ਜਲੰਧਰ- ਮਾਇਕ੍ਰੋਸਾਫਟ ਨੇ ਨਿਊ ਯਾਰਕ ਸਪ੍ਰਿੰਗ ਈਵੇਂਟ 'ਚ ਵਿੰਡੋਜ਼ 10 ਐੱਸ 'ਤੇ ਚੱਲਣ ਵਾਲਾ ਸਰਫੇਸ ਲੈਪਟਾਪ ਲਾਂਚ ਕਰ ਦਿੱਤਾ। ਨਵਾਂ ਡਿਵਾਇਸ ਖਾਸ ਤੌਰ 'ਤੇ ਪੜਾਈ ਲਈ ਬਣਾਏ ਗਏ ਵਿੰਡੋਜ 10 ਐੱਸ ਸਾਫਟਵੇਅਰ 'ਤੇ ਚੱਲਦਾ ਹੈ ਅਤੇ ਇਸ ਡਿਵਾਇਸ ਨੂੰ ਚਾਰ ਕਲਰ ਵੇਰਿਅੰਟ- ਬਰਗੰਡੀ, ਗ੍ਰੇਫਾਇਟ ਗੋਲਡ, ਪਲੈਟਿਨਮ ਅਤੇ ਕੋਬਾਲਟ ਬਲੂ ਕਲਰ 'ਚ ਉਉਪਲੱਬਧ ਕਰਾਇਆ ਗਿਆ ਹੈ। ਸਰਫੇਸ ਲੈਪਟਾਪ ਪ੍ਰੀ-ਆਰਡਰ ਲਈ ਉਪਲੱਬਧ ਹਨ ਅਤੇ ਇਸ ਦੀ ਵਿਕਰੀ 15 ਜੂਨ ਤੋਂ ਸ਼ੁਰੂ ਹੋਵੇਗੀ।
ਮਾਈਕ੍ਰੋਸਾਫਟ ਦਾ ਦਾਅਵਾ ਹੈ ਕਿ ਸਰਫੇਸ ਲੈਪਟਾਪ ਭਰੋਸੇਮੰਦ, ਪੋਰਟੇਬਲ ਅਤੇ ਹਲਕੇ ਭਾਰ ਵਾਲੀ ਡਿਵਾਇਸ ਹੈ। ਇਸ ਲੈਪਟਾਪ ਨੂੰ ਪ੍ਰੀਮੀਅਮ ਫਿਨੀਸ਼ ਦੇ ਨਾਲ ਸਲੀਕ ਡਿਜ਼ਾਇਨ 'ਚ ਪੇਸ਼ ਕੀਤਾ ਹੈ ਅਤੇ ਸਰਫੇਸ ਪ੍ਰੋ 4 'ਚ ਦਿੱਤਾ ਗਿਆ ਐਲਸੇਂਟਰਾ ਫੈਬਰਿਕ ਕੀ-ਬੋਰਡ ਅਤੇ ਬੈਕਲਾਈਟ ਦੇ ਨਾਲ ਆਉਂਦਾ ਹੈ। ਸਰਫੇਸ ਲੈਪਟਾਪ 'ਚ 13.5 ਇੰਚ ਪਿਕਸਲਸੇਂਸ ਟੱਚ-ਸਕ੍ਰੀਨ ਡਿਸਪਲੇ ਹੈ ਜੋ 1080 ਪਿਕਸਲ ਰੈਜ਼ੋਲਿਊਸ਼ਨ 3:2 ਰੈਜ਼ੋਲਿਊਸ਼ਨ ਅਤੇ 3.4 ਮਿਲੀਅਨ ਪਿਕਸਲ ਦੇ ਨਾਲ ਆਉਂਦਾ ਹੈ।
ਇਸ ਲੈਪਟਾਪ 'ਚ ਸਭ ਤੋਂ ਸਸਤੀ ਟੱਚ ਸਕਰੀਨ ਐੱਲ. ਸੀ. ਡੀ ਡਿਸਪਲੇ ਦਿੱਤੀ ਗਈ ਹੈ। ਸਰਫੇਸ ਲੈਪਟਾਪ ਦੇ ਬੇਸ ਵੇਰਿਅੰਟ 'ਚ ਲੇਟੈਸਟ ਇੰਟੈਲ ਕੋਰ ਆਈ5 ਪ੍ਰੋਸੈਸਰ, 4 ਜੀ. ਬੀ ਰੈਮ ਅਤੇ 128 ਜੀ. ਬੀ ਐੱਸ. ਐੱਸ. ਡੀ ਸਟੋਰੇਜ ਦਿੱਤੀ ਗਈ ਹੈ। ਜਦ ਕਿ ਯੂਜ਼ਰਸ ਦੂਜੀ ਮੈਮਰੀ ਅਤੇ ਸਟੋਰੇਜ ਤੋਂ ਇਲਾਵਾ ਇੰਟੈੱਲ ਕੋਰ ਆਈ7 ਪ੍ਰੋਸੈਸਰ ਵਾਲੇ ਵੇਰਿਅੰਟ 'ਚ ਚੋਣ ਕਰ ਸਕਦੇ ਹਨ। ਸਰਫੇਸ ਲੈਪਟਾਪ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਕਿ ਇਸ 'ਚ 14.5 ਘੰਟੇ ਤੱਕ ਦੀ ਬੈਟਰੀ ਲਾਈਫ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਸ ਲੈਪਟਾਪ 'ਚ ਇੱਕ ਯੂ. ਐੱਸ. ਬੀ ਪੋਰਟ, ਇਕ ਮਿੰਨੀ ਡਿਸਪਲੇ ਪੋਰਟ, ਸਰਫੇਸ ਪਾਵਰ ਕੁਨੈੱਕਟਰ, ਐੱਸ. ਡੀ ਕਾਰਡ ਸਲਾਟ ਅਤੇ ਇਕ 3.5 ਐੱਮ. ਐੱਮ ਆਡੀਓ ਜੈੱਕ ਦਿੱਤਾ ਗਿਆ ਹੈ। ਡਿਵਾਇਸ ਦਾ ਭਾਰ 1.25 ਕਿੱਲੋਗ੍ਰਾਮ ਹੈ ਅਤੇ ਇਸਦੀ ਮੋਟਾਈ 9.9 ਮਿਲੀਮੀਟਰ ਤੋਂ 14.47 ਮਿਲੀਮੀਟਰ ਹੈ। ਲੈਪਟਾਪ ਦੇ ਰਿਅਰ 'ਤੇ ਕੰਪੋਨੇਂਟ ਨੂੰ ਠੰਡਾ ਰੱਖਣ ਅਤੇ ਗਰਮ ਹੋਣ ਤੋਂ ਰੋਕਣ ਲਈ ਵੈਪਾਰ ਚੈਂਬਰ ਦਾ ਇਸਤੇਮਾਲ ਕੀਤਾ ਹੈ।
ਮਾਇਕ੍ਰੋਸਾਫਟ ਨੇ ਇਸ ਲੈਪਟਾਪ 'ਚ ਸਪੀਕਰ ਕੀ-ਬੋਰਡ ਦੇ ਹੇਠਾਂ ਜਗ੍ਹਾ ਦਿੱਤੀ ਹੈ। ਜਦ ਕਿ ਵਿੰਡੋਜ਼ ਇੰਕ ਅਤੇ ਵਿੰਡੋਜ਼ ਹੈਲੋ ਸਪੋਰਟ ਅਤੇ ਬਿਹਤਰ ਡਿਜਾਇਨ ਦੇ ਨਾਲ ਆਉਣ ਵਾਲੀ ਇਹ ਡਿਵਾਇਸ ਕੁੱਝ ਯੂਜ਼ਰ ਨੂੰ ਆਕਰਸ਼ਤ ਕਰ ਸਕਦਾ ਹੈ। ਮਾਇਕ੍ਰੋਸਾਫਟ ਨੇ ਕੋਰ ਆਈ5 ਪ੍ਰੋਸੈਸਰ ਦੇ ਨਾਲ ਸਰਫੇਸ ਲੈਪਟਾਪ ਦੀ ਕੀਮਤ 999 ਡਾਲਰ (64,000 ਰੁਪਏ) ਰੱਖੀ ਹੈ।
ਸ਼ਿਓਮੀ ਰੈੱਡਮੀ ਨੋਟ 4 ਦੇ ਬਲੈਕ ਵੇਰੀਅੰਟ ਦੀ ਵਿਕਰੀ ਅੱਜ ਫਿਰ ਹੋਵੇਗੀ
NEXT STORY