ਜਲੰਧਰ- ਐੱਲ. ਜੀ. ਨੇ ਪਿਛਲੇ ਹਫਤੇ ਫਲੈਗਸ਼ਿਪ ਸਮਾਰਟਫੋਨ ਜੀ6 ਨੂੰ ਭਾਰਤ 'ਚ 51,990 ਰੁਪਏ ਦੋ ਪ੍ਰਾਈਮ ਟੈਗ ਨਾਲ ਲਾਂਚ ਕੀਤਾ ਸੀ। ਹੁਣ ਇਹ ਸਮਾਰਟਫੋਨ 10 ਹਜ਼ਾਰ ਰੁਪਏ ਦੇ ਡਿਸਕਾਊਂਟ ਨਾਲ ਵਿਕ ਰਿਹਾ ਹੈ। ਮੁੰਬਈ ਦੇ ਰੀਟੇਲਰ ਮਹੇਸ਼ ਟੈਲੀਕਾਮ ਦੇ ਮੁਤਾਬਕ ਹੁਣ LG G6 41,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ।
ਐੱਲ. ਜੀ. ਦਾ ਇਹ ਸਮਾਰਟਫੋਨ ਸਿਰਫ ਐਮਾਜ਼ਾਨ ਇੰਡੀਆ 'ਤੇ ਉਪਲੱਬਧ ਹੈ। ਇਹ ਈ-ਕਾਮਰਸ ਸਾਈਟ LG G6 'ਤੇ HDFC ਅਤੇ SBI ਕਾਰਡ ਹੋਲਡਰਸ ਨੂੰ 10 ਹਜ਼ਾਰ ਰੁਪਏ ਦਾ ਕੈਸ਼ਬੈਕ ਆਫਰ ਕਰ ਰਹੀ ਹੈ। ਇਹ ਆਫਰ ਸੀਮਤ ਸਮੇਂ ਲਈ ਹੈ। ਐੱਲ. ਜੀ. ਜੀ6 ਆਈਮ ਪਲੈਟੀਨਮ, ਐਟ੍ਰੋ ਬਲੈਕ ਅਤੇ ਮਿਸਟਿੱਕ ਵਾਈਟ ਕਲਰ ਆਪਸ਼ਨ 'ਚ ਉਪਲੱਬਧ ਹੈ। ਇਸ ਨਾਲ ਹੀ ਕੰਪਨੀ Tone Active+ HBS-100 ਬਲੂਟੁਥ ਹੈਂਡਸੈੱਟ 'ਤੇ 50 ਫੀਸਦੀ ਦੀ ਛੂਟ ਵੀ ਦੇ ਰਹੀ ਹੈ। ਇਸ ਨੂੰ ਸਮਾਰਟਫੋਨ ਨਾਲ ਹੀ ਲਾਂਚ ਕੀਤਾ ਗਿਆ ਸੀ।
ਮੇਟਲ ਬਾਡੀ ਵਾਲ LG G6 ਐਂਡਰਾਇਡ 7.0 ਨੂਗਟ 'ਤੇ ਰਨ ਕਰਦਾ ਹੈ, ਜਿਸ ਦੇ ਉੱਪਰ UX 6.0 ਸਕਰੀਨ ਲਾਈ ਗਈ ਹੈ, ਇਸ 'ਚ ਯੂਨੀਕ 5.7 ਇੰਚ ਦਾ ਫੁੱਲ ਵਿਜ਼ਨ ਡਿਸਪਲੇ ਲੱਗਾ ਹੈ ਕਿ ਜਿਸ ਦਾ ਰੈਜ਼ੋਲਿਊਸ਼ਨ 1440x2880 ਪਿਕਸਲ ਹੈ। ਗੂਗਲ ਅਸਿਸਟੇਂਟ ਨਾਲ ਲੈਸ LG G6 'ਚ ਸਨੈਪਡ੍ਰੈਗਨ 821 ਪ੍ਰੋਸੈਸਰ ਨਾਲ 4 ਜੀ. ਬੀ. ਰੈਮ ਲੱਗੀ ਹੈ। ਇੰਟਰਨਲ ਸਟੋਰੇਜ 64 ਜੀ. ਬੀ. ਅਤੇ ਮਾਈਕ੍ਰੋ ਐੱਸ. ਡੀ. ਕਾਰਡ ਵੀ ਲਾਇਆ ਜਾ ਸਕਦਾ ਹੈ।
LG G6 'ਚ ਡਿਊਲ ਬੈਕ ਕੈਮਰਾ ਸੈੱਟਅਪ ਦਿੱਤਾ ਗਿਆ ਹੈ, ਇਸ 'ਚ 13 ਮੈਗਾਪਿਕਸਲ ਦੇ 2 ਕੈਮਰੇ ਲੱਗੇ ਹਨ। ਬੈਕ ਕੈਮਰਾ ਲੇਜ਼ਰ ਆਟੋਫੋਕਸ, ਟ੍ਰਿਪਲ ਐਕਸਿਸ OIS ਅਤੇ LED ਨਾਲ ਲੈਸ ਹੈ। ਯੂਜ਼ਰਸ ਇਸ ਨਾਲ 4K ਵੀਡੀਓ ਵੀ ਬਣਾ ਸਕਦੇ ਹਨ। ਫਰੰਟ ਕੈਮਰਾ 5 ਮੈਗਾਪਿਕਸਲ ਹੈ, ਜਿਸ 'ਚ 100 ਡਿਗਰੀ ਵਾਈਡ ਐਂਗਲ ਲੈਂਸ ਲੱਗਾ ਹੈ। ਸਮਾਰਟਫੋਨ ਦੀ ਬੈਟਰੀ 3,300 ਐੱਮ. ਏ. ਐੱਚ. ਹੈ ਅਤੇ ਇਹ ਫਾਸਟ ਚਾਰਜਿੰਗ ਸਪਾਰਟ ਕਰਦਾ ਹੈ।
ਹੁਣ ਪੰਜਾਬ ਦੇ ਕਾਲਜਾਂ 'ਚ ਮਿਲੇਗਾ ਮੁਫਤ ਵਾਈ-ਫਾਈ
NEXT STORY