ਜਲੰਧਰ : ਸਪੇਸ ਐਕਸਪਲੋਰੇਸ਼ਨ ਟੈਕਨਾਲੋਜੀਜ਼ ਕਾਰਪੋਰੇਸ਼ਨ ਜਿਸ ਨੂੰ 'ਸਪੇਸ ਐਕਸ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਹੁਣ ਇਕ ਨਵਾਂ ਕਮਾਲ ਕਰਨ ਵਾਲੀ ਹੈ। ਜਾਣਕਾਰੀ ਮੁਤਾਬਕ ਸਪੇਸ ਐਕਸ ਇਕ ਨਵੇਂ ਮਿਸ਼ਨ 'ਤੇ ਕੰਮ ਕਰ ਰਹੀ ਹੈ, ਜਿਸ ਦੇ ਤਹਿਤ ਮਾਰਸ (ਮੰਗਲ, ਲਾਲ ਗ੍ਰਹਿ) 'ਤੇ ਮਨੁੱਖ ਨੂੰ ਭੇਜਣ ਅਤੇ ਵਾਪਸ ਲਿਆਉਣ ਦੀ ਤਿਆਰੀ ਚੱਲ ਰਹੀ ਹੈ ।
ਡ੍ਰੈਗਨ 2 ਦੀ ਹੋਵੇਗੀ ਵਰਤੋਂ
ਸਾਲ 2012 ਵਿਚ ਡ੍ਰੈਗਨ 2 ਦਾ ਪ੍ਰਯੋਗ ਇੰਟਰਨੈਸ਼ਨਲ ਸਪੇਸ ਸਟੇਸ਼ਨ (ਆਈ. ਐੱਸ. ਐੱਸ.) ਤੱਕ ਪੁੱਜਣ ਲਈ ਕੀਤਾ ਗਿਆ ਸੀ ਅਤੇ ਹੁਣ ਮਨੁੱਖ ਦੇ ਮਾਰਸ 'ਤੇ ਜਾਣ ਲਈ ਡ੍ਰੈਗਨ 2 ਕੈਪਸੂਲ ਦੀ ਵਰਤੋਂ ਕੀਤੀ ਜਾਵੇਗੀ। ਹੁਣ ਡ੍ਰੈਗਨ 2 ਨੂੰ ਫਾਲਕਨ 9 ਰਾਕੇਟ ਨਾਲ ਅਟੈਚ ਕਰ ਕੇ ਮਨੁੱਖ ਦੇ ਕਦਮ ਮਾਰਸ 'ਤੇ ਰੱਖਣ ਦੀ ਤਿਆਰੀ ਹੋ ਰਹੀ ਹੈ।
ਫਾਲਕਨ 9 ਰਾਕੇਟ ਦੇ ਬਾਰੇ ਵੀ ਜਾਣ ਲਵੋ
ਇਹ ਕੰਪਨੀ ਦਾ ਇਕ ਅਜਿਹਾ ਪ੍ਰਾਜੈਕਟ ਹੈ, ਜਿਸ ਦੇ ਤਹਿਤ ਰਾਕੇਟ ਨੂੰ ਸਹੀ-ਸਲਾਮਤ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਕੰਪਨੀ ਨੇ ਪਿਛਲੇ ਸਾਲ ਦਸੰਬਰ ਵਿਚ ਇਸ ਸਫਲਤਾ ਨੂੰ ਹਾਸਲ ਕੀਤਾ ਹੈ, ਜਿਸ ਵਿਚ ਕੰਪਨੀ ਨੇ ਇਕ ਫਾਲਕਨ 9 ਰਾਕੇਟ ਨੂੰ ਪਹਿਲੀ ਵਾਰ ਸੁਰੱਖਿਅਤ ਲੈਂਡ ਕਰਵਾਇਆ ਸੀ ।
ਆਈ. ਐੱਸ. ਐੱਸ. ਤੋਂ ਬਹੁਤ ਦੂਰ ਹੈ ਮਾਰਸ
