ਜਲੰਧਰ- ਭਾਰਤ ਦੀ ਵਾਹਨ ਨਿਰਮਾਤਾ ਕੰਪਨੀ ਮਹਿੰਦਰਾ ਨੇ 1.99 ਲੀਟ ਐੱਮ-ਹਾਕ ਇੰਜਣ ਵਾਲੀ ਸਕਾਰਪਿਓ 'ਚ ਵੀ ਇੰਟੈਲੀ ਹਾਈਬ੍ਰਿਡ ਟੈਕਨਾਲੋਜੀ ਦੇ ਦਿੱਤੀ ਹੈ। ਹਾਈਬ੍ਰਿਡ ਕਾਰਾਂ 'ਤੇ ਸਬਸਿਡੀ ਅਤੇ ਛੋਟ ਕਾਰਨ 1.99 ਲੀਟਰ ਇੰਜਣ ਵਾਲੀ ਸਕਾਰਪਿਓ 60 ਤੋਂ 90 ਹਜ਼ਾਰ ਰੁਪਏ ਤੱਕ ਸਸਤੀ ਹੈ।
ਕੀਮਤ ਦੀ ਗੱਲ ਕੀਤੀ ਜਾਵੇ ਤਾਂ ਦਿੱਲੀ 'ਚ ਇਸ ਦੇ ਐੱਸ4 ਮਾਡਲ ਦੀ ਕੀਮਤ 9.35 ਲੱਖ ਰੁਪਏ (ਐਕਸ ਸ਼ੋਅਰੂਮ) 'ਚ ਰੱਖੀ ਗਈ ਹੈ। ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਪਹਿਲਾਂ ਕੰਪਨੀ ਨੇ ਇਸ ਟੈਕਨਾਲੋਜੀ ਨੂੰ 2.2 ਲੀਟਰ ਐੱਮ-ਹਾਕ ਇੰਜਣ ਵਾਲੀ ਸਕਾਰਪਿਓ 'ਚ ਦਿੱਤਾ ਸੀ। ਇਹ ਸਿਸਟਮ ਮਾਈਕ੍ਰੋ ਹਾਈਬ੍ਰਿਡ ਟੈਕਨਾਲੋਜੀ ਦੇ ਆਟੋਮੈਟਿਕ ਸਟਾਰਟ/ਸਟਾਪ ਫੀਚਰ ਤੋਂ ਇਲਾਵਾ ਬ੍ਰੇਕ ਫੋਰਸ ਨਾਲ ਪੈਦਾ ਹੋਈ ਐਨਰਜੀ ਨੂੰ ਪਿਕ-ਅਪ ਲਈ ਇਸਤੇਮਾਲ ਕਰਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਨਵੀਂ ਟੈਕਨਾਲੋਜੀ ਨਾਲ ਸਕਾਰਪਿਓ ਦੀ ਮਾਈਲੇਜ 7 ਫੀਸਦੀ ਤਕ ਵਧ ਜਾਵੇਗੀ।
Motorola ਦੇ ਇਨ੍ਹਾਂ ਸਮਾਰਟਫੋਂਸ ਨੂੰ ਜਲਦ ਮਿਲੇਗੀ ਐਂਡ੍ਰਾਇਡ 7.0 Nougat ਅਪਡੇਟ
NEXT STORY