ਜਲੰਧਰ- ਸਾਲ 2017 ਨੋਕੀਆ ਦੇ ਚਾਹੁਣ ਵਾਲਿਆਂ ਲਈ ਬਹੁਤ ਖਾਸ ਹੋਣ ਵਾਲਾ ਹੈ। ਦੱਸ ਦਈਏ ਕਿ ਚੀਨ 'ਚ ਨੋਕੀਆ ਨੇ ਆਪਣੇ ਪਹਿਲੇ ਐਂਡਰਾਇਡ ਸਮਾਰਟਫੋਨ ਨੋਕੀਆ 6 ਨੂੰ ਪੇਸ਼ ਕਰ ਦਿੱਤਾ ਹੈ। ਅਗਲੇ ਮਹੀਨੇ ਹੋਣ ਵਾਲੇ ਟੈੱਕ ਸ਼ੋਅ MWC 2017 'ਚ ਨੋਕੀਆ ਆਪਣੇ ਕੋਝ ਹੋਰ ਡਿਵਾਈਸ ਪੇਸ਼ ਕਰ ਸਕਦੀ ਹੈ। ਨੋਕੀਆ ਪੀ1 ਜਾਂ ਨੋਕੀਆ 8 ਨੂੰ ਵੀ ਇਸੇ ਸ਼ੋਅ 'ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਕ ਨਵੀਂ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਆਪਣਾ ਇਕ ਟੈਬਲੇਟ ਵੀ ਪੇਸ਼ ਕਰ ਸਕਦੀ ਹੈ। ਇਸ ਨਵੇਂ ਟੈਬਲੇਟ ਬਾਰੇ ਇੰਟਰਨੈੱਟ 'ਤੇ ਜਾਣਕਾਰੀ ਲੀਕ ਹੋਈ ਹੈ।
ਨੋਕੀਆ ਦੇ ਇਸ ਨਵੇਂ ਟੈਬਲੇਟ ਨੂੰ GFX ਬੈਂਚਮਾਰਕ ਸਾਈਟ 'ਤੇ ਦੇਖਿਆ ਗਿਆ ਹੈ, ਇਥੇ ਇਸ ਨਵੀਂ ਡਿਵਾਈਸ ਦੀ ਪਰਫਾਰਮੈਂਸ ਅਤੇ ਸਪੈਸੀਫਿਕੇਸ਼ਨ ਨੂੰ ਦੇਖਿਆ ਜਾ ਸਕਦਾ ਹੈ। ਹਾਲਾਂਕਿ ਲਿਸਟਿੰਗ 'ਚ ਅਜੇ ਇਸ ਟੈਬਲੇਟ ਦੇ ਨਾਂ ਅਤੇ ਲਾਂਚ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਸ ਲਿਸਟਿੰਗ ਅਨੁਸਾਰ ਟੈਬਲੇਟ 'ਚ 18.4-ਇੰਚ ਦੀ ਡਿਸਪਲੇ 2560x1440 ਪਿਕਸਲ ਰੈਜ਼ੋਲਿਊਸ਼ਨ ਦੇ ਨਾਲ ਹੋ ਸਕਦੀ ਹੈ। ਇਸ ਤੋਂ ਇਲਾਵਾ ਇਸ ਵਿਚ 4ਜੀ.ਬੀ. ਰੈਮ ਅਤੇ 52ਜੀ.ਬੀ. ਦੀ ਸਟੋਰੇਜ ਵੀ ਮੌਜੂਦ ਹੋਵੇਗੀ ਜੋ ਓ.ਐੱਸ. ਇੰਸਟਾਲੇਸ਼ਨ ਅਤੇ ਹੋਰ ਦੂਜੇ ਸਪੈਸੀਫਿਕੇਸ਼ਨ ਨੂੰ ਸਟੋਰ ਕਰਨ ਤੋਂ ਬਾਅਦ 64ਜੀ.ਬੀ. ਹੋ ਜਾਵੇਗੀ। ਇਸ ਵਿਚ ਤੁਹਾਨੂੰ ਇਸ ਵਿਚ ਤੁਹਾਨੂੰ ਆਕਟਾ-ਕੋਰ ਕੁਆਲਕਾਮ ਸਨੈਪਡ੍ਰੈਗਨ 835 ਚਿਪਸੈੱਟ ਵੀ ਮਿਲ ਸਕਦਾ ਹੈ।
ਕੈਮਰੇ ਦੀ ਗੱਲ ਕਰੀਏ ਤਾਂ ਇਸ ਟੈਬਲੇਟ 'ਚ ਐੱਲ.ਈ.ਡੀ. ਫਲੈਸ਼ ਦੇ ਨਾਲ 12 ਮੈਗਾਪਿਕਸਲ ਦਾ ਰਿਅਰ ਕੈਮਰਾ ਅਲਟਾ ਐੱਚ.ਡੀ. ਵੀਡੀਓ ਰਿਕਾਰਡਿੰਗ ਸਪੋਰਟ ਦੇ ਨਾਲ ਮਿਲੇਗਾ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ ਵਿਚ 12 ਮੈਗਾਪਿਕਸਲ ਦਾ ਹੀ ਫਰੰਟ ਕੈਮਰਾ ਵੀ ਹੋਵੇਗਾ। ਟੈਬਲੇਟ ਐਂਡਰਾਇਡ 7.0 ਨੁਗਟ 'ਤੇ ਚੱਲੇਗਾ।
Android ਅਤੇ IOS 'ਤੇ ਉਪਲੱਬਧ ਹੋਈ Vine Camera
NEXT STORY