ਆਟੋ ਡੈਸਕ - ਆਟੋਮੋਬਾਈਲ ਜਗਤ ਵਿੱਚ ਇੱਕ ਵਾਰ ਫਿਰ ਤੋਂ ਇੱਕ ਦਿੱਗਜ ਕਾਰ ਬ੍ਰਾਂਡ ਦੀ ਵਾਪਸੀ ਹੋਣ ਜਾ ਰਹੀ ਹੈ। ਜੈਗੁਆਰ ਲੈਂਡ ਰੋਵਰ (JLR) ਅਤੇ ਚੀਨੀ ਕੰਪਨੀ ਚੈਰੀ (Chery) ਨੇ ਮਿਲ ਕੇ ਆਪਣੇ ਸਾਂਝੇ ਉੱਦਮ ਤਹਿਤ ਨਵੀਂ ਕਾਰ 'ਫ੍ਰੀਲੈਂਡਰ 8' (Freelander 8) ਤੋਂ ਪਰਦਾ ਉਠਾ ਦਿੱਤਾ ਹੈ, ਜਿਸ ਦਾ ਪ੍ਰੋਡਕਸ਼ਨ ਜਲਦ ਹੀ ਸ਼ੁਰੂ ਹੋਣ ਵਾਲਾ ਹੈ।
ਕੀ ਹੈ ਡਿਜ਼ਾਈਨ ਵਿੱਚ ਖਾਸ?
ਇਸ ਕਾਰ ਦਾ ਡਿਜ਼ਾਈਨ ਕੰਪਨੀ ਵੱਲੋਂ ਪਹਿਲਾਂ ਪੇਸ਼ ਕੀਤੇ ਗਏ 'ਕਾਨਸੈਪਟ 97' ਨਾਲ ਕਾਫੀ ਮਿਲਦਾ-ਜੁਲਦਾ ਹੈ। ਇਸ ਵਿੱਚ ਇੱਕ ਬੋਲਡ ਅਤੇ ਉੱਠਿਆ ਹੋਇਆ ਫਰੰਟ ਲੁੱਕ ਦਿੱਤਾ ਗਿਆ ਹੈ ਅਤੇ ਵਿੰਡਸਕ੍ਰੀਨ ਦੇ ਉੱਪਰ ਲਾਈਡਾਰ (Lidar) ਯੂਨਿਟ ਲਗਾਈ ਗਈ ਹੈ। ਕਾਰ ਦੇ ਪਿਛਲੇ ਹਿੱਸੇ ਵਿੱਚ ਟ੍ਰਾਇੰਗਲ ਗਲਾਸ ਪੈਨਲ ਅਤੇ ਸਾਈਡ ਵਿੱਚ ਰੂਫ ਰੇਲਜ਼ ਦੇ ਨਾਲ ਮੋਟੀ ਬੌਡੀ ਕਲੈਡਿੰਗ ਦਿੱਤੀ ਗਈ ਹੈ, ਜੋ ਇਸਨੂੰ ਇੱਕ ਮਜ਼ਬੂਤ ਲੁੱਕ ਪ੍ਰਦਾਨ ਕਰਦੀ ਹੈ।
ਹਾਈ-ਟੈਕ ਇੰਟੀਰੀਅਰ ਅਤੇ ਸੁਵਿਧਾਵਾਂ:
6-ਸੀਟਰ ਕੌਂਫਿਗਰੇਸ਼ਨ: ਇਹ ਕਾਰ 6 ਸੀਟਾਂ ਦੇ ਨਾਲ ਆ ਸਕਦੀ ਹੈ, ਜਿਸ ਵਿੱਚ ਅੱਗੇ ਦੀਆਂ ਸੀਟਾਂ ਨੂੰ ਉੱਚਾ ਰੱਖਿਆ ਗਿਆ ਹੈ ਤਾਂ ਜੋ ਡਰਾਈਵਰ ਨੂੰ ਸੜਕ ਦਾ ਬਿਹਤਰੀਨ ਦ੍ਰਿਸ਼ ਮਿਲ ਸਕੇ।
ਮਿੰਨੀ LED ਸਕ੍ਰੀਨ: ਕਾਰ ਦੇ ਡੈਸ਼ਬੋਰਡ ਵਿੱਚ ਇੱਕ ਵੱਡੀ ਮਿੰਨੀ LED ਸਕ੍ਰੀਨ ਹੋਵੇਗੀ, ਜੋ ਨੈਵੀਗੇਸ਼ਨ, ਮੌਸਮ ਅਤੇ ਵਾਹਨ ਦੀ ਸਥਿਤੀ ਬਾਰੇ ਰੀਅਲ-ਟਾਈਮ ਜਾਣਕਾਰੀ ਦੇਵੇਗੀ।
ਸਮਾਰਟ ਤਕਨੀਕ: ਇਸ ਵਿੱਚ ਹੁਆਵੇਈ (Huawei) ਵੱਲੋਂ ਵਿਕਸਿਤ ਕੀਤਾ ਗਿਆ ADAS ਸਿਸਟਮ ਅਤੇ ਕਵਾਲਕਾਮ ਸਨੈਪਡ੍ਰੈਗਨ 8397 ਪ੍ਰੋਸੈਸਰ ਦੀ ਵਰਤੋਂ ਕੀਤੀ ਜਾਵੇਗੀ।
ਇੰਜਣ ਅਤੇ ਲਾਂਚਿੰਗ:
'ਫ੍ਰੀਲੈਂਡਰ 8' ਨੂੰ ਇੱਕ ਅਜਿਹੇ ਪਲੇਟਫਾਰਮ 'ਤੇ ਤਿਆਰ ਕੀਤਾ ਜਾ ਰਿਹਾ ਹੈ ਜੋ ਇਲੈਕਟ੍ਰਿਕ (EV), ਪਲੱਗ-ਇਨ ਹਾਈਬ੍ਰਿਡ ਅਤੇ ਰੇਂਜ ਐਕਸਟੈਂਡਰ ਪਾਵਰਟ੍ਰੇਨਾਂ ਨੂੰ ਸਪੋਰਟ ਕਰਦਾ ਹੈ। ਕੰਪਨੀ ਅਗਲੇ 5 ਸਾਲਾਂ ਵਿੱਚ ਇਸ ਬ੍ਰਾਂਡ ਦੇ ਤਹਿਤ 6 ਨਵੇਂ ਮਾਡਲ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਕਾਰ 2026 ਦੀ ਦੂਜੀ ਛਿਮਾਹੀ ਵਿੱਚ ਮਾਰਕੀਟ ਵਿੱਚ ਦਸਤਕ ਦੇ ਸਕਦੀ ਹੈ।
ਲਾਂਚ ਹੋਇਆ ਨਵਾਂ ਇਲੈਕਟ੍ਰਿਕ ਸਕੂਟਰ, ਸਿੰਗਲ ਚਾਰਜ 'ਤੇ ਚੱਲੇਗਾ 118 ਕਿਲੋਮੀਟਰ
NEXT STORY