ਗੈਜੇਟ ਡੈਸਕ– ਐਪਲ ਨੇ ਇਸੇ ਸਾਲ ਆਪਣੀ ਆਈਫੋਨ 11 ਸੀਰੀਜ਼ ਨੂੰ ਲਾਂਚ ਕੀਤਾ ਹੈ। ਭਾਰਤੀ ਬਾਜ਼ਾਰ ’ਚ ਐਪਲ ਦੇ ਲੇਟੈਸਟ ਪ੍ਰੋਡਕਟ ਨੂੰ ਜ਼ਬਰਦਸਤ ਪ੍ਰਤੀਕਿਰਿਆ ਮਿਲ ਰਹੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਅਮਰੀਕਾ ’ਚ ਆਈਫੋਨ 11 ਦੀ ਕੀਮਤ ਪੁਰਾਣੇ ਆਈਫੋਨ X ਦੀ ਭਾਰਤ ’ਚ ਕੀਮਤ ਤੋਂ ਵੀ ਘੱਟ ਹੈ। ਉਥੇ ਹੀ ਆਈਫੋਨ 11 ਪ੍ਰੋ ਭਾਰਤ ’ਚ ਸਭ ਤੋਂ ਮਹਿੰਗਾ ਮਿਲ ਰਿਹਾ ਹੈ। ਅਜਿਹੇ ’ਚ ਜੇਕਰ ਤੁਸੀਂ ਵਿਦੇਸ਼ ਜਾਣ ਦੀ ਸੋਚ ਰਹੇ ਹੋ ਤਾਂ ਆਈਫੋਨ 11 ਨੂੰ ਵੀ ਉਥੋਂ ਹੀ ਖਰੀਦਣਾ ਬਿਹਤਰ ਰਹੇਗਾ।

ਦੁਨੀਆ ਭਰ ’ਚ ਵੱਖ-ਵੱਖ ਕੀਮਤਾਂ ’ਤੇ ਵਿਕ ਰਿਹੈ ਆਈਫੋਨ 11
ਆਈਫੋਨ 11 ਦੀ ਭਾਰਤ ’ਚ ਸ਼ੁਰੂਆਤੀ ਕੀਮਤ 64,900 ਰੁਪਏ (905 ਡਾਲਰ) ਰੱਖੀ ਗਈ ਹੈ। ਉਥੇ ਹੀ ਅਮਰੀਕਾ ’ਚ ਇਸ ਨੂੰ ਸਿਰਪ 759 ਡਾਲਰ (ਕਰੀਬ 54,000 ਰੁਪਏ) ’ਚ ਖਰੀਦਿਆ ਜਾ ਸਕਦਾ ਹੈ। ਚੀਨ ’ਚ ਇਸ ਦੀ ਕੀਮਤ 773 ਡਾਲਰ (ਕਰੀਬ 55,500 ਰੁਪਏ) ਅਤੇ ਫਰਾਂਸ ’ਚ ਡਿਵਾਈਸ ਦੀ ਕੀਮਤ 900 ਡਾਲਰ (ਕਰੀਬ 64,500 ਰੁਪਏ) ਤੋਂ ਸ਼ੁਰੂ ਹੈ ਤਾਂ ਉਥੇ ਹੀ ਰੂਸ ’ਚ ਆਈਫੋਨ 11 ਸਭ ਤੋਂ ਮਹਿੰਗਾ ਹੈ ਅਤੇ 918 ਡਾਲਰ (ਕਰੀਬ 66,000 ਰੁਪਏ) ਦਾ ਹੈ। ਇਸ ਤਰ੍ਹਾਂ ਰੂਸ ਤੋਂ ਬਾਅਦ ਭਾਰਤ ਆਈਫੋਨ 11 ਦੀ ਕੀਮਤ ਦੇ ਮਾਮਲੇ ’ਚ ਦੂਜੇ ਨੰਬਰ ’ਤੇ ਹੈ।
ਐਪਲ ਦਾ Siri ਅਸਿਸਟੈਂਟ ਹੋਵੇਗਾ ਹੋਰ ਵੀ ਬਿਹਤਰ, ਸਮਝੇਗਾ ਤੁਹਾਡੀਆਂ ਭਾਵਨਾਵਾਂ
NEXT STORY