ਗੈਜੇਟ ਡੈਸਕ- ਕੰਟੈਂਟ ਕ੍ਰਿਏਟਰਾਂ ਦੀ ਮੌਜ ਲੱਗਣ ਵਾਲੀ ਹੈ, ਐਲੋਨ ਮਸਕ ਨੇ ਇਸ ਗੱਲ ਦਾ ਸੰਕੇਟ ਦਿੱਤਾ ਹੈ ਕਿ ਉਨ੍ਹਾਂ ਦੀ ਕੰਪਨੀ ਐਕਸ ਕ੍ਰਿਏਟਰਾਂ 'ਤੇ ਪੈਸਿਆਂ ਦੀ ਬਾਰਿਸ਼ ਕਰਨ ਵਾਲੀ ਹੈ। ਇਸਦਾ ਮਤਲਬ ਇਹ ਹੈ ਕਿ ਜਲਦੀ ਹੀ ਮਾਈਕ੍ਰੋਬਲਾਗਿੰਗ ਕੰਪਨੀ ਐਕਸ ਕੰਟੈਂਟ ਬਣਾਉਣ ਵਾਲਿਆਂ ਨੂੰ ਯੂਟਿਊਬ ਤੋਂ ਜ਼ਿਆਦਾ ਪੈਸੇ ਦੇਣ 'ਤੇ ਵਿਚਾਰ ਕਰ ਰਹੀ ਹੈ। ਦਰਅਸਲ, ਐਲੋਨ ਮਸਕ ਨੇ ਕ੍ਰਿਏਟਰਾਂ ਨੂੰ ਜ਼ਿਆਦਾ ਪੈਸੇ ਦੇਣ ਦੀ ਮੰਗ ਵਾਲੀ ਇਕ ਪੋਸਟ ਦੇ ਰਿਪਲਾਈ 'ਚ ਇਸ ਗੱਲ ਦਾ ਸੰਕੇਟ ਦਿੱਤਾ ਹੈ।
Elon Musk ਨੇ X 'ਤੇ ਕੀਤਾ ਪੋਸਟ
ਐਲੋਨ ਮਸਕ ਨੇ ਐਕਸ ਦੇ ਪ੍ਰੋਡਕਟ ਹੈੱਡ ਨਿਕਿਤਾ ਬਿਅਰ ਨੂੰ ਪੋਸਟ ਕਰਦੇ ਹੋਏ ਟੈਗ ਕਰਦੇ ਹੋਏ ਕਿਹਾ ਕਿ ਠੀਕ ਹੈ, ਚਲੋ ਕਰਦੇ ਹਾਂ, ਪਰ ਸਿਸਟਮ ਦੇ ਨਾਲ ਹੇਰਾਫੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਨਿਕਿਤਾ ਬਿਅਰ ਨੇ ਐਲੋਨ ਮਸਕ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਇਸ 'ਤੇ ਕੰਮ ਚੱਲ ਰਿਹਾ ਹੈ। ਉਨ੍ਹਾਂ ਨੇ ਮਸਕ ਦੇ ਦੂਜੇ ਹਿੱਸੇ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਸਾਡੇ ਕੋਲ ਇਕ ਅਜਿਹਾ ਤਰੀਕਾ ਹੈ ਜਿਸ ਨਾਲ 99 ਫੀਸਦੀ ਫਰਾਡ ਖਤਮ ਹੋ ਜਾਵੇਗਾ।
Nick Shirley ਨੇ X 'ਤੇ ਪੋਸਟ ਕਰਕੇ ਦੱਸਿਆ ਕਿ ਮੈਂ ਮਹੀਨਿਆਂ ਤੋਂ ਆਪਣੇ ਦੋਸਤਾਂ ਨੂੰ ਐਕਸ 'ਤੇ ਪੋਸਟ ਕਰਨ ਲਈ ਆਖ ਰਿਹਾ ਹਾਂ ਪਰ ਉਨ੍ਹਾਂ ਨੇ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਉਨ੍ਹਾਂ ਦਾ ਸਮਾਂ ਦੂਜੇ ਪਲੇਟਫਾਰਮ 'ਤੇ (ਪੈਸਿਆਂ ਦੇ ਮਾਮਲੇ 'ਚ) ਬਿਹਤਰ ਇਸਤੇਮਾਲ ਹੁੰਦਾ ਹੈ। ਕੁਝ ਯੂਜ਼ਰਜ਼ ਇਸ ਗੱਲਬਾਤ 'ਚ ਸ਼ਾਮਲ ਹੋ ਗਏ ਅਤੇ ਕੁਝ ਲੋਕਾਂ ਨੇ ਇਸਨੂੰ ਗੇਮਚੇਂਜਰ ਦੱਸਿਆ।
ਐਲੋਨ ਮਸਕ ਦਾ ਕ੍ਰਿਏਟਰਾਂ ਨੂੰ ਜ਼ਿਆਦਾ ਪੇਮੈਂਟ ਵਾਲਾ ਜਵਾਬ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਡਿਜੀਟਲ ਪਲੇਟਫਾਰਮ ਓਰਿਜਨਲ ਅਤੇ ਏ.ਆਈ. ਕੰਟੈਂਟ ਦੇ ਵਿਚਕਾਰ, ਲੋਕਾਂ ਵੱਲੋਂ ਬਣਾਏ ਜਾਣ ਵਾਲੇ ਕੰਟੈਂਟ ਨੂੰ ਬਣਾਈ ਰੱਖਣ ਲਈ ਮੁਕਾਬਲਾ ਕਰ ਰਹੇ ਹਨ। ਇਸਦਾ ਮਤਲਬ ਇਹ ਹੈ ਕਿ ਕੰਟੈਂਟ ਬਣਾਉਣ ਵਾਲੇ ਲੋਕਾਂ ਕੋਲ ਜ਼ਿਆਦਾ ਪੈਸੇ ਕਮਾਉਣ ਦਾ ਇਕ ਹੋਰ ਆਪਸ਼ਨ ਹੈ, ਫਿਲਹਾਲ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਗਈ ਕਿ ਕਿੰਨੇ ਵਿਊਜ਼ 'ਤੇ ਕੰਟੈਂਟ ਕ੍ਰਿਏਟਰਾਂ ਨੂੰ ਕਿੰਨੇ ਪੈਸੇ ਦਿੱਤੇ ਜਾਣਗੇ ਪਰ ਉਮੀਦ ਹੈ ਕਿ ਜਲਦੀ ਹੀ ਇਸ ਬਾਰੇ ਵੀ ਜਾਣਕਾਰੀ ਸਾਹਮਣੇ ਆ ਜਾਵੇਗੀ।
Google ਨੇ ਖਾਸ Doodle ਨਾਲ ਸ਼ੁਰੂ ਕੀਤਾ ਨਵੇਂ ਸਾਲ ਦਾ ਕਾਊਂਟਡਾਊਨ, ਕਲਿੱਕ ਕਰਦੇ ਹੀ ਬਣੇਗਾ ਜਸ਼ਨ ਦਾ ਮਾਹੌਲ
NEXT STORY