ਗੈਜੇਟ ਡੈਸਕ—ਐੱਚ.ਐੱਮ.ਡੀ. ਗਲੋਬਲ ਨੇ ਪਿਛਲੇ ਸਾਲ ਭਾਰਤ 'ਚ ਆਪਣਾ 3ਜੀ.ਬੀ.ਰੈਮ ਵਾਲਾ ਨੋਕੀਆ 5.1 ਪਲੱਸ ਸਮਾਰਟਫੋਨ ਲਾਂਚ ਕੀਤਾ ਸੀ। ਹੁਣ ਕੰਪਨੀ ਨੇ ਇਸ ਦੇ ਦੋ (4ਜੀ.ਬੀ.ਰੈਮ+64ਜੀ.ਬੀ.ਇੰਟਰਨਲ, 6ਜੀ.ਬੀ.ਰੈਮ+64ਜੀ.ਬੀ.ਇੰਟਰਨਲ ਸਟੋਰੇਜ਼) ਵੇਰੀਐਂਟ ਲਾਂਚ ਕੀਤੇ ਹਨ। ਜਿਥੇ 4ਜੀ.ਬੀ.ਰੈਮ+64ਜੀ.ਬੀ.ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 14,999 ਰੁਪਏ ਰੱਖੀ ਗਈ ਹੈ, ਉੱਥੇ ਇਸ ਦੇ 6ਜੀ.ਬੀ.ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 16,499 ਰੁਪਏ ਰੱਖੀ ਗਈ ਹੈ।

ਇਨ੍ਹਾਂ ਦੀ ਵਿਕਰੀ 7 ਫਰਵਰੀ ਤੋਂ ਨੋਕੀਆ ਦੇ ਆਫਲਾਈਨ ਸਟੋਰ 'ਤੇ ਸ਼ੁਰੂ ਹੋਵੇਗੀ। ਉੱਥੇ ਰਿਟੇਲ ਸਟੋਰਸ 'ਤੇ ਇਹ 12 ਫਰਵਰੀ ਤੋਂ ਵਿਕਰੀ ਲਈ ਉਪਲੱਬਧ ਹੋਣਗੇ। ਨਵੇਂ ਸਟੋਰੇਜ਼ ਵੇਰੀਐਂਟ ਵਾਲੇ ਦੋ ਫੋਨ ਗਲਾਸੀ ਬਲੈਕ, ਗਲਾਸ ਵ੍ਹਾਈਟ ਅਤੇ ਮਿਡਨਾਈਟ ਬਲਿਊ ਕਲਰ 'ਚ ਆਉਣਗੇ। ਏਅਰਟੈੱਲ ਯੂਜ਼ਰ ਇਸ ਦੀ ਖਰੀਦਦਾਰੀ 'ਤੇ 2000 ਰੁਪਏ ਦੇ ਇੰਸਟੈਂਟ ਕੈਸ਼ਬੈਕ ਦਾ ਫਾਇਦਾ ਲੈ ਸਕਦੇ ਹਨ। ਨਾਲ ਹੀ 199 ਰੁਪਏ, 249 ਰੁਪਏ ਅਤੇ 448 ਰੁਪਏ ਦੇ ਪ੍ਰੀਪੇਡ 'ਤੇ ਯੂਜ਼ਰਸ ਨੂੰ 240ਜੀ.ਬੀ. ਐਕਸਟਰਾ ਡਾਟਾ ਵੀ ਦਿੱਤਾ ਜਾਵੇਗਾ।

ਨੋਕੀਆ 5.1ਪਲੱਸ ਦੇ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ ਇਸ 'ਚ 5.8ਇੰਚ ਫੁੱਲ ਐੱਚ.ਡੀ.+(1080x2280 ਪਿਕਸਲ) ਡਿਸਪਲੇਅ ਹੈ। ਡਿਸਪਲੇਅ 'ਤੇ ਇਕ ਨੌਚ ਦਿੱਤੀ ਗਈ ਹੈ। ਨਾਲ ਹੀ ਫੋਨ 'ਚ 1.8 ਗੀਗਾਹਰਟਜ਼ ਆਕਟਾ-ਕੋਰ ਮੀਡੀਆਟੇਕ ਹੀਲਿਓ ਪੀ60 ਪ੍ਰੋਸੈਸਰ ਹੈ। ਲਾਂਚ ਵੇਲੇ ਇਸ ਹੈਂਡਸੈੱਟ 'ਚ ਐਂਡ੍ਰਾਇਡ 8.1.0 ਓਰੀਓ ਆਪਰੇਟਿੰਗ ਸਿਸਟਮ ਸੀ, ਬਾਅਦ 'ਚ ਇਸ ਨੂੰ ਐਂਡ੍ਰਾਇਡ 9.0ਪਾਈ ਅਪਡੇਟ ਮਿਲਣੀ ਸ਼ੁਰੂ ਹੋ ਗਈ।

ਨੋਕੀਆ 5.1 ਪਲੱਸ 'ਚ 13 ਮੈਗਾਪਿਕਸਲ ਪ੍ਰਾਈਮਰੀ ਅਤੇ 5 ਮੈਗਾਪਿਕਸਲ ਸਕੈਂਡਰੀ ਸੈਂਸਰ ਨਾਲ ਡਿਊਲ ਰੀਅਰ ਕੈਮਰਾ ਸੈਟਅਪ ਦਿੱਤਾ ਗਿਆ ਹੈ। ਫੋਨ 'ਚ ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 8 ਮੈਗਾਪਕਿਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ, ਜੋ ਏ.ਆਈ। ਅਸਿਸਟੈਂਟ ਪੋਟਰੇਟਲ ਲਾਈਟਿੰਗ ਫੀਚਰ ਨਾਲ ਆਉਂਦਾ ਹੈ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 3060 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਸੋਸ਼ਲ ਮੀਡੀਆ 'ਤੇ ਭੇਦਭਾਵ ਨੂੰ ਲੈ ਕੇ ਟਵੀਟਰ ਦੇ ਅਧਿਕਾਰੀ ਤਲਬ
NEXT STORY