ਗੈਜੇਟ ਡੈਸਕ - ਜੇਕਰ ਤੁਸੀਂ ਆਪਣੀ WhatsApp ਚੈਟ ਨੂੰ ਦੂਜਿਆਂ ਤੋਂ ਲੁਕਾ ਕੇ ਰੱਖਣਾ ਚਾਹੁੰਦੇ ਹੋ, ਤਾਂ ਹੁਣ ਤੁਹਾਨੂੰ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ। WhatsApp 'ਤੇ ਬਹੁਤ ਹੀ ਵਧੀਆ ਫੀਚਰ ਆਇਆ ਹੈ ਜੋ ਤੁਹਾਡੇ ਲਈ ਬਹੁਤ ਫਾਇਦੇਮੰਦ ਹੋ ਸਕਦਾ ਹੈ। ਤੁਸੀਂ ਆਪਣੀਆਂ ਚੈਟਾਂ ਨੂੰ ਆਸਾਨੀ ਨਾਲ ਦੂਜਿਆਂ ਤੋਂ ਲੁਕਾ ਕੇ ਰੱਖ ਸਕਦੇ ਹੋ।
ਤੁਹਾਡੀ ਗੋਪਨੀਯਤਾ ਬਰਕਰਾਰ ਰਹੇਗੀ ਜਦੋਂ ਤੁਹਾਡਾ ਫ਼ੋਨ ਦੂਜਿਆਂ ਦੇ ਹੱਥਾਂ ਵਿੱਚ ਹੁੰਦਾ ਹੈ ਤਾਂ ਇਹ ਵਿਸ਼ੇਸ਼ਤਾ ਬਹੁਤ ਉਪਯੋਗੀ ਹੁੰਦੀ ਹੈ। ਇਸਦੀ ਮਦਦ ਨਾਲ ਤੁਸੀਂ ਆਪਣੀ ਨਿੱਜਤਾ ਨੂੰ ਬਰਕਰਾਰ ਰੱਖਣ ਦੇ ਯੋਗ ਹੋਵੋਗੇ।
ਇਸ ਫੀਚਰ ਨੂੰ ਚਾਲੂ ਕਰਨ ਤੋਂ ਬਾਅਦ, ਕੋਈ ਵੀ ਤੁਹਾਡੀ ਇਜਾਜ਼ਤ ਤੋਂ ਬਿਨਾਂ ਤੁਹਾਡੀਆਂ ਲਾੱਕ ਕੀਤੀਆਂ ਚੈਟਾਂ ਤੱਕ ਨਹੀਂ ਪਹੁੰਚ ਸਕੇਗਾ। ਇਸ ਦੇ ਲਈ ਤੁਹਾਨੂੰ ਕੁਝ ਸਟੈਪਸ ਫਾਲੋ ਕਰਨੇ ਹੋਣਗੇ।
ਇੰਝ ਕਰੋ ਸੈਟਿੰਗ
- ਸਭ ਤੋਂ ਪਹਿਲਾਂ ਤੁਸੀਂ WhatsApp ਓਪਨ ਕਰੋ।
- ਹੁਣ ਤੁਸੀਂ ਉਸ ਚੈਟ ਨੂੰ ਸਿਲੈਕਟ ਕਰੋਂ ਜਿਸ ਨੂੰ ਤੁਸੀਂ ਲੁਕਾਉਣਾ ਚਾਹੁੰਦੇ ਹੋ।
- ਇਸ ਤੋਂ ਬਾਅਦ ਤੁਸੀਂ ਟਾਪ ਕਾਰਨਰ 'ਤੇ ਦਿੱਤੇ ਗਏ ਤਿੰਨ ਬਿੰਦੂਆਂ 'ਤੇ ਕਲਿਕ ਕਰੋ।
- ਹੁਣ ਤੁਹਾਡੇ ਸਾਹਮਣੇ ਕੁਝ ਆਪਸ਼ਨ ਆਉਣਗੇ, ਜਿਸ ਵਿੱਚ ਚੈਟ ਲਾੱਕ ਦਾ ਵੀ ਆਪਸ਼ਨ ਹੋਵੇਗਾ।
- ਚੈਟ ਲਾੱਕ ਆਪਸ਼ਨ 'ਤੇ ਕਲਿਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਪਾਪ-ਅਪ ਆਵੇਗਾ। ਉਸ ਨੂੰ ਕੰਟੀਨਿਊ ਕਰ ਦਿਓ।
- ਇਸ ਤੋਂ ਬਾਅਦ ਸੀਕ੍ਰੇਟ ਕੋਡ ਸੈਟ ਕਰੋ। ਸੀਕ੍ਰੇਟ ਕੋਡ ਸੈਟ ਕਰਦਿਆਂ ਹੀ ਤੁਹਾਡੀ ਚੈਟ ਲਾੱਕ ਹੋ ਜਾਵੇਗੀ।
- ਹੁਣ ਤੁਹਾਡੀ ਚੈਟ ਬਿਨਾਂ ਤੁਹਾਡੀ ਬਾਇਓਮੈਟ੍ਰੀਕ ਤੋਂ ਓਪਨ ਨਹੀਂ ਹੋਵੇਗੀ। ਇਸ ਤਰ੍ਹਾਂ ਤੁਹਾਡੀ ਚੈਟ ਕੋਈ ਤੁਹਾਡੀ ਇਜਾਜ਼ਤ ਤੋਂ ਬਿਨਾਂ ਨਹੀਂ ਪੜ੍ਹ ਸਕੇਗਾ।
- ਜੇਕਰ ਤੁਸੀਂ ਚੈਟ ਨੂੰ ਅਨਲਾੱਕ ਕਰਨਾ ਚਾਹੁੰਦੇ ਹੋ ਤਾਂ ਲਾੱਕਡ ਚੈਟ ਫੋਲਡਰ 'ਚ ਜਾ ਕੇ ਉਸ ਚੈਟ ਨੂੰ ਅਨਲਾੱਕ ਕਰ ਸਕਦੇ ਹੋ।
Meta ਨੇ ਲਿਆ ਵੱਡਾ ਫੈਸਲਾ, Instagram 'ਚ ਹੁਣ ਨਹੀਂ ਦਿਸਣਗੇ ਇਹ ਫਿਲਟਰ
NEXT STORY