ਨਵੀਂ ਦਿੱਲੀ (ਭਾਸ਼ਾ) - ਦੇਸ਼ ਦੇ ਸਭ ਤੋਂ ਵੱਡੇ ਕਰਜ਼ਦਾਤਾ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਦਾ ਰਿਹਾਇਸ਼ੀ ਕਰਜ਼ਾ ਪੋਰਟਫੋਲੀਓ ਅਗਲੇ ਵਿੱਤੀ ਸਾਲ 2026-27 ’ਚ 10 ਲੱਖ ਕਰੋਡ਼ ਰੁਪਏ ਦੇ ਪੱਧਰ ਨੂੰ ਪਾਰ ਕਰ ਸਕਦਾ ਹੈ। ਐੱਸ. ਬੀ. ਆਈ. ਦੇ ਚੇਅਰਮੈਨ ਸੀ. ਐੱਸ. ਸੇਟੀ ਨੇ ਦੱਸਿਆ ਕਿ ਮੌਜੂਦਾ ਸਮੇਂ ’ਚ ਬੈਂਕ ਦੀ ਹਾਊਸਿੰਗ ਲੋਨ ਬੁੱਕ 9 ਲੱਖ ਕਰੋਡ਼ ਰੁਪਏ ਤੋਂ ਵੱਧ ਹੈ।
ਇਹ ਵੀ ਪੜ੍ਹੋ : ਰਿਕਾਰਡ ਹਾਈ ਬਣਾਉਣ ਤੋਂ ਬਾਅਦ ਟੁੱਟੇ ਸੋਨੇ-ਚਾਂਦੀ ਦੇ ਭਾਅ, ਜਾਣੋ ਅੱਜ ਦੀਆਂ ਨਵੀਆਂ ਕੀਮਤਾਂ
ਐੱਸ. ਬੀ. ਆਈ. ਦਾ ਰਿਹਾਇਸ਼ੀ ਕਰਜ਼ਾ ਪੋਰਟਫੋਲੀਓ ਬੈਂਕ ਦੀ ਸਭ ਤੋਂ ਵੱਡੀ ਸਿੰਗਲ ਕਾਰੋਬਾਰੀ ਇਕਾਈ ਹੈ ਅਤੇ ਕੁਲ ਸੰਪਤੀਆਂ ਦਾ 20 ਫੀਸਦੀ ਤੋਂ ਵੱਧ ਹਿੱਸਾ ਹੈ।
ਇਹ ਵੀ ਪੜ੍ਹੋ : ਅੱਜ ਖ਼ਰੀਦੋ 2 ਲੱਖ ਦਾ ਸੋਨਾ, 2035 'ਚ ਮਿਲਣ ਵਾਲੀ ਇਸਦੀ ਕੀਮਤ ਕਰੇਗੀ ਹੈਰਾਨ
ਸੇਟੀ ਨੇ ਕਿਹਾ ਕਿ 14 ਫੀਸਦੀ ਦੀ ਵਾਧਾ ਦਰ ਨਾਲ ਬੈਂਕ 10 ਲੱਖ ਕਰੋਡ਼ ਰੁਪਏ ਦੇ ਟੀਚੇ ਵੱਲ ਵੱਧ ਰਿਹਾ ਹੈ। ਵਿੱਤੀ ਸਾਲ 2024-25 ਦੇ ਆਖਿਰ ’ਚ ਹਾਊਸਿੰਗ ਲੋਨ ਬੁੱਕ 8.31 ਲੱਖ ਕਰੋਡ਼ ਰੁਪਏ ਸੀ, ਜਿਸ ’ਚ ਸਾਲਾਨਾ ਆਧਾਰ ’ਤੇ 14.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।
ਐੱਸ. ਬੀ. ਆਈ. ਨੇ ਪਿਛਲੇ ਕਈ ਸਾਲਾਂ ’ਚ ਸਥਿਰ ਤਰੀਕੇ ਨਾਲ ਆਪਣਾ ਰਿਹਾਇਸ਼ੀ ਕਰਜ਼ਾ ਪੋਰਟਫੋਲੀਓ ਤਿਆਰ ਕੀਤਾ ਹੈ। ਮਾਰਚ 2011 ’ਚ ਇਹ ਅੰਕੜਾ ਇਕ ਲੱਖ ਕਰੋਡ਼ ਰੁਪਏ ਸੀ, ਜੋ ਨਵੰਬਰ 2025 ਤੱਕ 9 ਲੱਖ ਕਰੋਡ਼ ਰੁਪਏ ਤੱਕ ਪਹੁੰਚ ਗਿਆ।
ਇਹ ਵੀ ਪੜ੍ਹੋ : ਕਦੇ ਨਹੀਂ ਡੁੱਬੇਗਾ ਇਨ੍ਹਾਂ ਬੈਂਕਾਂ 'ਚ ਰੱਖਿਆ ਪੈਸਾ... RBI ਨੇ ਜਾਰੀ ਕੀਤੀ 3 ਸਭ ਤੋਂ ਸੁਰੱਖਿਅਤ ਬੈਂਕਾਂ ਦੀ ਸੂਚੀ
ਬੈਂਕ ਨੇ ਲਗਾਤਾਰ ਸਰਗਰਮ ਨਿਗਰਾਨੀ ਕਾਰਨ ਇਸ ਸੈਕਟਰ ’ਚ ਨਾਨ-ਪ੍ਰਫਾਰਮਿੰਗ ਐਸੈੱਟ (ਐੱਨ. ਪੀ. ਏ.) ਨੂੰ 1 ਫੀਸਦੀ ਤੋਂ ਘੱਟ ਰੱਖਿਆ ਹੈ।
ਇਹ ਵੀ ਪੜ੍ਹੋ : ਕੀ 3 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਜਾਵੇਗੀ ਚਾਂਦੀ? ਮਾਹਿਰਾਂ ਨੇ ਨਿਵੇਸ਼ਕਾਂ ਨੂੰ ਚਿਤਾਵਨੀ ਦਿੱਤੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
ਨਿਊਜ਼ੀਲੈਂਡ FTA ਤੋਂ ਬਾਅਦ, ਭਾਰਤ ਦਾ ਫੋਕਸ ਅਮਰੀਕਾ 'ਤੇ, ਐਡਵਾਂਸ ਸਟੇਜ 'ਤੇ ਪਹੁੰਚੀ ਡੀਲ
NEXT STORY