ਗੌਰ ਕਰਨ ਵਾਲੀ ਗੱਲ ਹੈ ਕਿ ਆਈ. ਐੱਸ. ਐੱਸ. ਤੋਂ ਮਾਰਸ ਦੀ ਦੂਰੀ ਬਹੁਤ ਜ਼ਿਆਦਾ ਹੈ। ਧਰਤੀ ਤੋਂ ਮਾਰਸ ਦੀ ਦੂਰੀ ਔਸਤਨ 14 ਕਰੋੜ ਮੀਲ ਹੈ ਅਤੇ ਇਸ ਲਈ ਫਾਲਕਨ ਹੈਵੀ ਰਾਕੇਟ ਦੀ ਵਰਤੋਂ ਕੀਤੀ ਜਾਵੇਗਾ। ਇਸ ਵਿਚ 3 ਫਾਲਕਨ ਰਾਕੇਟਸ ਹੋਣਗੇ, ਜਿਨ੍ਹਾਂ ਦਾ ਪੇਲੋਡ 30,000 ਐੱਲ. ਬੀ. ਐੱਸ. ਹੋਵੇਗਾ। ਇਸ ਦੀ ਮਦਦ ਨਾਲ ਮਾਰਸ 'ਤੇ ਪੁੱਜਣਾ ਕਾਫ਼ੀ ਸੌਖਾਲਾ ਹੋਵੇਗਾ, ਹਾਲਾਂਕਿ ਇਸ ਨੂੰ ਲੈਂਡਿੰਗ ਕਰਵਾਉਣਾ ਕੋਈ ਸੌਖਾਲਾ ਕੰਮ ਨਹੀਂ ਹੋਵੇਗਾ।
ਮਾਰਸ ਦਾ ਵਾਤਾਵਰਣ ਧਰਤੀ ਦੇ ਵਾਤਾਵਰਣ ਤੋਂ 1,000 ਗੁਣਾ ਪਤਲਾ ਹੈ ਅਤੇ ਇਸ ਲਈ ਸਾਧਾਰਣ ਪੈਰਾਸ਼ੂਟ ਦੀ ਮਦਦ ਨਾਲ ਸੇਫ ਲੈਂਡਿੰਗ ਕਰਵਾਉਣਾ ਤਾਂ ਸੰਭਵ ਨਹੀਂ ਹੈ । ਮਾਰਸ ਦਾ ਵਾਤਾਵਰਣ ਅਜਿਹਾ ਹੈ ਕਿ ਰਾਕੇਟ ਨੂੰ ਬੇਹੱਦ ਗਰਮ ਕਰ ਦੇਵੇਗਾ ਅਤੇ ਇਸ ਲਈ ਡ੍ਰੈਗਨ 2 ਵਿਚ ਹੀਟ ਸ਼ੀਲਡ (ਗਰਮ ਹੋਣ ਤੋਂ ਬਚਾਉਣ ਲਈ ਸੁਰੱਖਿਆ ਕਵਚ) ਦੀ ਵਰਤੀ ਕੀਤੀ ਜਾਵੇਗੀ, ਜਿਸ ਨਾਲ ਡ੍ਰੈਗਨ 23,000 ਡਿਗਰੀ ਤੱਕ ਦੇ ਤਾਪ ਨੂੰ ਆਸਾਨੀ ਨਾਲ ਝੱਲ ਲਵੇਗਾ।
ਡ੍ਰੈਗਨ 2 ਨੂੰ ਸੁਰੱਖਿਅਤ ਲੈਂਡ ਕਰਵਾਇਆ ਜਾਵੇਗਾ
ਡ੍ਰੈਗਨ 2 ਵਿਚ ਸੁਪਰ ਡ੍ਰੈਕੋ ਥ੍ਰਸਟਰ ਦੀ ਵਰਤੋਂ ਕੀਤੀ ਜਾਵੇਗੀ, ਜਿਸ ਵਿਚ 2 ਇੰਜਣ ਲੱਗੇ ਹੋਣਗੇ ਅਤੇ ਹਰ ਇਕ 60 ਹਜ਼ਾਰ ਪੌਂਡ ਦਾ ਥ੍ਰਸਟ ਪੈਦਾ ਕਰੇਗਾ। ਮਾਰਸ 'ਤੇ ਸੁਰੱਖਿਅਤ ਲੈਂਡ ਕਰਵਾਉਣ ਲਈ ਇਨ੍ਹਾਂ ਇੰਜਣਾਂ ਦੀ ਮਦਦ ਲਈ ਜਾਵੇਗੀ।
2 ਸਾਲ ਕਰਨੀ ਪਵੇਗੀ ਉਡੀਕ
ਸਪੇਸ ਐਕਸ ਛੇਤੀ ਤੋਂ ਛੇਤੀ ਮਾਰਸ ਮਿਸ਼ਨ ਲਈ ਤਿਆਰ ਹੋਣਾ ਚਾਹੁੰਦਾ ਹੈ ਅਤੇ ਟੈੱਕ ਇਨਸਾਈਡਰ ਦੀ ਰਿਪੋਰਟ ਮੁਤਾਬਕ ਕੰਪਨੀ 2018 ਤੱਕ ਮਾਰਸ 'ਤੇ ਜਾਣ ਦੀ ਤਿਆਰੀ ਕਰ ਲਵੇਗੀ ।
2018 ਤੱਕ ਮੰਗਲ 'ਤੇ ਕਦਮ ਰੱਖੇਗਾ ਇਨਸਾਨ !
NEXT STORY