ਜਲੰਧਰ— ਨਿਸਾਨ ਵੱਲੋਂ ਆਪਣੀ 2017 ਫਲੈਗਸ਼ਿਪ ਕਾਰ ਨਿਸਾਨ ਜੀ. ਟੀ.-ਆਰ ਨਾਲ ਜੀ. ਟੀ.-ਆਰ ਡ੍ਰੋਨ ਨੂੰ ਪੇਸ਼ ਕੀਤਾ ਗਿਆ ਹੈ। ਨਿਸਾਨ ਵੱਲੋਂ ਬਣਾਏ ਗਏ ਇਸ ਡ੍ਰੋਨ ਦੀ ਰਫਤਾਰ ਜੀ. ਟੀ.-ਆਰ ਕਾਰ ਜਿੰਨੀ ਹੀ ਤੇਜ਼ ਹੈ। ਇਸ ਨੂੰ ਦਰਸਾਉਣ ਲਈ ਨਿਸਾਨ ਵੱਲੋਂ ਇਕ ਵੀਡੀਓ ਵੀ ਯੂ-ਟਿਊਬ 'ਤੇ ਪਾਈ ਗਈ ਹੈ, ਜਿਸ 'ਚ ਇਹ ਡ੍ਰੋਨ ਨਿਸਾਨ ਦੀ ਨਵੀਂ ਜੀ. ਟੀ.-ਆਰ ਕਾਰ ਨਾਲ ਦੌੜ ਲਾਉਂਦਾ ਦਿਖਾਇਆ ਗਿਆ ਹੈ। ਆਓ, ਜਾਣਦੇ ਹਾਂ ਇਸ ਤੇਜ਼ ਰਫਤਾਰ ਡ੍ਰੋਨ ਦੀਆਂ ਖਾਸ ਗੱਲਾਂ ਬਾਰੇ :
ਡਿਜ਼ਾਈਨ-
ਜੀ. ਟੀ.-ਆਰ ਦੇ ਡਿਜ਼ਾਈਨ 'ਚ 4 ਪ੍ਰੋਪੈਲਰ ਐਡ ਕੀਤੇ ਗਏ ਹਨ ਤੇ ਇਸ ਡ੍ਰੋਨ ਨੂੰ 2000 ਕੇ. ਵੀ. ਐਕਸ ਨੋਵਾ ਮੋਟਰ ਤੋਂ ਤਾਕਤ ਮਿਲਦੀ ਹੈ। 1400 ਐੱਮ. ਏ. ਐੱਚ. ਲੀਥੀਅਮ ਪਾਲੀਮਰ ਬੈਟਰੀ ਇਸ ਦੇ ਸਕਾਈ ਹੀਰੋ ਫ੍ਰੇਮ 'ਚ ਫਿੱਟ ਹੋ ਕੇ ਇਸ ਨੂੰ ਬੂਸਟ ਪ੍ਰਦਾਨ ਕਰਦੀ ਹੈ। ਇਸ ਸਭ ਐਡ ਹੋਣ ਦੇ ਬਾਵਜੂਦ ਇਸ ਡ੍ਰੋਨ ਦਾ ਭਾਰ ਮਹਿਜ਼ 0.7 ਕਿਲੋ ਹੀ ਹੈ।
ਕੀਮਤ-
ਨਿਸਾਨ ਵੱਲੋਂ ਕਸਟਮ ਬਿਲਟ ਜੀ. ਟੀ.-ਆਰ ਡ੍ਰੋਨ ਆਪਣੀ 2017 ਜੀ. ਟੀ.-ਆਰ ਨੂੰ ਇੰਟ੍ਰੋਡਿਊਸ ਕਰਨ ਲਈ ਪੇਸ਼ ਕੀਤਾ ਗਿਆ ਹੈ ਤੇ ਇਸ ਕਰਕੇ ਇਸ ਡ੍ਰੋਨ ਦੀ ਕੀਮਤ ਬਾਰੇ ਅਜੇ ਤਕ ਕੋਈ ਜਾਣਕਾਰੀ ਨਹੀਂ ਹੈ।
ਰਫਤਾਰ ਦਾ ਬੇਜੋੜ ਮੁਕਾਬਲਾ-
ਨਿਸਾਨ ਵੱਲੋਂ ਆਪਣੀ 2017 ਜੀ. ਟੀ.