ਗੈਜੇਟ ਡੈਸਕ– ਰਿਲਾਇੰਸ ਜਿਓ ਤੋਂ ਲੈ ਕੇ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਤਕ, ਸਾਰੀਆਂ ਕੰਪਨੀਆਂ ’ਚ ਪ੍ਰੀਪੇਡ ਪਲਾਨਸ ਨੂੰ ਲੈ ਕੇ ਮੁਕਾਬਲੇਬਾਜ਼ੀ ਰਹਿੰਦੀ ਹੈ। ਮੰਨਿਆ ਜਾਂਦਾ ਹੈ ਕਿ 200 ਰੁਪਏ ਤੋਂ ਘੱਟ ਕੀਮਤ ਵਾਲੇ ਪਲਾਨ ਨੂੰ ਜ਼ਿਆਦਾਤਰ ਗਾਹਕ ਪਸੰਦ ਕਰਦੇ ਹਨ। ਅੱਜ ਅਸੀਂ 200 ਰੁਪਏ ਤੋਂ ਘੱਟ ਕੀਮਤ ਵਾਲੇ ਅਜਿਹੇ ਪਲਾਨਸ ਦੀ ਤੁਲਨਾ ਕਰਾਂਗੇ ਜਿਨ੍ਹਾਂ ’ਚ ਰੋਜ਼ਾਨਾ 1.5 ਜੀ.ਬੀ. ਡਾਟਾ ਦਿੱਤਾ ਜਾਂਦਾ ਹੈ ਅਤੇ ਜਾਣਾਂਗੇ ਕਿ ਰਿਲਾਇੰਸ ਜਿਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ’ਚੋਂ ਕਿਸਦਾ ਪਲਾਨ ਬਿਹਤਰ ਹੈ।
ਰਿਲਾਇੰਸ ਜਿਓ ਦਾ 149 ਰੁਪਏ ਵਾਲਾ ਪ੍ਰੀਪੇਡ ਪਲਾਨ
ਰਿਲਾਇੰਸ ਜਿਓ ਦੇ 149 ਰੁਪਏ ਵਾਲੇ ਪਲਾਨ ’ਚ ਪਹਿਲਾਂ 28 ਦਿਨਾਂ ਦੀ ਮਿਆਦ ਮਿਲਦੀ ਸੀ ਪਰ ਹੁਣ ਇਸ ਨੂੰ ਘਟਾ ਕੇ 24 ਦਿਨ ਕਰ ਦਿੱਤਾ ਗਿਆ ਹੈ। ਹਾਲਾਂਕਿ, ਇਸ ਦੀ ਥਾਂ ਹੁਣ ਪਲਾਨ ’ਚ ਗਾਹਕਾਂ ਨੂੰ 300 ਨਾਨ-ਜਿਓ ਵਾਇਸ ਕਾਲਿੰਗ ਮਿੰਟ ਵੀ ਮਿਲਣ ਲੱਗੇ ਹਨ। ਇਸ ਵਿਚ ਤੁਹਾਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਜਿਓ ਤੋਂ ਜਿਓ ਨੈੱਟਵਰਕ ’ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਮਿਲਦੀ ਹੈ।
ਏਅਰਟੈੱਲ ਦਾ 199 ਰੁਪਏ ਵਾਲਾ ਪ੍ਰੀਪੇਡ ਪਲਾਨ
ਭਾਰਤੀ ਏਅਰਟੈੱਲ ਦੇ ਇਸ ਪਲਾਨ ਦੀ ਮਿਆਦ 28 ਦਿਨਾਂ ਦੀ ਹੈ, ਜਿਸ ਵਿਚ ਰੋਜ਼ਾਨਾ 1.5 ਜ.ਬੀ. ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 ਮੈਸੇਜ ਦੀ ਸੁਵਿਧਾ ਵੀ ਦਿੱਤੀ ਜਾਂਦੀ ਹੈ।
ਵੋਡਾਫੋਨ ਦਾ 199 ਰੁਪਏ ਵਾਲਾ ਪ੍ਰੀਪੇਡ ਪਲਾਨ
ਵੋਡਾਫੋਨ ਦਾ ਪਲਾਨ ਵੀ ਕਾਫੀ ਹੱਦ ਤਕ ਏਅਰਟੈੱਲ ਵਰਗਾ ਹੀ ਹੈ। ਇਸ ਵਿਚ ਵੀ ਗਾਹਕਾਂ ਨੂੰ 28 ਦਿਨਾਂ ਲਈ ਰੋਜ਼ਾਨਾਂ 1.5 ਜੀ.ਬੀ. ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਅਨਲਿਮਟਿਡ ਕਾਲਿੰਗ ਅਤੇ ਰੋਜ਼ਾਨਾ 100 ਮੈਸੇਜ ਦੀ ਸੁਵਿਧਾ ਦਿੱਤੀ ਜਾਂਦੀ ਹੈ।
ਡਿਊਲ ਸਕਰੀਨ ਨਾਲ ਆਇਆ LG ਦਾ G8X ThinQ ਸਮਾਰਟਫੋਨ
NEXT STORY