ਜਲੰਧਰ : ਕਿੰਗ ਅਬਦੁੱਲਾ ਯੂਨੀਵਰਸਿਟੀ ਆਫ ਸਾਇੰਸ ਐਂਡ ਟੈਕਨਾਲੋਜੀ ਦੇ ਰਿਸਰਚਰ੍ਵਾਂ ਨੇ ਨੈਨੋਕ੍ਰਿਸਟਿਲੀਅਨ ਮੈਟੀਰੀਅਲ ਡਿਵੈੱਲਪ ਕੀਤਾ ਹੈ ਜੋ ਰੌਸ਼ਨੀ ਤਾਂ ਪ੍ਰੋਵਾਈਡ ਕਰਵਾਉਂਦਾ ਹੀ ਹੈ, ਉਸ ਨਾਲ ਵਾਇਰਲੈੱਸ ਇੰਟਰਨੈੱਟ ਵੀ ਪ੍ਰੋਵਾਈਡ ਕਰਵਾਉਂਦਾ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਇਸ ਵੈਇਰਲੈੱਸ ਇੰਟਰਨੈੱਟ 'ਚ ਮਿਲ ਰਹੀ ਸਪੀਡ 2 ਜੀ. ਬੀ. ਪ੍ਰਤੀ ਸੈਕੇਂਡ ਹੈ। ਇਸ ਟੈਕਨਾਲੋਜੀ 'ਚ ਇਲੈਕਟ੍ਰੋਮੈਗਨੈਟਿਕ ਵੇਵਜ਼ ਦੀ ਮਦਦ ਨਾਲ ਇਨਫਾਰਮੇਸ਼ਨ ਟ੍ਰਾਂਸਮਿਟ ਕੀਤੀ ਜਾਂਦੀ ਹੈ। ਰਿਸਰਚਰਾਂ ਦਾ ਕਹਿਣਾ ਹੈ ਕਿ ਵਿਜ਼ੀਬਲ ਲਾਈਟ ਕਮਿਊਨੀਕੇਸ਼ਨ ਦੇ ਨਾਲ ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਜ਼ਿਆਦਾ ਐਨਰਜੀ ਐਫਿਸ਼ੀਅੰਟ ਹੋ ਜਾਂਦਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਵੀ. ਐੱਲ. ਸੀ. ਦੀ ਮਦਦ ਨਾਸ ਕੰਬਾਈਨ ਇਨਫਾਰਮੇਸ਼ਨ ਵੀ ਰੌਸ਼ਨੀ ਦੀ ਮਦਦ ਨਾਲ ਟ੍ਰਾਂਸਮਿਟ ਕੀਤੀ ਜਾ ਸਕਦੀ ਹੈ, ਉਦਾਹਰਣ ਲਈ ਸੀਲਿੰਹ ਲਾਈਟਸ ਤੋਂ ਟੈਪਟਾਪਸ ਨੂੰ ਇੰਟਰਨੈੱਟ ਕੁਨੈਕਸ਼ਨ ਪ੍ਰੋਵਾਈਡ ਕਰਵਾਉਣਾ। ਵੀ. ਐੱਲ. ਸੀ. ਦੀ ਵਰਤੋਂ ਲਈ ਬਹੁਤ ਜ਼ਿਆਗਾ ਮਾਤਰਾ 'ਚ ਐੱਲ. ਈ. ਡੀ. ਲਾਈਟਸ ਦੀ ਜ਼ਰੂਰਤ ਹੋਵੇਹੀ। ਐਸੋਸੀਏਟ ਪ੍ਰੋਫੈਸਰ ਉਸਮਾਨ ਬਾਕਰ ਦਾ ਕਹਿਣਾ ਹੈ ਕਿ ਨੈਨੋਕ੍ਰਿਸਟਲ ਬੇਸਡ ਕਨਵਰਟਰ 'ਚ ਹਾਈ ਡਾਟਾ ਰੇਟਸ ਦੇਖੇ ਗਏ ਹਨ।
ਇਸ 'ਚ ਨਿਲੀ ਲੇਜ਼ਰ ਨੈਨੋਕ੍ਰਿਸਟ ਨਾਲ ਉਤਸਰਜਿਤ ਹਰੀ ਰੌਸ਼ਨੀ ਤੇ ਨਾਈਟਰਾਈਟ ਨਾਲ ਉਤਸਰਜਿਤ ਲਾਲ ਰੌਸ਼ਨੀ ਪੈਦਾ ਕਰਦੇ ਸੀ। ਜਦੋਂ ਦੋਵਾਂ ਨੂੰ ਕੰਬਾਈਨ ਕੀਤਾ ਗਿਆ ਤਾਂ ਇਸ ਨਾਲ ਸਫੈਦ ਰੌਸ਼ਨੀ ਤਿਆਰ ਹੋਈ ਜਿਸ 'ਤੇ ਟੀਮ ਨੇ 2 ਬਿਲੀਅਨ ਬਿਟਸ ਪ੍ਰਤੀ ਸੈਂਕੇਂਡ ਦੀ ਰਫਤਾਰ ਨਾਲ ਡਾਟਾ ਟ੍ਰਾਂਸਫਰ ਕਰਕੇ ਚੈੱਕ ਕੀਤਾ।
ਆਫਲਾਇਨ ਸਟੋਰ 'ਤੇ ਉਪਲੱਬਧ ਹੋਇਆ ਭਾਰਤੀ ਕੰਪਨੀ ਦਾ ਇਹ ਟੈਬਲੇਟ
NEXT STORY