ਜਲੰਧਰ- ਸਪੇਨ ਦੇ ਤਿੰਨ ਜਵਾਨਾਂ ਨੇ ਇਕ ਖਾਸ ਤਰ੍ਹਾਂ ਦੀ ਬੈਟਰੀ ਤਿਆਰ ਕੀਤੀ ਹੈ , ਜਿਸ ਦੇ ਨਾਲ ਬੂਟਿਆਂ ਦੀ ਮਦਦ ਨਾਲ ਫੋਨ ਨੂੰ ਚਾਰਜ ਕੀਤਾ ਜਾ ਸਕਦਾ ਹੈ । ਬਾਇਓ ( Bioo ) ਨਾਂ ਦੀ ਇਹ ਬਾਇਓਲਾਜ਼ਿਕ ਬੈਟਰੀ ਬੂਟਿਆਂ ਦੁਆਰਾ ਫੋਟੋਸਿੰਥਸਿਜ਼ ਦੇ ਦੌਰਾਨ ਪੈਦਾ ਕੀਤੀ ਗਈ ਊਰਜਾ ਨੂੰ ਬਿਜਲੀ 'ਚ ਬਦਲ ਦਿੰਦੀ ਹੈ । ਇਨ੍ਹਾਂ ਜਵਾਨਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੀ ਖੋਜ ਭਵਿੱਖ 'ਚ ਬਹੁਤ ਕੰਮ ਦੀ ਸਾਬਤ ਹੋਵੇਗੀ , ਕਿਉਂਕਿ ਇਸ ਤੋਂ ਸਾਫ਼ ਅਤੇ ਕੁਦਰਤੀ ਤਰੀਕੇ ਨਾਲ ਐਨਰਜੀ ਪਾਈ ਜਾ ਸਕਦੀ ਹੈ ।
ਦ ਮਿਰਰ ਦੀ ਰਿਪੋਰਟ ਦੇ ਮੁਤਾਬਕ ਇਨ੍ਹਾਂ ਲੋਕਾਂ ਨੇ ਪੱਥਰ ਦੇ ਇਕ ਛੋਟੇ ਟੁਕੜੇ 'ਚ ”S2 ਅਡੈਪਟਰ ਪਾ ਕੇ ਉਸ ਨੂੰ ਗਮਲੇ 'ਚ ਪਾ ਦਿੱਤਾ ਹੈ ।ਇਸ ਕੁਨੈਕਸ਼ਨ ਦੇ ਜ਼ਰੀਏ ਮਿੱਟੀ 'ਚ ਮੌਜੂਦ ਐਨਰਜੀ ਨੂੰ ਇਕੱਠਾ ਕੀਤਾ ਜਾਂਦਾ ਹੈ ।ਇਸ ਗੈਜਟ ਨੂੰ ਪਾਬਲੋ ਮੈਨੁਅਲ ਨੇ ਆਪਣੇ ਸਾਥੀਆਂ ਰਾਫੇਲ ਰੇਬੋਲੋ ਅਤੇ ਸ਼ਾਵੇਰ ਰੋਡਰਿਜ਼ ਦੇ ਨਾਲ ਮਿਲ ਕੇ ਡਿਜ਼ਾਇਨ ਕੀਤਾ ਹੈ ।
ਪਾਬਲੋ ਨੇ ਅਖਬਾਰ ਨਾਲ ਗੱਲ ਕਰਦੇ ਹੋਏ ਕਿਹਾ ਕਿ ਇਹ ਬਹੁਤ ਆਸਾਨ ਹੈ ।ਇਸ ਪੈਨਲ ਨੂੰ ਇੰਸਟਾਲ ਕਰਨ ਤੋਂ ਬਾਅਦ ਉਪੱਰੋਂ ਮਿੱਟੀ ਪਾਓ ਅਤੇ ਫਿਰ ਪੌਧਾ ਲਗਾ ਦਿਓ । ਇਸ ਨਾਲ ਇਕ ਵਰਗ ਮੀਟਰ ਤੋਂ ਲੈ ਕੇ 3 ਤੋਂ 40 ਵਾਟ ਤੱਕ ਬਿਜਲੀ ਪੈਦਾ ਹੋ ਸਕਦੀ ਹੈ । ਇਹ ਬੂਟੇ ਦੇ ਪ੍ਰਕਾਰ ਅਤੇ ਸਾਈਜ 'ਤੇ ਵੀ ਨਿਰਭਰ ਕਰਦਾ ਹੈ । ਹੁਣ ਇਹ ਟੀਮ ਆਪਣੇ ਡਿਵਾਈਸ ਦੇ ਸ਼ੁਰੂਆਤੀ ਮਾਡਲ ਮਾਰਕੇਟ 'ਚ ਜਾਰੀ ਕਰਨ ਜਾ ਰਹੇ ਹਨ ।
ਪਾਬਲੋ ਨੇ ਕਿਹਾ, ਹੁਣ ਤੱਕ ਅਸੀਂ ਆਪਣੇ ਪ੍ਰੋਟੋਟਾਇਪ ਨਾਲ ਫੋਨ ਚਾਰਜ ਕੀਤੇ ਹਨ । ਅਸੀ ਇਨ੍ਹਾਂ ਨੂੰ ਕਰਾਉਡਫੰਡਿੰਗ ਕੰਪੇਨ ਲਈ ਵੇਚਣ 'ਤੇ ਵਿਚਾਰ ਕਰ ਰਹੇ ਹਾਂ । ਅਸੀ ਜ਼ਿਆਦਾ ਪੈਸਾ ਨਹੀਂ ਜੁਟਾਨਾ ਚਾਹੁੰਦੇ, ਬਸ ਵੇਖਣਾ ਚਾਹੁੰਦੇ ਹਾਂ ਕਿ ਅਸਲ ਮਾਰਕੀਟ 'ਚ ਇਸ ਦਾ ਰਿਸਪਾਂਸ ਕਿਵੇਂ ਦਾ ਰਹਿੰਦਾ ਹੈ । ਇਹ ਟੀਮ ਰੀਨਿਊਏਬਲ ਐਨਰਜੀ , ਟੈਲੀਕੰਮਿਊਨਿਕੇਸ਼ਨ ਹਾਰਡਵੇਅਰ ਅਤੇ ਸਾਫਟਵੇਅਰ ਡਵੈਲਪਮੈਂਟ 'ਚ ਐਕਸਪਰਟ ਹੈ । ਟੀਮ ਦਾ ਦਾਅਵਾ ਹੈ ਕਿ ਇਕ ਪੂਰੇ ਗਾਰਡਨ ਤੋਂ ਪੈਦਾ ਹੋਈ ਐਨਰਜੀ ਨਾਲ ਇਕ ਘਰ ਦੀ ਬਿਜਲੀ ਦੀ ਜ਼ਰੂਰਤ ਪੂਰੀ ਕੀਤੀ ਜਾ ਸਕਦੀ ਹੈ । ਇਸ ਟੈਕਨਾਲੋਜੀ ਨੂੰ ਪੇਟੈਂਟ ਕੀਤਾ ਜਾ ਚੁੱਕਿਆ ਹੈ ਅਤੇ ਇਸ ਨੂੰ ਬਾਰਸਿਲੋਨਾ 'ਚ ਲਗਾ ਕੇ ਟੈੱਸਟ ਕੀਤਾ ਜਾਵੇਗਾ ।
ਮਾਈਕ੍ਰੋਸਾਫਟ ਨੇ ਕੋਰਟਾਨਾ 'ਤੇ ਗੂਗਲ ਨੂੰ ਕੀਤਾ ਬਲਾਕ
NEXT STORY