ਗੈਜੇਟ ਡੈਸਕ– ਜੇਕਰ ਤੁਸੀਂ ਵੀ ਐਪਲ ਮੈਕਬੁੱਕ ਪ੍ਰੋ ਨੂੰ ਨਾਲ ਲੈ ਕੇ ਹਵਾਈ ਸਫਰ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਖਾਸ ਹੈ। ਐਪਲ ਨੇ ਇਸ ਸਾਲ ਜੂਨ ’ਚ ਸਾਲ 2015 ਤੋਂ 2017 ਵਿਚਕਾਰ ਤਿਆਰ ਕੀਤੇ ਗਏ ਮੈਕਬੁੱਕ ਪ੍ਰੋ ਲੈਪਟਾਪ ਮਾਡਲਾਂ ਨੂੰ ਰੀਕਾਲ ਕੀਤਾ ਸੀ। ਇਨ੍ਹਾਂ 15 ਇੰਚ ਮਾਡਲਾਂ ’ਚ ਬੈਟਰੀ ਨਾਲ ਜੁੜੀ ਸਮੱਸਿਆ ਸਾਹਮਣੇ ਆਈ ਸੀ ਜਿਸ ਕਾਰਨ ਇਨ੍ਹਾਂ ’ਚ ਅੱਗ ਲੱਗਣ ਦਾ ਖਤਰਾ ਸੀ। ਹੁਣ ਯੂ.ਐੱਸ. ਫੈਡਲਰ ਐਵਿਏਸ਼ਨ ਐਡਮਿਨੀਸਟ੍ਰੇਸ਼ਨ (FAA) ਨੇ ਸਾਲ 2015 ਤੋਂ 2017 ਵਿਚਕਾਰ ਬਣੇ 15 ਇੰਚ ਮੈਕਬੁੱਕ ਪ੍ਰੋ ਮਾਡਲਾਂ ਨੂੰ ਹਵਾਈ ਸਫਰ ਦੌਰਾਨ ਨਾਲ ਲੈ ਕੇ ਜਾਣ ’ਤੇ ਰੋਕ ਲਗਾ ਦਿੱਤੀ ਹੈ।

ਇਨ੍ਹਾਂ ਏਅਰਲਾਈਨਜ਼ ਨੇ ਕੀਤੀ ਸੀ ਬੈਨ ਲਗਾਉਣ ਦੀ ਅਪੀਲ
FAA ਦੇ ਫੈਸਲੇ ਤੋਂ ਬਾਅਦ ਹੁਣ ਅਮਰੀਕਾ ’ਚ ਇਨ੍ਹਾਂ ਲੈਪਟਾਪਸ ਨੂੰ ਕਾਰਗੋ ਅਤੇ ਕੈਰੀ ਆਨ ਲਗੇਜ ਦੋਵਾਂ ਤਰ੍ਹਾਂ ਦੇ ਜਹਾਜ਼ਾਂ ’ਚ ਨਾਲ ਲੈ ਕੇ ਨਹੀਂ ਜਾ ਸਕੋਗੇ। ਇਹ ਬੈਨ TUI ਗਰੁੱਪ ਏਅਰਲਾਈਨਜ਼, ਥਾਮਸ ਕੁਕ ਏਅਰਲਾਈਨ, ਏਅਰ ਇਟਲੀ ਅਤੇ ਏਅਰ ਟ੍ਰਾਂਸੈੱਟ ਦੀ ਅਪੀਲ ’ਤੇ ਲਗਾਇਆ ਗਿਆ ਹੈ। ਹਾਲਾਂਕਿ 2015 ਤੋਂ 2017 ਵਿਚਕਾਰ ਬਣੇ ਜਿਨ੍ਹਾਂ ਲੈਪਟਾਪਸ ਦੀ ਬੈਟਰੀ ਰਿਪਲੇਸ ਕੀਤੀ ਗਈ ਹੈ ਉਨ੍ਹਾਂ ’ਤੇ ਇਹ ਬੈਨ ਲਾਗੂ ਨਹੀਂ ਹੋਵੇਗਾ।

ਸੈਮਸੰਗ ਗਲੈਕਸੀ ਨੋਟ 7 ’ਤੇ ਵੀ ਲੱਗ ਚੁੱਕਾ ਹੈ ਬੈਨ
ਤੁਹਾਨੂੰ ਦੱਸ ਦੇਈਏ ਕਿ ਮੈਕਬੁੱਕ ਪ੍ਰੋ ਪਹਿਲਾ ਅਜਿਹਾ ਡਿਵਾਈਸ ਨਹੀਂ ਹੈ ਜਿਸ ’ਤੇ ਫਲਾਈਟ ’ਚ ਨਾਲ ਲੈ ਕੇ ਜਾਣ ’ਤੇ ਰੋਕ ਲਗਾਈ ਗਈ ਹੈ। ਇਸ ਤੋਂ ਪਹਿਲਾਂ ਸੈਮਸੰਗ ਗਲੈਕਸੀ ਨੋਟ 7 ’ਤੇ ਵੀ ਏਅਰਲਾਈਨਜ਼ ਦੁਆਰਾ ਰੋਕ ਲਗਾਈ ਜਾ ਚੁੱਕੀ ਹੈ। ਗਲੈਕਸੀ ਨੋਟ 7 ’ਚ ਬੈਟਰੀ ਨਾਲ ਜੁੜੀ ਸਮੱਸਿਆ ਸਾਹਮਣੇ ਆਈਸੀ ਜਿਸ ਤੋਂ ਬਾਅਦ ਇਹ ਬੈਨ ਲਗਾਇਆ ਗਿਆ ਸੀ।
ਐਪਲ ਇਸ ਨਾਂ ਨਾਲ ਲਾਂਚ ਕਰ ਸਕਦੀ ਹੈ iPhone 11 ਸੀਰੀਜ਼
NEXT STORY