ਆਟੋ ਡੈਸਕ– ਬ੍ਰਿਟਿਸ਼ ਦੀ ਵਾਹਨ ਨਿਰਮਾਤਾ ਕੰਪਨੀ ਐੱਮ.ਜੀ. ਮੋਟਰਸ ਆਪਣੀ ਪ੍ਰੀਮੀਅਮ 7-ਸੀਟਰ SUV Gloster ਨੂੰ ਭਾਰਤ ’ਚ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਨੂੰ ਭਾਰਤੀ ਸੜਕਾਂ ’ਤੇ ਅਜ਼ਮਾਇਸ਼ ਦੌਰਾਨ ਵੇਖਿਆ ਗਿਆ ਹੈ। ਇਹ ਕਾਰ ਭਾਰਤੀ ਬਾਜ਼ਾਰ ’ਚ ਟੋਇਟਾ ਫਾਰਚੂਨਰ ਅਤੇ ਫੋਰਡ ਅੰਡੈਵਰ ਵਰਗੀਆਂ ਗੱਡੀਆਂ ਨੂੰ ਟੱਕਰ ਦੇਵੇਗੀ। ਫਿਲਹਾਲ ਇਸ ਕਾਰ ਦੀ ਕੀਮਤ ਬਾਰੇ ਕੁਝ ਕਹਿਣਾ ਜਲਦਬਾਜ਼ੀ ਹੋਵੇਗੀ ਪਰ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਇਸ ਕਾਰ ਦੀ ਕੀਮਤ 28 ਲੱਖ ਰੁਪਏ ਤੋਂ 35 ਲੱਖ ਰੁਪਏ ਤਕ ਹੋ ਸਕਦੀ ਹੈ।
ਡਿਜ਼ਾਇਨ
ਐੱਮ.ਜੀ. ਗਲੋਸਟਰ ਆਪਣੇ ਸੈਗਮੈਂਟ ਦੀਆਂ ਹੋਰ ਗੱਡੀਆਂ ਨਾਲੋਂ ਸਾਈਜ਼ ’ਚ ਵੱਡੀ ਹੋਵੇਗੀ। ਇਸ ਦੀ ਕੁਲ ਲੰਬਾਈ 5005 ਮਿ.ਮੀ., ਚੌੜਾਈ 1932 ਮਿ.ਮੀ. ਅਤੇ ਉਚਾਈ 1875 ਮਿ.ਮੀ. ਹੋਵੇਗੀ। ਫਰੰਟ ਡਿਜ਼ਾਇਨ ਦੀ ਗੱਲ ਕਰੀਏ ਤਾਂ ਇਸ ਦੇ ਸੈਂਟਰ ’ਚ ਐੱਮ.ਜੀ. ਸਿਗਨੇਚਰ ਬੈਜ ਨਾਲ ਇਕ ਕਾਲੀ ਆਕਟਾਗੋਨਲ ਗਰਿੱਲ, ਲਾਲ ਇੰਸਰਟਸ ਨਾਲ ਡਿਊਲ-ਟੋਨ ਫਰੰਟ ਬੰਪਰ ਅਤੇ ਅਡਾਪਟਿਵ ਐੱਲ.ਈ.ਡੀ. ਹੈੱਡਲੈਂਪਸ ਆਦਿ ਹੋਣਗੇ।
ਵੱਡੇ ਅਲੌਏ ਵ੍ਹੀਲਜ਼
ਇਸ ਕਾਰ ’ਚ ਡਿਊਲ ਟੋਨ ਅਲੌਏ, ਕਾਲੀ ਛੱਤ ਦੀ ਰੇਲ ਅਤੇ ਕਾਲੇ ਓ.ਆਰ.ਵੀ.ਐੱਮ. ਹੋਣਗੇ। ਇਸ ਐੱਸ.ਯੂ.ਵੀ. ’ਚ ਵੱਖ-ਵੱਖ ਵ੍ਹੀਲ ਸਾਈਜ਼ ਦਾ ਆਪਸ਼ਨ ਮਿਲੇਗਾ ਯਾਨੀ ਤੁਸੀਂ ਇਸ ਵਿਚ ਆਪਣੀ ਮਰਜ਼ੀ ਨਾਲ 17 ਤੋਂ ਲੈ ਕੇ 21 ਇੰਚ ਤਕ ਦੇ ਵ੍ਹੀਲ ਵੀ ਲਗਵਾ ਸਕੋਗੇ।
ਇੰਜਣ
ਐੱਮ.ਜੀ. ਗਲੋਸਟਰ ’ਚ ਨਵਾਂ 2.0 ਲੀਟਰ ਦਾ ਟਰਬੋਚਾਰਜਡ ਡੀਜ਼ਲ ਇੰਜਣ ਮਿਲੇਗਾ ਜਿਸ ਨੂੰ 6-ਸਪੀਡ ਟਾਰਕ ਕਨਵਰਟਰ ਗਿਅਰਬਾਕਸ ਨਾਲ ਜੋੜਿਆ ਗਿਆ ਹੋਵੇਗਾ। ਇਸ ਤੋਂ ਇਲਾਵਾ ਇਸ ਐੱਸ.ਯੂ.ਵੀ. ਦਾ 2.0 ਲੀਟਰ ਟਰਬੋ ਪੈਟਰੋਲ ਇੰਜਣ ਆਪਸ਼ਨ ਵੀ ਦਿੱਤਾ ਜਾਵੇਗਾ ਜੋ 224bhp ਦੀ ਪਾਵਰ ਅਤੇ 360Nm ਦਾ ਟਾਰਕ ਪੈਦਾ ਕਰੇਗਾ।
ਕੈਮਰਾ ਕੁਆਲਿਟੀ ’ਚ ਕਈ ਐਂਡਰਾਇਡ ਫੋਨਾਂ ਤੋਂ ਅੱਗੇ ਨਿਕਲਿਆ ਐਪਲ ਦਾ ਸਸਤਾ iPhone
NEXT STORY