ਗੈਜੇਟ ਡੈਸਕ– ਵੀਡੀਓ ਸਟਰੀਮਿੰਗ ਪਲੇਟਫਾਰਮ ਨੈੱਟਫਲਿਕਸ ਜਲਦ ਵੀਡੀਓ ਗੇਮਿੰਗ ਬਾਜ਼ਾਰ ’ਚ ਐਂਟਰੀ ਕਰਨ ਵਾਲਾ ਹੈ। ਰਿਪੋਰਟ ਮੁਤਾਬਕ, ਨੈੱਟਫਲਿਕਸ ਹੁਣ ਵੀਡੀਓ ਸਟਰੀਮਿੰਗ ਤੋਂ ਇਲਾਵਾ ਵੀਡੀਓ ਗੇਮਿੰਗ ’ਚ ਵੀ ਹੱਥ ਆਜ਼ਮਾਉਣਾ ਚਾਹੁੰਦਾ ਹੈ। ਨੈੱਟਫਲਿਕਸ ਅਜਿਹੇ ਸਮੇਂ ’ਚ ਇਹ ਫੈਸਲਾ ਲੈਣ ਜਾ ਰਿਹਾ ਹੈ ਜਦੋਂ ਗੇਮਿੰਗ ਦਾ ਬਾਜ਼ਾਰ ਕਾਫੀ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਕੋਰੋਨਾ ਮਾਹਾਮਾਰੀ ਕਾਰਨ ਲੋਕ ਘਰਾਂ ’ਚ ਕੈਦ ਹਨ, ਅਜਿਹੇ ’ਚ ਗੇਮਿੰਗ ਬਾਜ਼ਾਰ ਟਾਪ ’ਤੇ ਹੈ। ਰਿਪੋਰਟ ਮੁਤਾਬਕ, ਨੈੱਟਫਲਿਕਸ ਇਸ ਲਈ ਗੇਮਿੰਗ ਕੰਪਨੀਆਂ ਨਾਲ ਲਗਾਤਾਰ ਗੱਲ ਕਰ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਨੈੱਟਫਲਿਕਸ ਦੀ ਗੇਮ ’ਚ ਵਿਗਿਆਪਨ ਨਹੀਂ ਹੋਣਗੇ ਸਗੋਂ ਇਹ ਇਕ ਸਬਸਕ੍ਰਿਪਸ਼ਨ ਆਧਾਰਿਤ ਗੇਮਿੰਗ ਸਰਵਿਸ ਹੋਵੇਗੀ।
ਗੇਮਿੰਗ ਤੋਂ ਇਲਾਵਾ ਇਹ ਵੀ ਖ਼ਬਰ ਹੈ ਕਿ ਨੈੱਟਫਲਿਕਸ ਆਪਣੀ ਵੀਡੀਓ ਸਟਰੀਮਿੰਗ ਸਰਵਿਸ ’ਚ ਇਕ ਹੋਰ ਨਵਾਂ ਪਲਾਨ ਜੋੜਨ ਜਾ ਰਹੀ ਹੈ, ਜਿਸ ਨੂੰ ‘N-Plus’ ਨਾਂ ਦਿੱਤਾ ਜਾਵੇਗਾ। ਇਸ ਵਿਚ ਯੂਜ਼ਰਸ ਨੂੰ ਪ੍ਰੋਡਕਟਸ, ਕਸਟਮ ਟੀ.ਵੀ. ਸ਼ੋਅ ਪਲੇਅ ਲਿਸਟ ਅਤੇ ਬਿਹਾਇੰਡ ਦਿ ਸੀਨ ਕੰਟੈਂਟ ਵੇਖਣ ਨੂੰ ਮਿਲੇਗਾ। ਇਸ ਸਬਸਕ੍ਰਿਪਸ਼ਨ ਪਲਾਨ ਲਈ ਕੰਪਨੀ ਆਪਣੇ ਕੁਝ ਯੂਜ਼ਰਸ ਤੋਂ ਫੀਡਬੈਕ ਵੀ ਲੈ ਰਹੀ ਹੈ।
ਫੋਨ ਖ਼ਰੀਦਣਾ ਹੈ ਤਾਂ ਕਰੋ ਥੋੜ੍ਹਾ ਇੰਤਜ਼ਾਰ, ਸੈਮਸੰਗ ਕਰਨ ਜਾ ਰਿਹੈ ਇਹ ਧਮਾਕਾ
NEXT STORY