ਜਲੰਧਰ- ਮੋਬਾਇਲ ਵਰਲਡ ਕਾਂਗਰੇਸ 2017 'ਚ ਚਰਚਾ ਦਾ ਕੇਂਦਰ ਸੀ ਨੋਕੀਆ। ਕੰਪਨੀ ਨੇ ਦੋ ਕਿਫਾਇਤੀ ਐਂਡਰਾਇਡ ਸਮਾਰਟਫੋਨਜ਼ ਨਾਲ ਨੋਕੀਆ 3310 (2017) ਨੂੰ ਨਵੇਂ ਅਵਤਾਰ 'ਚ ਪੇਸ਼ ਕੀਤਾ, ਜਦ ਕਿ ਕੰਪਨੀ ਨੇ ਹੁਣ ਤੱਕ ਕਥਿਤ ਫਲੈਗਸ਼ਿਪ ਸਮਾਰਟਫੋਨ ਨੋਕੀਆ ਪੀ1 ਨੂੰ ਨਹੀਂ ਪੇਸ਼ ਕੀਤਾ ਹੈ। ਹਪਣ ਇਕ ਤਾਜ਼ਾ ਰਿਪੋਰਟ 'ਚ ਨੋਕੀਆ 7 ਅਤੇ ਨੋਕੀਆ 8 ਦੇ ਬਾਰੇ 'ਚ ਜਾਣਕਾਰੀ ਸਾਹਮਣੇ ਆਈ ਹੈ। ਲੀਕ ਹੋਏ ਸਪੈਸੀਫਿਕੇਸ਼ਨ ਦੇ ਆਧਾਰ 'ਤੇ ਕਿਹਾ ਜਾ ਸਕਦਾ ਹੈ ਕਿ ਇਹ ਦੋਵੇਂ ਹੀ ਮਿਡ-ਰੇਂਜ ਸਮਾਰਟਫੋਨ ਹੈ।
ਨੋਕੀਆ ਪਾਵਰ ਯੂਜ਼ਰ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਨੋਕੀਆ 7 ਅਤੇ ਨੋਕੀਆ 8 ਮਿਡ-ਰੇਂਜ ਸਮਾਰਟਫੋਨ ਹੋਣਗੇ। ਇਨ੍ਹਾਂ 'ਚ ਹੁਣ ਤੱਕ ਲਾਂਚ ਨਹੀਂ ਕੀਤੇ ਗਏ ਸਨੈਪਡ੍ਰੈਗਨ 660 ਚਿੱਪਸੈੱਟ ਦਾ ਇਸਤੇਮਾਲ ਕੀਤਾ ਜਾਵੇਗਾ। ਇਕ ਸਮਾਰਟਫੋਨ 'ਚ 1080 ਪਿਕਸਲ ਰੈਜ਼ੋਲਿਊਸ਼ਨ ਵਾਲਾ ਛੋਟਾ ਡਿਸਪਲੇ ਹੋਵੇਗਾ। ਵੱਡੇ ਡਿਸਪਲੇ ਵਾਲਾ ਹੈਂਡਸੈੱਟ ਕਵਾਡ ਐੱਚ. ਡੀ. ਰੈਜ਼ੋਲਿਊਸ਼ਨ ਨਾਲ ਲੈਸ ਹੋਵੇਗਾ। ਦੋਵੇਂ ਹੀ ਸਮਾਰਟਫੋਨ 'ਚ ਮੈਟਾਲਿਕ ਯੂਨੀਬਾਡੀ ਹੋਣ ਦਾ ਦਾਅਵਾ ਕੀਤਾ ਗਿਆ ਹੈ ਅਤੇ ਇਨ੍ਹਾਂ ਦੇ ਬੇਜ਼ਲ ਬੇਹੱਦ ਹੀ ਪਤਲੇ ਹੋਣਗੇ। ਨੋਕੀਆ 7 ਅਤੇ ਨੋਕੀਆ 8 'ਚ ਫਿੰਗਰਪ੍ਰਿੰਟ ਸੈਂਸਰ ਹੋਵੇਗਾ। ਵੱਡੇ ਕੈਮਰੇ ਸੈਂਸਰ ਨਾਲ ਫਾਸਟ ਚਾਰਜਿੰਗ ਸਪੋਰਟ ਹੋਣ ਦੀ ਉਮੀਦ ਕੀਤੀ ਜਾ ਸਕਦੀ ਹੈ।
ਕਵਾਲਕਮ ਸਨੈਪਡ੍ਰੈਗਨ 660 ਚਿੱਪਸੈੱਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਸ਼ਿਓਮੀ ਦੇ ਹੈਂਡਸੈੱਟ 'ਚ ਇਸਤੇਮਾਲ ਕੀਤੇ ਜਾਣ ਦੀ ਖਬਰ ਸੀ ਪਰ ਹੁਣ ਸਥਿਤੀ ਥੋੜੀ ਵੱਖ ਲੱਗ ਰਹੀ ਹੈ। ਪੁਰਾਣੇ ਲੀਕ ਦੇ ਮੁਤਾਬਕ ਹੁਣ ਤੱਕ ਲਾਂਚ ਨਹੀਂ ਕੀਤੇ ਗਏ ਕਵਾਲਕਮ ਸਨੈਪਡ੍ਰੈਗਨ 660 ਚਿੱਪਸੈੱਟ 'ਚ ਸਨੈਪਡ੍ਰੈਗਨ 820 ਦੀ ਤਰ੍ਹਾਂ ਕਸਟਮ ਕੋਰ ਹੋਣਗੇ। ਸਨੈਪਡ੍ਰੈਗਨ 660 ਨੂੰ ਬਣਾਉਣ ਦੇ ਕੰਮ 2017 ਦੀ ਦੂਜੀ ਤਿਮਾਹੀ 'ਚ ਸ਼ੁਰੂ ਹੋਣ ਦੀ ਉਮੀਦ ਹੈ। ਇਸ ਨੂੰ ਅੋਪੋ ਅਤੇ ਵੀਵੋ ਦੇ ਹੈਂਡਸੈੱਟ 'ਚ ਵੀ ਇਸਤਮਾਲ ਕੀਤੇ ਜਾਣ ਦੀ ਉਮੀਦ ਹੈ। ਅਜਿਹਾ ਲੱਗਦਾ ਹੈ ਕਿ ਨੋਕੀਆ 7 ਅਤੇ ਨੋਕੀਆ 8 ਨੂੰ ਵੀ 2017 ਦੀ ਦੂਜੀ ਤਿਮਾਹੀ 'ਚ ਲਾਂਚ ਕੀਤਾ ਜਾਵੇਗਾ। ਹੁਣ ਇਨ੍ਹਾਂ ਹੈਂਡਸੈੱਟ ਦੇ ਲਾਂਚ ਜਾਂ ਉਪਲੱਬਧਤਾ ਦੇ ਬਾਰੇ 'ਚ ਕੋਈ ਅਧਿਕਾਰਿਕ ਜਾਣਕਾਰੀ ਨਹੀਂ ਉਪਲੱਬਧ ਹੈ।
5000 ਰੁਪਏ ਤੱਕ ਮਹਿੰਗੇ ਹੋ ਜਾਣਗੇ ਬਾਈਕਸ-ਸਕੂਟਰ
NEXT STORY