-ਆਰ ਰੇਸਿੰਗ ਕਾਰ ਨੂੰ ਇੰਟ੍ਰੋਡਿਊਸ ਕਰਨ ਲਈ ਇਸ ਡ੍ਰੋਨ ਨੂੰ ਪੇਸ਼ ਕੀਤਾ ਗਿਆ ਸੀ ਤੇ ਇਨ੍ਹਾਂ ਦੋਵਾਂ 'ਚ ਹੋਈ ਦੌੜ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਨਿਸਾਨ ਰਫਤਾਰ ਦੇ ਮਾਮਲੇ 'ਚ ਡ੍ਰੋਨ ਤੋਂ ਲੈ ਕੇ ਆਪਣੀ ਕਾਰ ਤਕ ਕਿਸੇ 'ਚ ਵੀ ਕੰਪ੍ਰੋਮਾਈਜ਼ ਨਹੀਂ ਕਰਨਾ ਚਾਹੁੰਦੀ। ਦੋਵਾਂ ਦੇ ਮੁਕਾਬਲੇ ਨੂੰ ਜੇ ਅੰਕੜਿਆਂ 'ਚ ਗਿਣਿਆ ਜਾਵੇ ਤਾਂ ਇਕ ਪਾਸੇ ਨਿਸਾਨ ਜੀ. ਟੀ.-ਆਰ ਕਾਰ ਦਾ ਵੀ-ਟਵਿਨ ਟਰਬੋ ਤੇ ਇਕ ਪਾਸੇ ਡ੍ਰੋਨ 'ਚ ਲੱਗੀ 2000 ਕੇ. ਵੀ. ਐਕਸ ਨੋਵਾ ਮੋਟਰ ਦਾ ਆਪਸ 'ਚ ਦੂਰ-ਦੂਰ ਤਕ ਕੋਈ ਮੇਲ ਨਹੀਂ ਹੈ। ਜੀ. ਟੀ.-ਆਰ ਡ੍ਰੋਨ ਦਾ ਜ਼ਿਆਦਾ ਤੋਂ ਜ਼ਿਆਦਾ ਥ੍ਰਸਟ 10.3 ਐੱਲ. ਬੀ. ਐੱਸ. ਹੁੰਦਾ ਹੈ ਤੇ ਦੂਜੇ ਪਾਸੇ ਨਿਸਾਨ ਜੀ. ਟੀ.-ਆਰ ਕਾਰ 470 ਐੱਲ. ਬੀ. ਐੱਸ. ਦਾ ਥ੍ਰਸਟ ਪੈਦਾ ਕਰਦੀ ਹੈ। ਹਾਲਾਂਕਿ ਇਸ ਦੌੜ 'ਚ ਜਿੱਤ ਤਾਂ ਨਿਸਾਨ ਜੀ. ਟੀ.-ਆਰ ਕਾਰ ਦੀ ਹੀ ਹੋਈ ਸੀ ਪਰ ਨਿਸਾਨ ਦਾ ਲੋਕਾਂ ਨੂੰ ਐਟ੍ਰੈਕਟ ਕਰਨ ਦਾ ਇਹ ਤਰੀਕਾ ਸਭ ਤੋਂ ਹਟ ਕੇ ਸੀ।
ਸਭ ਤੋਂ ਤੇਜ਼ ਰੇਸਿੰਗ ਡ੍ਰੋਨ-
ਨਿਸਾਨ ਵੱਲੋਂ ਕਸਟਮ ਬਿਲਟ ਫਸਟ ਪਰਸਨ ਵਿਊ ਵਾਲਾ ਜੀ. ਟੀ.- ਆਰ ਰੇਸਿੰਗ ਡ੍ਰੋਨ ਆਪਣੇ-ਆਪ 'ਚ ਸਭ ਤੋਂ ਤੇਜ਼ ਰਫਤਾਰ ਵਾਲਾ ਡ੍ਰੋਨ ਹੈ, ਜੋ 0 ਤੋਂ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਸਿਰਫ 1.3 ਸੈਕੰਡ 'ਚ ਫੜ ਲੈਂਦਾ ਹੈ। ਸ਼ੁਰੂਆਤ 'ਚ ਇਹ ਸੁਣਨ 'ਚ ਕਿਸੇ ਸੁਪਰਕਾਰ ਵਾਂਗ ਲੱਗਦਾ ਹੈ ਪਰ ਇਸ ਰਫਤਾਰ ਨੂੰ ਜੀ. ਟੀ.-ਆਰ ਡ੍ਰੋਨ ਬਰਕਰਾਰ ਨਹੀਂ ਰੱਖ ਪਾਉਂਦਾ ਤੇ ਥੋੜ੍ਹੇ ਸਮੇਂ ਬਾਅਦ ਹੀ ਇਸ ਦੀ ਰਫਤਾਰ 185 ਕਿਲੋਮੀਟਰ ਪ੍ਰਤੀ ਘੰਟਾ ਰਹਿ ਜਾਂਦੀ ਹੈ।
Volvo ਨੇ ਰਾਡਾਰ ਫਰਿੱਕਵੈਂਸਿਸ ਨੂੰ ਲੈ ਕੇ ਕੀਤੀ ਭਾਰਤ ਸਰਕਾਰ ਤੋਂ ਮੰਗ
NEXT STORY