ਗੈਜੇਟ ਡੈਸਕ—ਗੇਮਿੰਗ ਸਿਰਫ ਲੋਕ ਮਜ਼ੇ ਜਾਂ ਟਾਈਮਪਾਸ ਲਈ ਨਹੀਂ ਖੇਡਦੇ ਹਨ ਇਹ ਇਕ ਤਰ੍ਹਾਂ ਦਾ ਬਿਜ਼ਨੈੱਸ ਵੀ ਬਣ ਗਿਆ ਹੈ ਅਤੇ ਲੋਕ ਗੇਮ ਖੇਡ ਕੇ ਪੈਸੇ ਕਮਾ ਰਹੇ ਹਨ। ਯੂਟਿਊਬ 'ਤੇ ਕਈ ਅਜਿਹੇ ਚੈਨੇਲਸ ਬਣੇ ਹਨ ਜਿਥੇ ਪਬਜੀ ਖੇਡੀ ਜਾਂਦੀ ਹੈ ਅਤੇ ਲੋਕ ਇਸ ਨੂੰ ਦੇਖ ਕੇ ਪੈਸੇ ਡੋਨੇਟ ਕਰਦੇ ਹਨ। ਪਬਜੀ ਵਰਗੀ ਹੀ ਗੇਮ ਹੈ Fortnite ਜੋ ਭਾਰਤ 'ਚ ਪ੍ਰਸਿੱਧ ਨਹੀਂ ਹੈ ਪਰ ਅਮਰੀਕਾ 'ਚ ਇਹ PUBG ਤੋਂ ਵੀ ਜ਼ਿਆਦਾ ਪ੍ਰਸਿੱਧ ਹੈ।

ਸੀ.ਐੱਨ.ਐੱਨ. ਦੀ ਇਕ ਰਿਪੋਰਟ ਮੁਤਾਬਕ 27 ਸਾਲ ਦੇ ਨਿੰਜਾ ਨਾਂ ਦੇ ਇਕ ਗੇਮਰ ਨੇ ਇਕ 2018 'ਚ 10 ਮਿਲੀਅਨ ਡਾਲਰ (ਲਗਭਗ 70 ਕਰੋੜ ਰੁਪਏ) ਕਮਾਏ ਹਨ। ਇਸ ਦੇ ਲਈ ਉਸ ਨੇ YouTube ਅਤੇ Twitch ਦਾ ਸਹਾਰਾ ਲਿਆ। ਇਸ ਤੋਂ ਇਲਾਵਾ ਵੀ ਦੂਜੇ ਪਲੇਟਫਾਰਮ 'ਤੇ ਆਪਣੇ ਕਾਨਟੈਂਟ ਸਟਰੀਮ ਕਰਦੇ ਹਨ। ਤੁਹਾਨੂੰ ਦੱਸ ਦੱਈਏ ਕਿ ਨਿੰਜਾ ਗੇਮਿੰਗ ਦੀ ਦੁਨੀਆ ਦੇ ਸਭ ਤੋਂ ਮਣੇ-ਪ੍ਰਮਣੇ ਚਿਹਰਾਂ 'ਚੋਂ ਟਾਪ 'ਤੇ ਹੈ। ਇਸ ਦਾ ਪੂਰਾ ਨਾਂ ਟਾਈਲਰ ਬਲੇਵਿਨਸ ਹੈ ਅਤੇ ਇਹ ਨਿੰਜਾ ਯੂਜ਼ਰਨੇਮ ਤੋਂ ਜਾਣਿਆ ਜਾਂਦਾ ਹੈ। ਸਾਲ 2018 'ਚ ਇਹ Twitch ਦੇ ਨੰਬਰ-1 ਸਟਰੀਮਰ ਰਹੇ ਹਨ।

