ਆਟੋ ਡੈਸਕ- Maruti Suzuki ਨੇ ਅਗਸਤ 2018 'ਚ ਐਕਸਟੀਰੀਅਰ ਅਪਡੇਟਸ ਤੇ ਨਵੇਂ 1.5-ਲਿਟਰ K15B, 4-ਸਿਲੰਡਰ ਪੈਟਰੋਲ ਇੰਜਣ ਦੇ ਨਾਲ ਪ੍ਰੀਮੀਅਮ ਸਿਡਾਨ Ciaz ਦਾ ਫੇਸਲਿਫਟ ਵਰਜਨ ਲਾਂਚ ਕੀਤਾ ਸੀ। ਇਹ ਇੰਜਣ 6000 rmp 'ਤੇ 104 PS ਦਾ ਪਾਵਰ ਤੇ 4400 rpm 'ਤੇ 138Nm ਟਾਰਕ ਜਨਰੇਟ ਕਰਦਾ ਹੈ। ਹੁਣ ਕੰਪਨੀ Maruti Ciaz ਨੂੰ ਨਵੇਂ ਤੇ ਦਮਦਾਰ ਡੀਜਲ ਇੰਜਣ ਦੇ ਨਾਲ ਵੀ ਲਾਂਚ ਕਰਨ ਦੀ ਤਿਆਰੀ 'ਚ ਹੈ।
ਰਿਪੋਰਟਸ ਮੁਤਾਬਕ ਮਾਰੂਤੀ ਜਲਦ ਹੀ ਸਿਆਜ ਨੂੰ 1498cc, 4-ਸਿਲੰਡਰ ਡੀਜ਼ਲ ਇੰਜਣ ਦੇ ਨਾਲ ਬਾਜ਼ਾਰ 'ਚ ਉਤਾਰਣ ਵਾਲੀ ਹੈ। ਨਵਾਂ 1.5-ਲਿਟਰ ਵਾਲਾ ਇਹ ਇੰਜਣ 4,000 rpm 'ਤੇ 95 PS ਦਾ ਪਾਵਰ ਤੇ 1, 500-2,500 rpm 'ਤੇ 225 Nm ਟਾਰਕ ਜਨਰੇਟ ਕਰਦਾ ਹੈ। ਇਸ 'ਚ 6-ਸਪੀਡ ਮੈਨੂਅਲ ਟਰਾਂਸਮਿਸ਼ਨ ਮਿਲੇਗਾ। ਦਾਅਵਾ ਕੀਤਾ ਗਿਆ ਹੈ ਕਿ ਨਵਾਂ ਇੰਜਣ 26.92 ਕਿਲੋਮੀਟਰ ਪ੍ਰਤੀ ਲਿਟਰ ਦਾ ਮਾਇਲੇਜ ਦੇਵੇਗਾ।
ਸਿਆਜ ਦੇ ਐਂਟਰੀ ਲੈਵਲ ਵੇਰੀਐਂਟ Sigma 'ਚ 1.5-ਲਿਟਰ ਡੀਜਲ ਇੰਜਣ ਨਹੀਂ ਮਿਲੇਗਾ। ਇੰਜਣ ਤੋਂ ਇਲਾਵਾ ਸਿਆਜ 'ਚ ਕੋਈ ਕਾਸਮੈਟਿਕ ਬਦਲਾਅ ਨਹੀਂ ਹੋਵੇਗਾ ਤੇ ਨਾ ਹੀ ਕੋਈ ਨਵਾਂ ਫੀਚਰ ਮਿਲੇਗਾ। ਕਾਰ ਦੇ ਐਂਟਰੀ ਲੈਵਲ ਵੇਰੀਐਂਟ 'ਚ 1.3-ਲਿਟਰ ਵਾਲਾ ਡੀਜਲ ਇੰਜਣ ਦੀ ਉਪਲੱਬਧ ਰਹੇਗਾ। ਨਵੇਂ ਇੰਜਣ ਦੇ ਨਾਲ ਆਉਣ ਵਾਲੀ ਸਿਆਜ ਨੂੰ ਫਰਵਰੀ 'ਚ ਲਾਂਚ ਕੀਤਾ ਜਾ ਸਕਦਾ ਹੈ।
ਅਮਰੀਕੀ ਕੰਪਨੀ ਭਾਰਤ ’ਚ ਲਾਂਚ ਕਰੇਗੀ Chill 150 ਸਕੂਟਰ
NEXT STORY