ਗੈਜੇਟ ਡੈਸਕ- ਟੈਲੀਕਾਮ ਕੰਪਨੀ ਏਅਰਟੈੱਲ (Airtel) ਨੇ ਆਪਣੇ ਗਾਹਕਾਂ ਲਈ ਇਕ ਅਜਿਹਾ ਸ਼ਾਨਦਾਰ ਰੀਚਾਰਜ ਪਲਾਨ ਪੇਸ਼ ਕੀਤਾ ਹੈ, ਜੋ ਨਾ ਸਿਰਫ਼ ਕਾਲਿੰਗ ਅਤੇ ਡਾਟਾ ਦੀਆਂ ਸਹੂਲਤਾਂ ਦਿੰਦਾ ਹੈ, ਸਗੋਂ ਮਨੋਰੰਜਨ ਲਈ ਮੁਫ਼ਤ ਨੈੱਟਫਲਿਕਸ (Netflix) ਦਾ ਸਬਸਕ੍ਰਿਪਸ਼ਨ ਵੀ ਪ੍ਰਦਾਨ ਕਰ ਰਿਹਾ ਹੈ।
ਏਅਰਟੈੱਲ ਦੇ ਅਧਿਕਾਰਤ ਪੋਰਟਲ ਮੁਤਾਬਕ, ਇਸ ਖ਼ਾਸ ਪਲਾਨ ਦੀ ਕੀਮਤ 1729 ਰੁਪਏ ਹੈ। ਇਸ ਪਲਾਨ 'ਚ ਯੂਜ਼ਰਸ ਨੂੰ 84 ਦਿਨਾਂ ਦੀ ਵੈਧਤਾ ਮਿਲਦੀ ਹੈ, ਜੋ ਕਿ ਲਗਭਗ 3 ਮਹੀਨਿਆਂ ਦਾ ਸਮਾਂ ਹੈ।
ਇਸ ਪਲਾਨ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ 'ਚ ਨੈੱਟਫਲਿਕਸ ਬੇਸਿਕ ਦਾ ਮੁਫ਼ਤ ਪਲਾਨ ਦਿੱਤਾ ਜਾਂਦਾ ਹੈ, ਜਿਸ ਰਾਹੀਂ ਯੂਜ਼ਰਸ ਨੈੱਟਫਲਿਕਸ ਦੀਆਂ ਓਰੀਜਨਲ ਵੈੱਬ ਸੀਰੀਜ਼ ਅਤੇ ਹੋਰ ਸਮੱਗਰੀ ਦੇਖ ਸਕਦੇ ਹਨ। ਇਸ ਤੋਂ ਇਲਾਵਾ, ਗਾਹਕਾਂ ਨੂੰ ਜੀਓ ਹੌਟਸਟਾਰ ਸੁਪਰ (Jio Hotstar Super), Zee5 ਪ੍ਰੀਮੀਅਮ ਅਤੇ ਐਕਸਟ੍ਰੀਮ ਪਲੇ (Xstream Play) ਪ੍ਰੀਮੀਅਮ ਦਾ ਐਕਸੈਸ ਵੀ ਮਿਲਦਾ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਰੋਜ਼ਾਨਾ 2GB ਡਾਟਾ ਮਿਲੇਗਾ, ਜੋ ਪੂਰੇ 84 ਦਿਨਾਂ ਤੱਕ ਜਾਰੀ ਰਹੇਗਾ। ਯੂਜ਼ਰਸ ਨੂੰ ਦੇਸ਼ ਭਰ 'ਚ ਅਨਲਿਮਟਿਡ ਕਾਲਿੰਗ ਦੀ ਸਹੂਲਤ ਮਿਲਦੀ ਹੈ, ਜਿਸ 'ਚ ਰੋਮਿੰਗ ਵੀ ਸ਼ਾਮਲ ਹੈ। ਇਸ ਪਲਾਨ ਦੇ ਤਹਿਤ ਰੋਜ਼ਾਨਾ 100 SMS ਦੀ ਸੁਵਿਧਾ ਵੀ ਦਿੱਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
10,000mAh ਦੀ ਭਿਆਨਕ ਬੈਟਰੀ ਵਾਲਾ Honor ਦਾ 5G ਸਮਾਰਟਫ਼ੋਨ ਜਲਦ ਹੋ ਰਿਹਾ ਲਾਂਚ!
NEXT STORY