ਯੂਟਿਊਬ 'ਤੇ ਇਨ੍ਹਾਂ ਦੇ ਫਾਲੋਅਰਸ ਦੀ ਗਿਣਤੀ 21 ਮਿਲੀਅਨ ਤੋਂ ਜ਼ਿਆਦਾ ਹੈ। ਇਨ੍ਹਾਂ ਦੀ ਪੂਰੀ ਕਮਾਈ ਦਾ 70 ਫੀਸਦੀ ਹਿੱਸਾ ਸਿਰਫ ਯੂਟਿਊਬ ਅਤੇ Twitch ਤੋਂ ਆਉਂਦਾ ਹੈ। Twitch 'ਤੇ ਇਸ ਦੇ 12.5 ਮਿਲੀਅਨ ਲੋਕ ਫਾਲੋਅ ਕਰਦੇ ਹਨ ਅਤੇ ਇਨ੍ਹਾਂ 'ਚੋਂ 40,000 ਲੋਕ ਇਸ ਦੀ ਗੇਮ ਦੇਖਣ ਲਈ ਪੈਸੇ ਦਿੰਦੇ ਹਨ। ਇਸ ਨੇ ਸਬਸਕਰੀਪਨਸ਼ ਮਾਡਲ ਰੱਖਿਆ ਹੈ ਜਿਸ ਦੇ ਲਈ 5,10 ਅਤੇ 20 ਡਾਲਰ ਹਰ ਮਹੀਨੇ ਦੇਣੇ ਹੁੰਦੇ ਹਨ। ਯੂਟਿਊਬ 'ਤੇ ਪਾਪ ਐਡ ਰਾਹੀਂ ਵੀ ਕਮਾਏ ਜਾਂਦੇ ਹਨ। ਹਾਲਾਂਕਿ ਉਹ ਇਸ 'ਤੇ ਨਿਰਭਰ ਨਹੀਂ ਹੁੰਦੇ ਅਤੇ ਉਨ੍ਹਾਂ ਨੂੰ ਕੰਪਨੀਆਂ ਸਪਾਂਸਰ ਵੀ ਕਰਦੀ ਹੈ। ਇਸ ਤੋਂ ਇਲਾਵਾ ਇਸ ਦੀ ਕਮਾਈ ਦਾ ਜ਼ਿਆਦਾਤਰ ਹਿੱਸਾ ਸਪਾਂਸਰ ਤੋਂ ਮਿਲਦਾ ਹੈ, ਜਿਨ੍ਹਾਂ 'ਚ ਸੈਮਸੰਗ, ਉਬੇਰ ਅਤੇ ਰੈੱਡ ਬੁਲ ਵਰਗੀਆਂ ਕੰਪਨੀਆਂ ਸ਼ਾਮਲ ਹਨ।

ਨਿੰਜਾ ਦਾ ਮੰਨਣਾ ਹੈ ਕਿ ਇਹ ਬਿਜ਼ਨੈੱਸ ਕੌਫੀ ਸ਼ਾਪ ਦੀ ਤਰ੍ਹਾਂ ਹੈ ਅਤੇ ਪੈਸੇ ਕਮਾਉਣ ਲਈ ਕੌਫੀ ਸ਼ਾਪ ਖੁੱਲੀ ਰੱਖਣੀ ਹੁੰਦੀ ਹੈ। 10 ਮਿਲੀਅਨ ਡਾਲਰ ਕਮਾਉਣ ਲਈ ਉਨ੍ਹਾਂ ਨੂੰ 4,000 ਘੰਟੇ ਫੋਰਟਨਾਈਟ ਖੇਡਣੀ ਪੈਂਦੀ ਹੈ। ਇਸ ਬਿਜ਼ਨੈੱਸ 'ਚ ਉਸ ਕੋਲ ਸਮੇਂ ਦੀ ਕਾਫੀ ਕਮੀ ਹੁੰਦੀ ਹੈ ਇਸ ਲਈ ਆਪਣੀ ਪਤਨੀ ਲਈ ਵੀ ਜ਼ਿਆਦਾ ਸਮਾਂ ਨਹੀਂ ਹੁੰਦਾ ਅਤੇ ਉਹ ਵੀ ਬਿਜ਼ਨੈੱਸ 'ਚ ਮਦਦ ਕਰਦਾ ਹੈ।
ਫੇਕ ਵੈਕਸ ਹੈਂਡਸ ਨਾਲ ਹੈਕਰਸ ਨੇ ਆਸਾਨੀ ਨਾਲ ਤੋੜ ਕੇ ਦਿਖਾਈ ਫਿੰਗਰਪ੍ਰਿੰਟ ਸਕਿਓਰਿਟੀ
NEXT STORY