ਜਲੰਧਰ- ਲਿਨੋਵੋ ਦੇ ਆਉਣ ਵਾਲੇ ਮੋਟੋ ਈ4 ਅਤੇ ਮੋਟੋ ਈ4 ਪਲੱਸ ਬਾਰੇ ਕਈ ਵਾਰ ਲੀਕ 'ਚ ਖਬਰਾਂ ਸਾਹਮਣੇ ਆ ਚੁੱਕੀਆਂ ਹਨ। ਹੁਣ ਇਕ ਤਾਜ਼ਾ ਲੀਕ ਰਾਹੀਂ ਇਨ੍ਹਾਂ ਦੋਵਾਂ ਸਮਾਰਟਫੋਨ ਦੀ ਕੀਮਤ ਦੇ ਨਾਲ ਹੀ ਸਪੈਸੀਫਿਕੇਸ਼ਨ ਦੀ ਵੀ ਜਾਣਕਾਰੀ ਮਿਲੀ ਹੈ। ਮੋਟੋ ਈ4 ਪਿਛਲੇ ਸਾਲ ਲਾਂਚ ਹੋਏ ਮੋਟੋ ਈ3 ਦਾ ਇਕ ਬਿਹਤਰੀਨ ਅਪਗ੍ਰੇਡ ਹੋਵੇਗਾ ਜਦਕਿ ਮੋਟੋ ਈ4 ਪਲੱਸ 'ਚ 5000 ਐੱਮ.ਏ.ਐੱਚ. ਦੀ ਬੈਟਰੀ ਹੋਣ ਤੋਂ ਇਲਾਵਾ ਇਸ ਦਾ ਡਿਜ਼ਾਈਨ ਮੋਟੋ ਈ4 ਤੋਂ ਵੱਖ ਹੋਵੇਗਾ।
ਰਿਪੋਰਟ ਮੁਤਾਬਕ ਮੋਟੋ ਈ4 ਦੇ ਅਨਲਾਕ ਵੇਰੀਅੰਟ ਦੀ ਕੀਮਤ 150 ਯੂਰੋ (ਕਰੀਬ 10,500 ਰੁਪਏ) ਜਦਕਿ ਈ4 ਪਲੱਸ ਵੇਰੀਅੰਟ ਦੀ ਕੀਮਤ 190 ਯੂਰੋ (ਕਰੀਬ 13,300 ਰੁਪਏ) ਹੋਵੇਗੀ। ਉਥੇ ਹੀ 3ਜੀ.ਬੀ. ਵੇਰੀਅੰਟ ਦੀ ਕੀਮਤ ਜ਼ਿਆਦਾ ਹੋਵੇਗੀ। ਮੋਟੋ ਈ4 ਦੇ ਗ੍ਰੇ, ਗੋਲਡ ਅਤੇ ਬਲੂ ਕਲਰ ਵੇਰੀਅੰਟ 'ਚ ਲਾਂਚ ਹੋਣ ਦਾ ਖੁਲਾਸਾ ਹੋਇਆ ਹੈ ਜਦਕਿ ਈ4 ਪਲੱਸ ਨੂੰ ਸਿਰਪ ਗ੍ਰੇ ਅਤੇ ਗੋਲਡ ਕਲਰ ਵੇਰੀਅੰਟ 'ਚ ਉਪਲੱਬਧ ਕਰਾਇਆ ਜਾਵੇਗਾ।
ਮੋਟੋ ਈ4 ਦੀ ਗੱਲ ਕਰੀਏ ਤਾਂ ਰਿਪੋਰਟ 'ਚ ਇਸ ਸਮਾਰਟਫੋਨ ਦੇ ਲੇਟੈਸਟ ਐਂਡਰਾਇਡ 7.1.1 ਨੂਗਾ 'ਤੇ ਚੱਲਣ ਦਾ ਦਾਅਵਾ ਕੀਤਾ ਗਿਆ ਹੈ। ਇਸ ਫੋਨ 'ਚ 5-ਇੰਚ ਐੱਚ.ਡੀ. (720x1280 ਪਿਕਸਲ) ਐੱਲ.ਸੀ.ਡੀ. ਡਿਸਪਲੇ ਹੋ ਸਕਦੀ ਹੈ। ਫੋਨ 'ਚ 1.3 ਗੀਗਾਹਰਟਜ਼ ਮੀਡੀਆਟੈੱਕ ਐੱਮ.ਟੀ.6737ਐੱਮ ਕਵਾਡ-ਕੋਰ ਚਿੱਪਸੈੱਟ ਅਤੇ 2ਜੀ.ਬੀ. ਰੈਮ ਦਿੱਤੀ ਜਾਵੇਗੀ। ਇਸ ਵਿਚ 16ਜੀ.