ਆਟੋ ਡੈਸਕ- ਪਿਛਲੇ ਕੁਝ ਸਮੇਂ ਤੋਂ ਭਾਰਤੀ ਬਾਜ਼ਾਰ 'ਚ ਇਲੈਕਟ੍ਰਿਕ ਟੂ-ਵ੍ਹੀਲਰਜ਼ ਲਈ ਮੰਗ ਕਾਫੀ ਤੇਜ਼ੀ ਨਾਲ ਵੱਧ ਰਹ ਹੈ। ਜਿਸਨੂੰ ਵੇਖਦੇ ਹੋਏ ਕੰਪਨੀਆਂ ਵੀ ਕਿਫਾਇਤੀ ਕੀਮਤਾਂ 'ਤੇ ਆਪਣੇ ਮਾਡਲ ਲਾਂਚ ਕਰ ਰਹੀਆਂ ਹਨ। ਲਗਾਤਾਰ ਵੱਧ ਰਹੀ ਮੰਗ ਦੇ ਪਿੱਛੇ ਕਾਰਨ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਮੰਨਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰਾਂ ਦੁਆਰਾ ਇਲੈਕਟ੍ਰਿਕ ਸਕੂਟਰਾਂ 'ਤੇ ਸੂਬੇ ਮੁਤਾਬਕ, ਸਬਸਿਡੀ ਵੀ ਪ੍ਰਦਾਨ ਕੀਤੀ ਜਾ ਰਹੀ ਹੈ। ਆਓ ਜਾਣਦੇ ਹਾਂ ਸਾਲ 2022 'ਚ ਕਿਹੜੇ ਇਲੈਕਟ੍ਰਿਕ ਟੂ-ਵ੍ਹੀਲਰਾਂ ਨੇ ਬਾਜ਼ਾਰ 'ਚ ਦਸਤਕ ਦਿੱਤੀ ਹੈ।
Ather 450X Gen 3
Ather Energy ਭਾਰਤੀ ਬਾਜ਼ਾਰ 'ਚ ਮੌਜੂਦ ਪਹਿਲੀ ਅਜਿਹੀ ਕੰਪਨੀ ਹੈ ਜਿਸਨੇ ਬਾਜ਼ਾਰ 'ਚ ਆਪਣੇ ਇਲੈਕਟ੍ਰਿਕ ਸਕੂਟਰ ਨੂੰ ਲਾਂਚ ਕੀਤਾ ਸੀ। ਇਹ ਬ੍ਰਾਂਡ ਦੁਆਰਾ ਪੇਸ਼ ਕੀਤਾ ਗਿਆ ਤੀਜਾ ਮਾਡਲ ਹੈ। ਇਸ ਵਿਚ ਇਕ ਅਪਡੇਟਿਡ ਬੈਟਰੀ ਪੈਕ ਦਿੱਤਾ ਗਿਆ ਹੈ, ਜੋ 105 ਕਿਲੋਮੀਟਰ ਦੀ ਰੇਂਜ ਪ੍ਰਦਾਨ ਕਰਦਾ ਹੈ। ਹੋਰ ਅਪਡੇਟਸ 'ਚ ਇਸ ਵਿਚ wider rear tyre, ਨਵੇਂ ਰੀਅਰ ਵਿਊ ਮਰਰ ਦਿੱਤੇ ਗਏ ਹਨ।
Ulatraviolette F77
ਇਹ ਬ੍ਰਾਂਡ ਦੁਆਰਾ ਪੇਸ਼ ਕੀਤੀ ਗਈ ਪਹਿਲੀ ਪਾਵਰਫੁਲ ਪਰਫਾਰਮੈਂਸ ਬਾਈਕ ਹੈ ਜਿਸਨੂੰ ਬੀਤੇ ਦਿਨੀਂ ਭਾਰਤ 'ਚ ਪੇਸ਼ ਕੀਤਾ ਗਿਆ ਸੀ। F77 'ਚ 10.5 ਕਿਲੋਵਾਟ ਦਾ ਬੈਟਰੀ ਪੈਕ ਦਿੱਤਾ ਗਿਆ ਹੈ। ਇਸਦੀ ਸਪੀਡ ਨੂੰ ਲੈ ਕੇ ਕੰਪਨੀ ਦਾ ਦਾਅਵਾ ਹੈ ਕਿ ਇਸ ਨਾਲ 307 ਕਿਲੋਮੀਟਰ ਦੀ ਰੇਂਜ ਪ੍ਰਦਾਨ ਕੀਤੀ ਜਾ ਸਕਦੀ ਹੈ। ਇਸਦੀ ਡਿਲਿਵਰੀ ਜਨਵਰੀ 2023 'ਚ ਸ਼ੁਰੂ ਹੋਵੇਗੀ।
Ola S1 Air
Ola S1 Air ਬ੍ਰਾਂਡ ਦੁਆਰਾ ਪੇਸ਼ ਕੀਤਾ ਗਿਆ ਤੀਜਾ ਇਲੈਕਟ੍ਰਿਕ ਮਾਡਲ ਹੈ। ਇਸਨੂੰ ਕੰਪਨੀ ਨੇ ਬਹੁਤ ਹੀ ਕਿਫਾਇਤੀ ਕੀਮਤ 'ਚ ਲਾਂਚ ਕੀਤਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਈਕੋ ਮੋਡ 'ਤੇ ਇਹ ਸਕੂਟਰ 101 ਕਿਲੋਮੀਟਰ ਦੀ ਰੇਂਜ ਦਿੰਦਾ ਹੈ ਅਤੇ ਇਸ ਵਿਚ 7-ਇੰਚ ਦੀ ਟੀ.ਐੱਫ.ਟੀ. ਸਕਰੀਨ ਵੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਇਸ ਵਿਚ ਕਈ ਅਪਡੇਟਸ ਵੀ ਦਿੱਤੇ ਗਏ ਹਨ, ਜਿਸਦੇ ਚਲਦੇ ਇਹ ਮੌਜੂਦਾ ਮਾਡਲਾਂ ਦੇ ਮੁਕਾਬਲੇ ਕਾਫੀ ਹਲਕਾ ਹੈ। ਦੱਸ ਦੇਈਏ ਕਿ ਇਸਦੀ ਡਿਲਿਵਰੀ ਅਪ੍ਰੈਲ 2023 ਤੋਂ ਸ਼ੁਰੂ ਹੋਵੇਗੀ।
ਖ਼ੁਸ਼ਖ਼ਬਰੀ! ਹੁਣ ਇਸ ਸ਼ਹਿਰ 'ਚ ਵੀ ਸ਼ੁਰੂ ਹੋਈ Airtel 5G Plus ਸਰਵਿਸ, ਮੁਫਤ ਮਿਲ ਰਿਹੈ ਡਾਟਾ
NEXT STORY