ਜਲੰਧਰ— ਭਾਰਤ ਦੀ ਸਮਾਰਟਫੋਨ ਮੈਨੂਫੈਕਚਰਿੰਗ ਕੰਪਨੀ ਮਾਈਕ੍ਰੋਮੈਕਸ ਨੇ ਆਪਣਾ ਨਵਾਂ Canvas 6 ਬਜਟ ਸਮਾਰਟਫੋਨ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਫਿੰਗਰਪ੍ਰਿੰਟ ਸੈਂਸਰ ਨਾਲ ਲੈਸ ਹੈ ਅਤੇ ਇਸ ਦੀ ਕੀਮਤ 13,999 ਰੁਪਏ ਰੱਖੀ ਗਈ ਹੈ।
Canvas 6 ਦੇ ਖਾਸ ਫੀਚਰਜ਼-
5.5-ਇੰਚ ਦੀ ਵੱਡੀ ਡਿਸਪਲੇ
ਇਸ ਹੈਂਡਸੈੱਟ 'ਚ ਤੁਹਾਨੂੰ 5.5-ਇੰਚ ਦੀ ਵੱਡੀ ਡਿਸਪਲੇ ਅਤੇ 1.3 ਗੀਗਾਹਰਟਜ਼ ਦਾ ਆਕਟਾ-ਕੋਰ ਮੀਡੀਆਟੈੱਕ MT6753 SoC ਪ੍ਰੋਸੈਸਰ ਮਿਲੇਗਾ। ਸਟੋਰੇਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 3ਜੀ.ਬੀ. ਰੈਮ ਦੇ ਨਾਲ 32ਜੀ.ਬੀ. ਦੀ ਇੰਟਰਨਲ ਸਟੋਰੇਜ਼ ਮਿਲੇਗੀ ਜਿਸ ਨੂੰ ਮੈਮਰੀ ਕਾਰਡ ਰਾਹੀਂ 128ਜੀ.ਬੀ. ਤੱਕ ਵਧਾਇਆ ਜਾ ਸਕਦਾ ਹੈ।
13 ਮੈਗਾਪਿਕਸਲ ਦਾ ਰਿਅਰ ਕੈਮਰਾ
ਕੰਪਨੀ ਨੇ ਆਪਣੇ ਇਸ ਨਵੇਂ ਹੈਂਡਸੈੱਟ Canvas 6 ਨੂੰ ਕਾਫੀ ਸਟਾਈਲਿਸ਼ ਬਣਾਉਂਦੇ ਹੋਏ ਇਸ ਨੂੰ ਬੇਹਤਰੀਨ ਲੁੱਕ ਦਿੱਤੀ ਹੈ ਜਿਸ ਨਾਲ ਇਹ ਯੂਜ਼ਰਜ਼ ਨੂੰ ਕਾਫੀ ਆਕਰਸ਼ਿਤ ਕਰ ਸਕਦਾ ਹੈ। ਇਸ ਵਿਚ ਤੁਹਾਨੂੰ ਐੱਲ.ਈ.ਡੀ. ਫਲੈਸ਼ ਦੇ ਨਾਲ 13 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 8 ਮੈਗਾਪਿਕਸਲ ਦਾ ਫਰੰਟ ਕੈਮਰਾ ਮਿਲੇਗਾ। ਕੁਨੈਕਟੀਵਿਟੀ ਦੀ ਗੱਲ ਕੀਤੀ ਜਾਵੇ ਤਾਂ 3anvas 6 'ਚ ਤੁਹਾਨੂੰ 4ਜੀ, 3ਜੀ, ਬਲੂਟੁਥ, ਵਾਈ-ਫਾਈ ਅਤੇ ਜੀ.ਪੀ.ਐੱਸ. ਆਦਿ ਦੀ ਸੁਵਿਧਾ ਮਿਲੇਗੀ।
ਸ਼ਾਨਦਾਰ ਲੁਕ ਅਤੇ ਡਿਜ਼ਾਈਨ ਨਾਲ ਲਾਂਚ ਹੋਵੇਗਾ ਇਹ ਸਮਰਟਫੋਨ, ਲੀਕ ਹੋਈਆਂ ਤਸਵੀਰਾਂ
NEXT STORY