ਨਵੀਂ ਦਿੱਲੀ- ਸੂਚਨਾ ਤਕਨੀਕੀ ਕੰਪਨੀ ਮਾਈਕ੍ਰੋਸਾਫਟ ਨੇ ਭਾਰਤ 'ਚ ਡਾਇਨਾਮਿਕ 365 ਹੋਰ ਐਪ ਸੋਰਸ ਪੇਸ਼ ਕਰਨ ਦਾ ਐਲਾਨ ਕੀਤਾ ਹੈ।
ਕੰਪਨੀ ਨੇ ਕਿਹਾ ਕਿ ਦੇਸ਼ 'ਚ ਸਥਿਤ ਉਸਦੇ ਡਾਟਾ ਸੈਂਟਰਾਂ ਵੱਲੋਂ ਇਹ ਸੇਵਾਵਾਂ ਗਾਹਕਾਂ ਨੂੰ ਸੇਵਾ ਦੇ ਰੂਪ 'ਚ ਸਾਫਟਵੇਅਰ (ਐੱਸ. ਏ. ਏ. ਐੱਸ.) ਦੇ ਆਧਾਰ 'ਤੇ ਦਿੱਤੀਆਂ ਜਾਣਗੀਆਂ। ਡਾਇਨਾਮਿਕ 365 ਕਲਾਡਿਡ ਆਧਾਰਿਤ ਐਪਲੀਕੇਸ਼ਨਜ਼ ਹਨ, ਜਿਸ 'ਚ ਸੀ. ਆਰ. ਐੱਮ. ਅਤੇ ਈ. ਆਰ. ਪੀ. ਸਮਰੱਥਾਵਾਂ ਨੂੰ ਇਕੱਠਿਆਂ ਕੀਤਾ ਗਿਆ ਹੈ ਅਤੇ ਇਸ ਨਾਲ ਭਾਰਤ ਦੀਆਂ ਨਵੀਆਂ ਕੰਪਨੀਆਂ ਨੂੰ ਡਾਟਾ ਵਿਸ਼ਲੇਸ਼ਣ, ਮਸ਼ੀਨ ਲਰਨਿੰਗ ਵਰਗੀਆਂ ਸਹੂਲਤਾਂ ਮਿਲਦੀਆਂ ਹਨ। ਡਾਇਨਾਮਿਕ ਸੀ. ਆਰ. ਐੱਮ. ਦੀ ਦੇਸ਼ ਦੇ ਰਿਟੇਲ ਕਾਰੋਬਾਰ 'ਚ ਜਮ ਕੇ ਵਰਤੋਂ ਹੋ ਰਹੀ ਹੈ। ਇਸ ਦੀ 14,000 ਤੋਂ ਜ਼ਿਆਦਾ ਆਊਟਲੈੱਟਸ 'ਤੇ ਵਰਤੋਂ ਹੋ ਰਹੀ ਹੈ।
ਮਾਈਕ੍ਰੋਸਾਫਟ ਐਪ ਸੋਰਸ ਕਾਰੋਬਾਰੀ ਖਪਤਕਾਰਾਂ ਲਈ ਹੈ, ਜਿੱਥੇ ਮਾਈਕ੍ਰੋਸਾਫਟ ਅਤੇ ਉਸਦੇ ਭਾਈਵਾਲਾਂ ਦੇ ਐੱਸ. ਏ. ਏ. ਐੱਸ. ਐਪ ਉਪਲੱਬਧ ਹਨ। ਅਜੇ ਇਸ 'ਚ 200 ਤੋਂ ਜ਼ਿਆਦਾ ਬਿਜ਼ਨੈੱਸ ਐੱਸ. ਏ. ਏ. ਐੱਸ. ਐਪ ਹਨ।
20 ਦਸੰਬਰ ਤੋਂ ਹੋਵੇਗੀ 'ਮਾਲਵੇਅਰ ਕਲੀਨਿੰਗ ਸਿਸਟਮ' ਦੀ ਸ਼ੁਰੂਆਤ
NEXT STORY