ਜਲੰਧਰ : ਡ੍ਰੈਵਟ ਸਿੰਡ੍ਰੋਮ ਜੋ ਕਿ ਮਿਰਗੀ ਦਾ ਹੀ ਇਕ ਦੁਰਲਭ ਰੂਪ ਹੈ। ਇਹ ਬੀਮਾਰੀ ਬੱਚਿਆਂ 'ਚ ਬਹੁਤ ਛੋਟੀ ਉਮਰ 'ਚ ਪਾਈ ਜਾਂਦੀ ਹੈ ਤੇ ਅਫਸੋਸ ਵਾਲੀ ਗੱਲ ਹੈ ਕਿ ਇਸ ਬੀਮਾਰੀ ਦਾ ਕੋਈ ਪਰਮਾਨੈਂਟ ਇਲਾਜ ਨਹੀਂ ਹੈ। ਹਾਲਾਂਕਿ ਮੈਡੀਕਲ ਮੈਰਵਾਨਾ (ਭੰਗ) ਇਸ ਦੇ ਇਲਾਜ ਦਾ ਇਕ ਵਧੀਆ ਸਰੋਤ ਬਣ ਰਹੀ ਹੈ। ਸਟੇਸੀ ਨਾਂ ਦੀ ਔਰਤ ਨੇ ਦੱਸਿਆ ਕਿ ਉਸ ਦੀ ਬੇਟੀ ਨੂੰ Dravet syndrome ਨਾਂ ਦੀ ਬੀਮਾਰੀ ਹੈ ਤੇ ਇਸ ਪ੍ਰਕਾਰ ਦੀ ਮਿਰਗੀ ਦੇ ਇਲਾਜ ਲਈ ਉਹ ਸਿਰਫ ਆਮ ਦਵਾਈ, ਜੋ ਇਸ ਬੀਮਾਰੀ ਲਈ ਹੁੰਦੀ ਹੈ, ਹੀ ਯੂਜ਼ ਕਰ ਰਹੀ ਸੀ, ਪਰ ਉਸ ਦੀ ਬੇਟੀ ਨੂੰ ਲਗਾਤਾਰ ਦੌਰੇ ਪੈ ਰਹੇ ਸੀ।
ਇਸ ਤੋਂ ਬਾਅਦ ਸਟੇਸੀ ਨੇ ਆਪ ਰੀਸਰਚ ਕਰ ਕੇ ਮੈਰਵਾਨਾ ਨੂੰ ਆਖਰੀ ਉਪਾਅ ਵਜੋਂ ਚੁਣਿਆ। ਉਸ ਨੇ ਹਰ ਦਿਨ ਆਪਣੀ ਬੇਟੀ ਨੂੰ 3 ਵਾਰ ਮੈਰਵਾਨਾ ਤੇਲ 'ਚ ਮਿਲਾ ਕੇ ਦਿੱਤੀ। ਨਤੀਜੇ ਇਹ ਨਿਕਲੇ ਕਿ ਉਸ ਦੀ ਬੇਟੀ ਦੀ ਸਿਹਤ 'ਚ 90 ਤੋਂ 95 ਫੀਸਦੀ ਸੁਧਾਰ ਆ ਗਿਆ ਹੈ। ਮੈਰਵਾਨਾ ਸਟੇਸੀ ਦੀ ਬੇਟੀ ਲਈ ਕਿਸੇ ਚਮਤਕਾਰ ਤੋਂ ਘਟ ਨਹੀਂ ਸੀ ਤੇ ਹੁਣ ਕਈ ਪੇਰੈਂਟਸ ਮੈਡੀਕਲ ਮੈਰਵਾਨਾ ਨੂੰ ਸਹੀ ਮੰਨ ਰਹੇ ਹਨ।
ਹਾਲਾਂਕਿ ਮੈਡੀਕਲ ਮੈਰਵਾਨਾ ਮੈਸਾਚੁਸੇਟਸ 'ਚ ਲੀਗਲ ਹੈ ਤੇ 19000 ਤੋਂ ਵੱਧ ਮਰੀਜ਼ ਇਸ ਦੀ ਵਰਤੋਂ ਕਰ ਰਹੇ ਹਨ। ਮੈਡੀਕਲ ਫੀਲਡ ਦੇ ਜ਼ਿਆਦਾਤਰ ਐਕਸਪਰਟ ਮੈਰਵਾਨਾ ਨੂੰ ਸਹੀ ਨਹੀਂ ਮੰਨਦੇ, ਇਸ ਦਾ ਕਾਰਨ ਵੀ ਵੈਲਿਡ ਹੈ। ਮੈਰਵਾਨਾ ਦੀ ਵਰਤੋਂ ਨਾਲ ਤੁਸੀਂ ਇਸ ਦੇ ਆਦੀ ਹੋ ਸਕਦੇ ਹੋ, ਨਾਲ ਹੀ ਇਹ ਤੁਹਾਡੇ ਦਿਮਾਗ 'ਤੇ ਵੀ ਬਹੁਤ ਬੁਰਾ ਅਸਰ ਕਰਦੀ ਹੈ ਤੇ ਆਈ. ਕਿਊ. ਨੂੰ ਵੀ ਘਟਾ ਸਕਦੀ ਹੈ ਇਸ ਕਰਕੇ ਇਸ ਦਾ ਬੱਚਿਆਂ 'ਤੇ ਪ੍ਰਯੋਗ ਸਹੀ ਨਹੀਂ ਕਿਹਾ ਜਾ ਸਕਦਾ।
ਗੂਗਲ ਦਾ AMP ਫੀਚਰ ਭਾਰਤ 'ਚ ਮੋਬਾਈਲ ਬ੍ਰਾਊਜ਼ਿੰਗ ਨੂੰ ਬਣਾਏਗਾ ਹੋਰ ਵੀ ਤੇਜ਼
NEXT STORY