ਮਿਲ ਸਕਦੇ ਹਨ।
ਲੋਕਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰ ਰਹੀ ਕੰਪਨੀ
BSNL ਹੁਣ 90 ਫੀਸਦੀ ਸਮੱਸਿਆਵਾਂ ਨੂੰ ਸਿਰਫ 24 ਘੰਟਿਆਂ ’ਚ ਠੀਕ ਕਰਨ ਦੀ ਕੋਸ਼ਿਸ਼ ਕਰੇਗੀ। ਸਾਫ ਹੈ ਕਿ ਕੰਪਨੀ ਸਾਰੇ ਬੀ.ਐੱਸ.ਐੱਨ.ਐੱਲ. ਗਾਹਕਾਂ ਦਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ।
ਸੈਮਸੰਗ ਨੇ ਲਾਂਚ ਕੀਤਾ ਬੇਹੱਦ ਸਸਤਾ ਸਮਾਰਟਫੋਨ, ਜਾਣੋ ਫੀਚਰਜ਼
NEXT STORY