ਜਲੰਧਰ- ਜੇਕਰ ਤੁਸੀਂ ਘੱਟ ਕੀਮਤ 'ਚ ਬਿਹਤਰੀਨ ਫੀਚਰਸ ਨਾਲ ਲੈਸ ਲੈਪਟਾਪ ਖਰੀਦਣ ਦੀ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੋ ਸਕਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਲੈਪਟਾਪ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਜੋ ਬਿਹਤਰੀਨ ਫੀਚਰਸ ਨਾਲ ਲੈਸ ਹਨ ਅਤੇ ਨਾਲ ਹੀ ਇਨ੍ਹਾਂ ਦੀ ਕੀਮਤ ਵੀ ਕਾਫੀ ਘੱਟ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਸਾਰੇ ਲੈਪਟਾਪਸ ਵਿੰਡੋਜ਼ 10 'ਤੇ ਆਧਾਰਿਤ ਹਨ।
ਮਾਈਕ੍ਰੋਮੈਕਸ ਕੈਨਵਸ ਲੈਪਬੁੱਕ ਐੱਲ1160
ਕੀਮਤ- 10,499 ਰੁਪਏ
ਇਸ ਲੈਪਟਾਪ 'ਚ 11.6-ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਕੈਨਵਸ ਲੈਪਬੁੱਕ ਐੱਲ1160 ਵਿੰਡੋ 10 'ਤੇ ਆਧਾਰਿਤ ਹੈ। ਲੈਪਟਾਪ ਦੀ ਸਟੋਰੇਜ ਨੂੰ ਮੈਮਰੀ ਕਾਰਡ ਰਾਹੀਂ 64ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
Dell ਇੰਸਪਿਰਾਨ 11 3162
ਕੀਮਤ- 12,883 ਰੁਪਏ
ਡੈੱਲ ਦੇ ਇਸ ਲੈਪਟਾਪ 'ਚ 11.6-ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜਿਸ ਦਾ ਰੈਜ਼ੋਲਿਊਸ਼ਨ 1366x768 ਪਿਕਸਲ ਹੈ। ਲੈਪਟਾਪ 2.4 ਗੀਗਾਹਰਟਜ਼ ਇੰਟੈਲ ਸਲੈਰਾਨ ਐੱਨ3060 ਪ੍ਰੋਸੈਸਰ ਨਾਲ ਲੈਸ ਹੈ। ਵਿੰਡੋਜ਼ 10 ਹੋਮ 'ਤੇ ਚੱਲਣ ਵਾਲੇ ਇਸ ਲੈਪਟਾਪ ਦੀ ਬੈਟਰੀ ਬਾਰੇ ਕੰਪਨੀ ਨੇ 10 ਘੰਟੇ ਦਾ ਬੈਕਅਪ ਦੇਣ ਦਾ ਦਾਅਵਾ ਕੀਤਾ ਹੈ।
Asus ਈ200ਐੱਚ.ਏ.
ਕੀਮਤ- ਈ200ਐੱਚ.ਏ.-ਐੱਫ.ਡੀ.0043ਟੀ ਲੈਪਟਾਪ 'ਚ ਵੀ 11.6-ਇੰਚ ਦੀ ਡਿਸਪਲੇ ਹੈ। ਲੈਪਟਾਪ 1.92 ਗੀਗਾਹਰਟਜ਼ ਇੰਟੈਲ ਐਟਮ ਐਕਸ5-ਜ਼ੈੱਡ8350 ਪ੍ਰੋਸੈਸਰ ਨਾਲ ਲੈਸ ਹੈ। ਵਿੰਡੋਜ਼ 10 'ਤੇ ਚੱਲਣ ਵਾਲੇ ਇਸ ਲੈਪਟਾਪ 'ਚ ਤੁਹਾਨੂੰ ਇਕ ਯੂ.ਐੱਸ.ਬੀ. 2.0, ਯੂ.ਐੱਸ.ਬੀ. 3.0 ਅਤੇ ਐੱਚ.ਡੀ.ਐੱਮ.ਆਈ. ਪੋਰਟ ਮਿਲਣਗੇ।
Acer ਸਵਿੱਚ 10ਈ
ਏਸਰ ਦਾ ਇਹ ਲੈਪਟਾਪ ਅਸੂਸ ਅਤੇ ਡੈੱਲ ਦੇ ਪ੍ਰੋਡਕਟ ਦੀ ਤੁਲਨਾ 'ਚ ਛੋਟੀ ਡਿਸਪਲੇਅ ਨਾਲ ਆਉਂਦਾ ਹੈ। ਇਸ ਵਿਚ 1.44 ਗੀਗਾਹਰਟਜ਼ ਇੰਟੈਲ ਐਟਮ ਐਕਸ5-ਜ਼ੈੱਡ8300 ਪ੍ਰੋਸੈਸਰ ਦਿੱਤਾ ਗਿਆ ਹੈ। ਵਿੰਡੋਜ਼ 10 ਹੋਮ 'ਤੇ ਚੱਲਣ ਵਾਲੇ ਇਸ ਲੈਪਟਾਪ ਦੀ ਬੈਟਰੀ ਬਾਰੇ ਕੰਪਨੀ ਨੇ 12 ਘੰਟੇ ਦਾ ਬੈਕਅਪ ਦੇਣ ਦਾ ਦਾਅਵਾ ਕੀਤਾ ਹੈ।
ਇਨ੍ਹਾਂ ਮੀਡੀਆ ਸਟਰੀਮਿੰਗ ਨਾਲ ਤੁਸੀਂ ਬਣਾ ਸਕਦੇ ਹੈ ਸਮਾਰਟ ਟੀ. ਵੀ.
NEXT STORY