ਨਵੀਂ ਦਿੱਲੀ— ਹੁਣ ਤੁਹਾਨੂੰ 3ਡੀ ਸਕੈਨਿੰਗ ਲਈ ਜ਼ਿਆਦਾ ਖਰਚ ਕਰਨ ਦੀ ਲੋੜ ਨਹੀਂ ਪਵੇਗੀ ਕਿਉਂਕਿ ਤੁਹਾਡਾ ਸਮਾਰਟ ਫੋਨ ਹੁਣ 3ਡੀ ਸਕੈਨਰ ਵੀ ਬਣ ਸਕਦਾ ਹੈ। ਬਾਜ਼ਾਰ ਵਿਚ ਮੌਜੂਦ 3ਡੀ ਪ੍ਰਿੰਟਰ ਦੀਆਂ ਕੀਮਤਾਂ ਵਿਚ ਗਿਰਾਵਟ ਜਾਰੀ ਹੈ ਪਰ 3ਡੀ ਸਕੈਨਰ ਦੀ ਕੀਮਤ ਹਾਲੇ ਵੀ ਕਾਫੀ ਜ਼ਿਆਦਾ ਹੈ। ਅਜਿਹੇ ਵਿਚ ਅਮਰੀਕਾ ਦੇ ਬ੍ਰਾਊਨ ਸਕੂਲ ਆਫ ਇੰਜੀਨੀਅਰਿੰਗ ਦੇ ਖੋਜਕਾਰਾਂ ਨੇ ਐਲਗੋਰਿਦਮ (ਗਣਿਤ ਦੇ ਸਵਾਲਾਂ ਨੂੰ ਹੱਲ ਕਰਨ ਦੇ ਨਿਯਮਾਂ ਦੀ ਪ੍ਰਣਾਲੀ) ਦੀ ਮਦਦ ਨਾਲ ਅਜਿਹੀ ਤਕਨੀਕ ਦੀ ਖੋਜ ਕੀਤੀ ਹੈ, ਜਿਸ ਨਾਲ ਇਕ ਸਾਧਾਰਨ ਕੈਮਰਾ ਇਥੋਂ ਤੱਕ ਕਿ ਤੁਹਾਡਾ ਸਮਾਰਟ ਫੋਨ ਵੀ ਉੱਚ ਗੁਣਵੱਤਾ ਵਾਲੇ 3ਡੀ ਸਕੈਨਰ ਦਾ ਕੰਮ ਕਰ ਸਕਦਾ ਹੈ। ਸੀਗਗ੍ਰਾਫ ਏਸ਼ੀਆ ਕੰਪਿਊਟਰ ਗ੍ਰਾਫਿਕਸ ਕਾਨਫਰੰਸ ਵਿਚ ਇਸ ਖੋਜ ਨੂੰ ਪੇਸ਼ ਕੀਤਾ ਗਿਆ, ਜਿਸ ਵਿਚ ਦੱਸਿਆ ਗਿਆ ਹੈ ਕਿ ਕੈਮਰੇ ਤੋਂ ਲਈ ਗਈ ਤਸਵੀਰ ਨੂੰ ਐਲਗੋਰਿਦਮ ਦੀ ਮਦਦ ਨਾਲ ਫੋਟੋਆਂ ਦੇ ਸੀਕਵੈਂਸ ਨੂੰ 3ਡੀ ਵਿਚ ਬਦਲ ਦਿੱਤਾ ਜਾਂਦਾ ਹੈ।
40 ਫੀਸਦੀ ਤਕ ਘਟੇਗੀ 3G ਨੈੱਟ ਪੈਕ ਦੀ ਕੀਮਤ, ਕਾਲ ਰੇਟ ਹੋਣਗੇ ਘੱਟ
NEXT STORY