ਗੈਜੇਟ ਡੈਸਕ– ਨੋਕੀਆ ਬ੍ਰਾਂਡ ਦੇ ਸਮਾਰਟਫੋਨ ਬਣਾਉਣ ਵਾਲੀ ਕੰਪਨੀ HMD Global ਆਪਣੇ ਨਵੇਂ ਸਮਾਰਟਫੋਨ ਨੂੰ ਪੇਸ਼ ਕਰ ਸਕਦੀ ਹੈ। ਕੰਪਨੀ ਨੇ ਸਾਲ 2017 ’ਚ ਆਪਣੇ ਫਲੈਗਸ਼ਿੱਪ ਡਿਵਾਈਸ ਨੋਕੀਆ 8 ਨੂੰ ਪੇਸ਼ ਕੀਤਾ ਸੀ। ਉਥੇ ਹੀ ਇਸ ਸਾਲ ਕੰਪਨੀ ਨੇ Nokia 8 Sirocco ਨੂੰ ਪੇਸ਼ ਕੀਤਾ ਸੀ। ਹੁਣ ਸਾਹਮਣੇ ਆ ਰਹੀਆਂ ਰਿਪੋਰਟਾਂ ਮੁਤਾਬਕ ਕੰਪਨੀ Nokia 8.1 ਨੂੰ ਪੇਸ਼ ਕਰ ਸਕਦੀ ਹੈ। ਇਹ ਡਿਵਾਈਸ ਸਬ-ਫਲੈਗਸ਼ਿੱਪ ਸੈਗਮੈਂਟ ਦੇ ਅੰਦਰ ਪੇਸ਼ ਕੀਤਾ ਜਾ ਸਕਦਾ ਹੈ। ਰਿਪੋਰਟਾਂ ਦੀ ਮੰਨੀਏ ਤਾਂ ਕੰਪਨੀ ਇਸ ਸਮਾਰਟਫੋਨ ਨੂੰ ਕੁਆਲਕਾਮ ਸਨੈਪਡ੍ਰੈਗਨ 710 SoC ਦੇ ਨਾਲ ਪੇਸ਼ ਕਰ ਸਕਦੀ ਹੈ। ਨੋਕੀਆ 8.1 ਨੂੰ ਗੂਗਲ ARCore ਦੀ ਲੇਟੈਸਟ APK ’ਚ ਲਿਸਟ ਕੀਤਾ ਗਿਆ ਸੀ। ਇਸ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਡਿਵਾਈਸ ਨੂੰ ਜਲਦੀ ਹੀ ਪੇਸ਼ ਕੀਤਾ ਜਾ ਸਕਦਾ ਹੈ।
ਨੌਚ ਅਤੇ ਮੈਟਲ-ਗਲਾਸ ਬਾਡੀ ਦੇ ਨਾਲ Nokia 8.1 ਨੂੰ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫਿਲਹਾਲ ਡਿਵਾਈਸ ਬਾਰੇ ਕੋਈ ਹੋਰ ਜਾਣਕਾਰੀ ਸਾਹਮਣੇ ਨਹੀਂ ਆਈ।
ਦੱਸ ਦੇਈਏ ਕਿ ਹਾਲ ਹੀ ’ਚ ਇਕ ਖਬਰ ਸਾਹਮਣੇ ਆਈ ਸੀ ਜਿਸ ਮੁਤਾਬਕ, ਕੰਪਨੀ ਨੇ ਆਪਣੇ ਫਲੈਗਸ਼ਿੱਪ ਸਮਾਰਟਫੋਨ Nokia 8 Sirocco ਨੂੰ ਡਿਸਕੰਟੀਨਿਊ ਕਰ ਦਿੱਤਾ ਹੈ। ਇਸ ਡਿਵਾਈਸ ਨੂੰ ਮੋਬਾਇਲ ਵਰਲਡ ਕਾਂਗਰਸ 2018 ’ਚ ਲਾਂਚ ਕੀਤਾ ਗਿਆ ਸੀ।
ਭਾਰਤ ’ਚ ਡਿਵਾਈਸ ਨੂੰ 50,000 ਰੁਪਏ ’ਚ ਲਾਂਚ ਕੀਤਾ ਗਿਆ ਸੀ। ਉਥੇ ਹੀ ਇਸ ਡਿਵਾਈਸ ਦੀ ਕੀਮਤ ’ਚ ਕਾਫੀ ਸਮੇਂ ਤੋਂ ਕਟੌਤੀ ਕੀਤੀ ਜਾ ਰਹੀ ਹੈ। ਹਾਲ ਹੀ ’ਚ ਡਿਵਾਈਸ ਨੂੰ 36,999 ਰੁਪਏ ’ਚ ਵੇਚਿਆ ਜਾ ਰਿਹਾ ਸੀ। ਹਾਲਾਂਕਿ ਕਿਸੇ ਵੀ ਰਿਟੇਲ ਪਲੇਟਫਾਰਮ ’ਚੇ ਸੇਲ ਲਈ ਉਪਲੱਬਧ ਨਹੀਂ ਹੈ। ਜੇਕਰ ਤੁਸੀਂ Nokia.com ’ਤੇ ਜਾ ਕੇ ਡਿਵਾਈਸ ਨੂੰ ਖਰੀਦਣ ਦੀ ਕੋਸ਼ਿਸ਼ ਕਰੋਗੇ ਤਾਂ ਸਾਈਟ ਤੁਹਾਨੂੰ ਵਾਪਸ ਹੋਮ ਪੇਜ ’ਤੇ ਲੈ ਜਾਵੇਗੀ।
Huawei ਦੀ ਨਵੀਂ ਤਕਨੀਕ ਦੀ Kirin 990 5G ਚਿਪਸੈੱਟ ਬਾਰੇ ਹੋਇਆ ਖੁਲਾਸਾ
NEXT STORY