ਬੀ. ਸਟੋਰੇਜ ਹੋਵੇਗੀ ਜਿਸ ਨੂੰ ਮੈਮਰੀ ਕਾਰਡ ਰਾਹੀਂ ਵਧਾਇਆ ਜਾ ਸਕੇਗਾ। ਕੈਮਰੇ ਦੀ ਗੱਲ ਕਰੀਏ ਤਾਂ ਮੋਟੋ ਈ4 'ਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਹੋਵੇਗਾ। ਇਸ ਫੋਨ 'ਚ 2800 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਕੁਨੈਕਟੀਵਿਟੀ ਲਈ 4ਜੀ ਐੱਲ.ਟੀ.ਈ., ਬਲੂਟੂਥ 4.2, ਵਾਈ-ਫਾਈ 802.11 ਐੱਨ ਅਤੇ ਜੀ.ਪੀ.ਐੱਸ. ਵਰਗੇ ਫੀਚਰ ਹੋਣਗੇ।
ਮੋਟੋ ਈ4 ਪਲੱਸ 'ਚ 5.5-ਇੰਚ ਦੀ ਐੱਚ.ਡੀ. (720x1280 ਪਿਕਸਲ) ਡਿਸਪਲੇ ਹੋਵੇਗੀ। ਰਿਅਰ ਕੈਮਰੇ ਦੀ ਗੱਲ ਕਰੀਏ ਤਾਂ 13 ਮੈਗਾਪਿਕਸਲ ਸੈਂਸਰ ਹੋਵੇਗਾ। ਇਸ ਵਿਚ 3ਜੀ.ਬੀ. ਰੈਮ ਵਿਕਲਪ ਦਿੱਤਾ ਜਾ ਸਕਦਾ ਹੈ। ਇਸ ਦੀ ਸਭ ਤੋਂ ਵੱਡੀ ਖਸੀਅਤ ਹੋਵੇਗੀ 5000 ਐੱਮ.ਏ.ਐੱਚ. ਦੀ ਬੈਟਰੀ। ਈ4 ਪਲੱਸ ਦੇ ਬਾਕੀ ਸਪੈਸੀਫਿਕੇਸ਼ਨ ਮੋਟੋ ਈ4 ਵਰਗੇ ਹੀ ਹੋਣਗੇ।
ਇਸ ਤੋਂ ਪਹਿਲਾਂ ਇਕ ਲੀਕ 'ਚ ਟਪਿਸਟਰ ਈਵਾਨ ਬਲਾਸ ਨੇ ਸੰਕੇਤ ਦਿੱਤੇ ਸਨ ਕਿ ਈ4 ਪਲੱਸ ਸਮਾਟਰਫੋਨ ਈ4 ਤੋਂ ਨਾ ਸਿਰਫ ਪਤਲਾ ਹੋਵੇਗਾ ਸਗੋਂ ਇਸ ਦੇ ਡਿਜ਼ਾਈਨ 'ਚ ਵੀ ਬਦਲਾਅ ਹੋਵੇਗਾ। ਗੌਰ ਕਰਨ ਵਾਲੀ ਗੱਲ ਹੈ ਕਿ ਇਸ ਦੇ ਹੋਮ ਬਟਨ 'ਚ ਇਕ ਫਿੰਗਰਪ੍ਰਿੰਟ ਸੈਂਸਰ ਇੰਟੀਗ੍ਰੇਟ ਹੋਵੇਗਾ। ਜਦਕਿ ਮੋਟੋ ਈ4 ਦੇ ਫਰੰਟ 'ਚ ਹੋਮ ਬਟਨ ਨਹੀਂ ਹੋਵੇਗਾ। ਇਨ੍ਹਾਂ ਫੋਨ ਦੇ ਫਰੰਟ ਕੈਮਰੇ ਦੀ ਥਾਂ ਵੀ ਵੱਖ-ਵੱਖ ਹੋਵੇਗੀ। ਮੋਟੋ ਈ4 ਪਲੱਸ 'ਚ ਮੋਟੋ ਈ4 ਤੋਂ ਪਤਲੇ ਬੇਜ਼ਲ ਦਿੱਤੇ ਜਾ ਸਕਦੇ ਹਨ।
ਹੁਣ ਤੁਸੀਂ ਵੀ ਕਰ ਸਕੋਗੇ Google ਦੀ Driverless Car 'ਚ ਸਫਰ, ਐਪ ਰਾਹੀਂ ਕਰ ਸਕੋਗੇ ਬੁੱਕ (ਵੀਡੀਓ)
NEXT STORY