ਜਲੰਧਰ- ਗੂਗਲ ਦੇ ਪਿਕਸਲ ਫੋਨਜ਼ ਤੋਂ ਬਾਅਦ ਹੁਣ ਬਹੁਤ ਜਲਦੀ ਮੋਟੋ ਐਕਸ ਪਲੇ ਸਮਾਰਟਫੋਨ ਨੂੰ ਐਂਡਰਾਇਡ 7.0 ਨੂਗਟ ਦਾ ਅਪਡੇਟ ਮਿਲਣ ਵਾਲਾ ਹੈ। ਤੁਹਾਨੂੰ ਦੱਸ ਦਈਏ ਕਿ ਦਰਅਸਲ ਹੁਣ ਇਸ ਸਮਰਾਟਫੋਨ ਨੂੰ GFX ਬੈਂਚ ਬੈਂਚਮਾਰਕਿੰਗ ਵੈੱਬਸਾਈਟ 'ਤੇ ਐਂਡਰਾਇਡ 7.0 ਨੂਗਟ ਆਪਰੇਟਿੰਗ ਸਿਸਟਮ ਦੇ ਨਾਲ ਦੇਖਿਆ ਗਿਆ ਹੈ, ਜਿਸ ਦਾ ਮਤਲਬ ਹੈ ਕਿ ਮੋਟੋਰੋਲਾ ਇਸ ਫੋਨ 'ਤੇ ਐਂਡਰਾਇਡ 7.0 ਨੂਗਟ ਨੂੰ ਟੈਸਟ ਕਰ ਰਹੀ ਹੈ ਅਤੇ ਬਹੁਤ ਜਲਦੀ ਇਸ ਸਮਾਰਟਫੋਨ ਲਈ ਇਹ ਨਵਾਂ ਅਪਡੇਟ ਜਾਰੀ ਵੀ ਕਰੇ। ਦੱਸ ਦਈਏ ਕਿ ਕੁਝ ਸਮੇਂ ਪਹਿਲਾਂ ਕੰਪਨੀ ਨੇ ਇਸ ਫੋਨ ਲਈ ਐਂਡਰਾਇਡ 7.0 ਨੂਗਟ ਅਪਡੇਟ ਨੂੰ ਜਾਰੀ ਕਰਨ ਬਾਰੇ ਐਲਾਨ ਵੀ ਕੀਤਾ ਸੀ।
ਫੀਚਰਜ਼ ਦੀ ਗੱਲ ਕਰੀਏ ਤਾਂ ਇਸ ਸਮਾਰਟਫੋਨ 'ਚ 5.5-ਇੰਚ ਦੀ 684 ਡਿਸਪਲੇ 400ppi ਪਿਕਸਲ ਡੈਂਸਿਟੀ ਦੇ ਨਾਲ ਦਿੱਤੀ ਗਈ ਹੈ। ਸਮਾਰਟਫੋਨ 'ਚ ਕਵਾਲਕਾਮ 615 ਪ੍ਰੋਸੈਸਰ ਦੇ ਨਾਲ 1.7GHz ਆਕਾਟ-ਕੋਰ ਪ੍ਰੋਸੈਸਰ ਨੂੰ 2ਜੀ.ਬੀ. ਰੈਮ ਨਾਲ ਪੇਅਰ ਕੀਤਾ ਗਿਆ ਹੈ। ਜਿਵੇਂ ਅਸੀਂ ਪਿਛਲੇ ਸਮਰਾਟਫੋਨ ਮੋਟੋ ਐਕਸ ਸਟਾਈਲ 'ਚ ਦੇਖਿਆ ਸੀ ਇਹ ਸਮਾਰਟਫੋਨ ਵੀ 4ਜੀ ਐੱਲ.ਈ.ਟੀ. ਸਪੋਰਟ ਨਾਲ ਲੈਸ ਹੈ ਅਤੇ ਐਂਡਰਾਇਡ 5.1.1 ਲਾਲੀਪਾਪ 'ਤੇ ਚੱਲਦਾ ਹੈ। ਫੋਟੋਗ੍ਰਾਫੀ ਲਈ ਇਸ ਸਮਾਰਟਫੋਨ 'ਚ 21 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 3630 ਐੱਮ.ਏ.ਐੱਚ. ਸਮਰੱਥਾ ਦੀ ਦਮਦਾਰ ਬੈਟਰੀ ਦਿੱਤੀ ਗਈ ਹੈ। ਇਹ ਸਮਾਰਟਫੋਨ 16ਜੀ.ਬੀ. ਅਤੇ 32ਜੀ.ਬੀ. ਸਟੋਰੇਜ ਨਾਲ ਲੈਸ ਹੈ ਜਿਸ ਨੂੰ ਤੁਸੀਂ ਮੈਮਰੀ ਕਾਰਡ ਰਾਹੀਂ ਵਧਾ ਵੀ ਸਕਦੇ ਹੋ।
ਬਜਾਜ ਨੇ ਭਾਰਤ 'ਚ ਲਾਂਚ ਕੀਤਾ Pulsar 220F
NEXT STORY