ਗੈਜੇਟ ਡੈਸਕ- ਤੁਹਾਡੇ 'ਚੋਂ ਕਈ ਲੋਕ Jio True 5G ਦਾ ਇਸਤੇਮਾਲ ਕਰਦੇ ਹੋਣਗੇ। ਉਂਝ ਤੁਹਾਨੂੰ ਤਾਂ Jio True 5G ਦੀ ਅਸਲ ਸਪੀਡ ਦੀ ਜਾਣਕਾਰੀ ਹੋਵੇਗੀ ਪਰ ਹੁਣ ਓਪਨ ਸਿਗਨਲ ਨੇ Jio True 5G ਦੀ ਸਪੀਡ ਨੂੰ ਲੈ ਕੇ ਇਕ ਰਿਪੋਰਟ ਜਾਰੀ ਕੀਤੀ ਹੈ। ਓਪਨ ਸਿਗਨਲ ਦੀ ਰਿਪੋਰਟ ਮੁਤਾਬਕ, ਜੀਓ ਯੂਜ਼ਰਜ਼ ਨੂੰ Jio True 5G ਨੈੱਟਵਰਕ 'ਤੇ 315 Mbps ਦੀ ਡਾਊਨਲੋਡ ਸਪੀਡ ਮਿਲ ਰਹੀ ਹੈ। ਏਅਰਟੈੱਲ ਇਸ ਮਾਮਲੇ 'ਚ ਕਾਫੀ ਪਿੱਛੇ ਹੈ ਕਿਉਂਕਿ ਏਅਰਟੈੱਲ ਦੀ 5ਜੀ ਔਸਤ ਡਾਊਨਲੋਡ ਸਪੀਡ 261.2 Mbps ਦਰਜ ਕੀਤੀ ਗਈ।
ਰਿਪੋਰਟ 'ਚ ਕਿਹਾ ਗਿਆ ਹੈ ਕਿ ਜਿੱਥੇ ਜੀਓ ਯੂਜ਼ਰਜ਼ 32.5 ਫੀਸਦੀ ਸਮਾਂ 5ਜੀ ਨੈੱਟਵਰਕ 'ਤੇ ਬਿਤਾ ਰਹੇ ਹਨ ਉਥੇ ਹੀ ਏਅਰਟੈੱਲ 'ਚ ਇਹ ਸਮਾਂ ਸਿਰਫ 11.4 ਫੀਸਦੀ ਹੈ ਕਿਉਂਕਿ ਯੂਜ਼ਰਜ਼ ਅਜੇ 4ਜੀ ਅਤੇ 5ਜੀ ਦੋਵਾਂ ਹੀ ਨੈੱਟਵਰਕ ਦੀ ਵਰਤੋਂ ਕਰ ਰਹੇ ਹਨ। ਇਸ ਲਈ ਓਪਨ ਸਿਗਨਲ ਨੇ ਕਵਰੇਜ ਮਾਪਨ ਲਈ ਯੂਜ਼ਰਜ਼ ਦੇ 5ਜੀ ਨੈੱਟਵਰਕ 'ਤੇ ਬਿਤਾਏ ਗਏ ਸਮੇਂ ਨੂੰ ਆਧਾਰ ਬਣਾਇਆ ਹੈ।
ਜੀਓ ਵੱਡੀ ਗਿਣਤੀ 'ਚ ਟਾਵਰਸ 'ਤੇ 5ਜੀ ਉਪਕਰਣ ਲਗਾ ਰਿਹਾ ਹੈ। ਜਾਹਿਰ ਹੈ ਇਸ ਨਾਲ 5ਜੀ ਨੈੱਟਵਰਕ ਦੀ ਰੀਚ ਵੀ ਕਾਫੀ ਵਧੀ ਹੈ। 1 ਤੋਂ 10 ਪੁਆਇੰਟ ਦੇ ਆਧਾਰ 'ਤੇ ਓਪਨ ਸਿਗਨਲ ਨੇ ਰਿਲਾਇੰਸ ਜੀਓ ਨੂੰ 4.2 ਪੁਆਇੰਟਸ ਦਿੱਤੇ ਹਨ। ਉਥੇ ਹੀ ਏਅਰਟੈੱਲ ਨੂੰ 3.4 ਪੁਆਇੰਟਸ ਹੀ ਮਿਲੇ ਹਨ। ਟੈਕਨੀਕਲ ਪੈਰਾਮੀਟਰ 'ਤੇ ਵੀ ਜੀਓ ਨੇ ਆਪਣੀ ਸਮਰੱਥਾ ਸਾਬਿਤ ਕੀਤੀ ਹੈ। ਜੀਓ ਦੇ 'ਕੋਰ' ਨੇ ਸਾਰੇ ਟੈਸਟ 'ਚ 84.3 ਫੀਸਦੀ ਨੰਬਰ ਹਾਸਿਲ ਕੀਤੇ। ਏਅਰਟੈੱਲ ਨੂੰ 77.5 ਫੀਸਦੀ ਨੰਬਰ ਮਿਲੇ ਹਨ।
ਉਥੇ ਹੀ 5ਜੀ ਅਪਲੋਡ 'ਚ ਏਅਰਟੈੱਲ 23.9 Mbps ਸਪੀਡ ਦੇ ਨਾਲ ਅੱਗੇ ਦਿਖਾਈ ਦੇ ਰਹੀ ਹੈ। ਜੀਓ ਦੀ 5ਜੀ ਅਪਲੋਡ ਸਪੀਡ 18 Mbps ਮਾਪੀ ਗਈ ਹੈ। ਉਥੇ ਹੀ ਵੌਇਸ, ਵੀਡੀਓ ਅਤੇ ਗੇਮਿੰਗ 'ਚ ਦੋਵਾਂ ਕੰਪਨੀਆਂ ਦੇ ਗਾਹਕਾਂ ਦਾ ਅਨੁਭਵ ਕਰੀਬ-ਕਰੀਬ ਇਕ ਸਮਾਨ ਹੈ।
ਲਾਂਚ ਹੋਇਆ Kia Seltos ਦਾ ਫੇਸਲਿਫਟ ਵਰਜ਼ਨ, ਸ਼ਾਨਦਾਰ ਫੀਚਰਜ਼ ਨਾਲ ਲੈਸ ਹੈ SUV
NEXT STORY