ਜਲੰਧਰ- ਚੀਨ ਦੀ ਮਲਟੀਨੈਸ਼ਨਲ ਟੈਕਨਾਲੋਜੀ ਕੰਪਨੀ ਲੇਨੋਵੋ ਅੱਜ ਭਾਰਤ 'ਚ ਇਵੈਂਟ ਕਰਨ ਜਾ ਰਹੀ ਹੈ ਜਿਸ ਵਿਚ ਕੰਪਨੀ ਆਪਣੇ ਨਵੇਂ ਪਾਵਰਫੁੱਲ ਡਿਵਾਈਸ ਫੈਬ2 ਨੂੰ ਲਾਂਚ ਕਰੇਗੀ। ਤੁਹਾਨੂੰ ਦੱਸ ਦਈਏ ਕਿ ਲੇਨੋਵੋ ਫੈਬ 2 ਸਮਾਰਟਫੋਨ ਟੈਂਗੋ ਪ੍ਰਾਜੈੱਕਟ ਦੇ ਤਹਿਤ ਬਣਾਏ ਹੋਏ ਫੈਬ 2 ਪ੍ਰੋ ਦਾ ਨਾਨ-ਟੈਂਗੋ ਵੇਰੀਅੰਟ ਹੈ। ਇਸ ਫੈਬਲੇਟ 'ਚ 4,050 ਐੱਮ.ਏ.ਐੱਚ. ਨਾਨ-ਰਿਮੂਵੇਬਲ ਬੈਟਰੀ ਮੌਜੂਦ ਹੋਵੇਗੀ। ਐਂਡਰਾਇਡ ਮਾਰਸ਼ਮੈਲੋ 'ਤੇ ਚੱਲਣ ਵਾਲਾ ਫੈਬ 2 ਗਨਮੈਟਲ ਗ੍ਰੇ ਅਤੇ ਸ਼ੈਂਪੇਨ ਕਲਰ 'ਚ ਮਿਲੇਗਾ।
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਫੈਬ 2 'ਚ 6.4-ਇੰਚ ਦੀ ਐਕਸਟਰਾ ਲਾਰਜ ਡਿਸਪਲੇ, ਆਕਟਾ-ਕੋਰ ਮੀਡੀਆਟੈੱਕ ਐੱਮ.ਟੀ.8735 ਪ੍ਰੋਸੈਸਰ, 3ਜੀ.ਬੀ. ਰੈਮ ਅਤੇ 32ਜੀ.ਬੀ. ਇੰਟਰਨਲ ਸਟੋਰੇਜ ਹੋਵੇਗੀ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕਦਾ ਹੈ। ਫੋਟੋਗ੍ਰਾਫੀ ਲਈ ਇਸ ਫੈਬਲੇਟ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ ਵਾਈਡ-ਐਂਗਲ ਲੈਂਜ਼ ਦੇ ਨਾਲ 5 ਮੈਗਾਪਿਕਸਲ ਦਾ ਫਰੰਟ ਕੈਮਰਾ ਮੌਜੂਦ ਹੋਵੇਗਾ।
148 ਰੁਪਏ 'ਚ ਏਅਰਸੈੱਲ ਦੇ ਰਹੀ ਏ ਅਨਲਿਮਟਿਡ ਕਾਲਸ ਦੀ ਆਫਰ
NEXT STORY