ਗੈਜੇਟ ਡੈਸਕ- ਨਿਕੋਨ ਨੇ ਭਾਰਤੀ ਬਾਜ਼ਾਰ 'ਚ ਆਪਣੇ ਨਵੇਂ ਮਿਰਰਲੈੱਸ ਕੈਮਰੇ NIKON Z8 ਨੂੰ ਲਾਂਚ ਕੀਤਾ ਹੈ। NIKON Z8 ਦੇ ਨਾਲ 8ਕੇ ਵੀਡੀਓ ਰਿਕਾਰਡਿੰਗ ਦੀ ਸਹੂਲਤ ਦਿੱਤੀ ਗਈ ਹੈ। ਇਸਤੋਂ ਇਲਾਵਾ ਇਸ ਵਿਚ ਏ.ਆਈ. ਸਪੋਰਟ ਵਾਲਾ ਆਟੋਫੋਕਸ ਵੀ ਦਿੱਤਾ ਗਿਆ ਹੈ। NIKON Z8 'ਚ 24 ਬਿਟ ਪ੍ਰੋ ਆਡੀਓ ਕੁਆਲਿਟੀ, ਪ੍ਰੀ-ਕੈਪਚਰ ਰਿਲੀਜ਼ ਮੋਡ ਹੈ।
NIKON Z8 ਦੀ ਭਾਰਤ 'ਚ ਕੀਮਤ 3,43,995 ਰੁਪਏ ਰੱਖੀ ਗਈ ਹੈ। ਇਸ ਕੈਮਰੇ ਦੀ ਵਿਕਰੀ ਮਈ ਦੇ ਅਖੀਰ 'ਚ ਸ਼ੁਰੂ ਹੋਵੇਗੀ। ਇਹ ਕੈਮਰਾ ਫੋਟੋਗ੍ਰਾਫਰ ਅਤੇ ਵੀਡੀਓਗ੍ਰਾਫਰ ਦੋਵਾਂ ਨੂੰ ਧਿਆਨ 'ਚ ਰੱਖਦੇ ਹੋਏ ਲਾਂਚ ਕੀਤਾ ਗਿਆ ਹੈ।
NIKON Z8 ਦੇ ਨਾਲ 12-bit N-RAW, ProRes RAW, 10-bit Apple ProRes 422 HQ ਅਤੇ 8-bit H265 SDR ਫਾਰਮੇਟ ਦਾ ਸਪੋਰਟ ਹੈ। ਨਿਕੋਨ ਦੇ ਇਸ ਕੈਮਰੇ ਨਾਲ 4K UHD/60p, 50p ਅਤੇ 30p ਰੈਜ਼ੋਲਿਊਸ਼ਨ 'ਤੇ ਵੀਡੀਓ ਰਿਕਾਰਡ ਕੀਤੀ ਜਾ ਸਕੇਗੀ। ਇਹ ਕੈਮਰਾ 125 ਮਿੰਟਾਂ ਤਕ 4K UHD/60p 'ਚ ਅਤੇ 90 ਮਿੰਟਾਂ 'ਚ 8K UHD/30p 'ਚ ਰਿਕਾਰਡਿੰਗ ਕਰ ਸਕਦਾ ਹੈ।
NIKON Z8 ਕੈਮਰਾ ਹਾਈ ਸਪੀਡ ਫਰੇਮ ਰੇਟ ਕੈਪਚਰ ਪਲੱਸ ਦੇ ਨਾਲ ਆਉਂਦਾ ਹੈ। ਇਹ ਸ਼ਟਰ ਬਟਨ ਨੂੰ ਦਬਾਉਣ ਨਾਲ 1 ਸਕਿੰਟ ਪਹਿਲਾਂ ਹੀ ਕਲਿੱਕ ਕਰਦਾ ਹੈ। ਇਸ ਕੈਮਰੇ ਦੇ ਨਾਲ 3ਡੀ ਸਬਜੈਕਟ ਟ੍ਰੈਕਿੰਗ ਵੀ ਦਿੱਤੀ ਗਈ ਹੈ। ਇਸ ਵਿਚ 20 ਤਰ੍ਹਾਂ ਦੇ ਵਾਈਡ ਏਰੀਆ ਆਟੋਫੋਕਸ ਦਿੱਤੇ ਗਏ ਹਨ। NIKON Z8 'ਚ ਵਾਇਰਲੈੱਸ ਵੀਡੀਓ ਟ੍ਰਾਂਸਮੀਟਰ ਵੀ ਹੈ। ਕੈਮਰੇ ਦਾ ਕੁੱਲ ਭਾਰ 910 ਗ੍ਰਾਮ ਹੈ।
JioCinema ਪ੍ਰੀਮੀਅਮ ਸਬਸਕ੍ਰਿਪਸ਼ਨ ਪਲਾਨ ਲਾਂਚ, ਫ੍ਰੀ ਦਾ ਕੰਮ ਖ਼ਤਮ! ਹੁਣ ਖਰਚਣੇ ਪੈਣਦੇ ਇੰਨੇ ਰੁਪਏ
NEXT STORY