ਗੈਜੇਟ ਡੈਸਕ- Nothing Phone 1 ਨੂੰ ਇਸੇ ਸਾਲ 12 ਜੁਲਾਈ ਨੂੰ ਲਾਂਚ ਕੀਤਾ ਗਿਆ ਹੈ। ਫੋਨ ਨੂੰ 32,999 ਰੁਪਏ ਦੀ ਸ਼ੁਰੂਆਤੀ ਕੀਮਤ 'ਚ ਲਾਂਚ ਕੀਤਾ ਗਿਆ ਸੀ। ਹਾਲਾਂਕਿ ਲਾਂਚਿੰਗ ਦੇ ਇਕ ਮਹੀਨੇ ਦੇ ਅੰਦਰ ਹੀ ਫੋਨ ਦੀ ਕੀਮਤ ਨੂੰ ਕਰੀਬ 6,000 ਰੁਪਏ ਵਧਾ ਦਿੱਤਾ ਗਿਆ ਸੀ। ਹੁਣ ਫੋਨ ਦੀ ਸ਼ੁਰੂਆਤੀ ਕੀਮਤ 37,999 ਰੁਪਏ ਹੈ ਪਰ Nothing Phone 1 'ਤੇ ਫਲਿਪਕਾਰਟ 'ਤੇ ਚੰਗਾ ਡਿਸਕਾਊਂਟ ਮਿਲ ਰਿਹਾ ਹੈ। ਫੋਨ ਨੂੰ 26 ਫੀਸਦੀ ਡਿਸਕਾਊਂਟ ਦੇ ਨਾਲ 27,999 ਰੁਪਏ ਦੀ ਕੀਮਤ 'ਤੇ ਲਿਸਟ ਕੀਤਾ ਗਿਆ ਹੈ। ਨਾਲ ਹੀ ਫੋਨ 'ਤੇ ਕੈਸ਼ਬੈਕ, ਡਿਸਕਾਊਂਟ ਅਤੇ ਐਕਸਚੇਂਜ ਆਫਰ ਵੀ ਮਿਲ ਰਹੇ ਹਨ।
Nothing Phone 1 'ਤੇ ਆਫਰ
Nothing Phone 1 ਦੀ ਸ਼ੁਰੂਆਤੀ ਕੀਮਤ 37,999 ਰੁਪਏ ਹੈ, ਇਸ ਕੀਮਤ 'ਤੇ ਤੁਹਾਨੂੰ 8 ਜੀ.ਬੀ. ਰੈਮ ਦੇ ਨਾਲ 128 ਜੀ.ਬੀ. ਸਟੋਰੇਜ ਵਾਲਾ ਮਾਡਲ ਮਿਲਦਾ ਹੈ। ਹਾਲਾਂਕਿ ਫੋਨ ਨੂੰ ਫਲਿਪਕਾਰਟ 'ਤੇ 26 ਫੀਸਦੀ ਡਿਸਕਾਊਂਟ ਦੇ ਨਾਲ 27,999 ਰੁਪਏ ਦੀ ਕੀਮਤ 'ਤੇ ਲਿਸਟ ਕੀਤਾ ਗਿਆ ਹੈ। ਉੱਥੇ ਹੀ ਫੋਨ ਨੂੰ ਫਲਿਪਕਾਰਟ ਐਕਸਿਸ ਬੈਂਕ ਕਾਰਡ ਰਾਹੀਂ ਖ਼ਰੀਦਿਣ 'ਤੇ 5 ਫੀਸਦੀ ਕੈਸ਼ਬੈਕ ਮਿਲਦਾ ਹੈ।
ਫੋਨ ਨੂੰ ਬੈਂਕ ਆਫ ਬੜੌਦਾ ਕਾਰਡ ਅਤੇ ਫੈਡਰਲ ਬੈਂਕ ਕ੍ਰੈਡਿਟ ਕਾਰਡ ਦੇ ਨਾਲ ਖ਼ਰੀਦਣ 'ਤੇ 10 ਫੀਸਦੀ ਦਾ ਇੰਸਟੈਂਟ ਡਿਸਕਾਊਂਟ ਮਿਲੇਗਾ। ਸਿਰਫ ਇੰਨਾ ਹੀ ਨਹੀਂ। Nothing Phone 1 ਦੇ ਨਾਲ 17,500 ਰੁਪਏ ਦਾ ਐਕਸਚੇਂਜ ਆਫਰ ਵੀ ਮਿਲ ਰਿਹਾ ਹੈ। ਯਾਨੀ ਫੋਨ ਨੂੰ ਸਾਰੇ ਆਫਰਜ਼ ਦੇ ਨਾਲ ਕਾਫੀ ਘੱਟ ਕੀਮਤ 'ਚ ਖ਼ਰੀਦਿਆ ਜਾ ਸਕਦਾ ਹੈ।
Ather ਤੋਂ ਲੈ ਕੇ Ola ਤਕ ਇਨ੍ਹਾਂ ਕੰਪਨੀਆਂ ਨੇ ਸਾਲ 2022 'ਚ ਲਾਂਚ ਕੀਤੇ ਨਵੇਂ ਇਲੈਕਟ੍ਰਿਕ ਸਕੂਟਰ
NEXT STORY