ਗੈਜੇਟ ਡੈਸਕ - WhatsApp ਬਾਰੇ ਕਈ ਅਪਡੇਸ਼ਨ ਲਗਾਤਾਰ ਸਾਹਮਣੇ ਆ ਰਹੇ ਹਨ ਤੇ ਹਾਲ ਹੀ ’ਚ WhatsApp ਇਕ ਹੋਰ ਫੀਚਰ ਲਾਂਚ ਕਰ ਜਾ ਰਿਹਾ ਹੈ ਜੋ ਕਿ ਹੈ ਟ੍ਰਾਂਸਲੇਸ਼ਨ ਫੀਚਰ। ਦੱਸ ਦਈਏ ਕਿ ਇਸ ਸਮੇਂ ਟੈਸਟਿੰਗ ਅਧੀਨ ਹੈ ਅਤੇ ਕੁਝ ਬੀਟਾ ਟੈਸਟਰਾਂ ਲਈ ਉਪਲਬਧ ਕਰਵਾਈ ਗਈ ਹੈ ਤੇ ਨਾਲ ਹੀ ਇਸ ਫੀਚਰ ਦੀ ਮਦਦ ਨਾਲ, ਹੁਣ ਤੁਹਾਡੇ ਲਈ WhatsApp 'ਤੇ ਮੈਸੇਜ ਕਰਨਾ ਹੋਰ ਵੀ ਸੌਖਾ ਹੋ ਜਾਵੇਗਾ। ਹੁਣ ਤੁਸੀਂ ਡਿਵਾਈਸ 'ਤੇ ਹੀ ਕਿਸੇ ਵੀ ਭਾਸ਼ਾ ’ਚ ਪ੍ਰਾਪਤ ਹੋਏ ਮੈਸੇਜਿਦ ਨੂੰ ਆਪਣੀ ਪਸੰਦੀਦਾ ਭਾਸ਼ਾ ’ਚ ਅਨੁਵਾਦ ਕਰਨ ਦੇ ਯੋਗ ਹੋਵੋਗੇ। ਇਹ ਕੰਮ ਡਿਵਾਈਸ 'ਤੇ ਕੀਤਾ ਜਾਵੇਗਾ ਅਤੇ ਇਹ ਤੁਹਾਡੇ ਮੈਸੇਜਿਸ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖੇਗਾ।
ਪੜ੍ਹੋ ਇਹ ਅਹਿਮ ਖਬਰ - OnePlus 12 ’ਤੇ ਮਿਲ ਰਿਹੈ ਬੰਪਰ Discount! ਜਾਣੋ ਕੀ ਹੈ ਆਫਰ
ਵਰਤਣ ਦਾ ਕੀ ਹੈ ਤਰੀਕਾ
ਤੁਹਾਨੂੰ ਦੱਸ ਦੇਈਏ ਕਿ ਵਟਸਐਪ 'ਤੇ ਮੈਸੇਜ ਐਂਡ-ਟੂ-ਐਂਡ ਇਨਕ੍ਰਿਪਟਡ ਹੁੰਦੇ ਹਨ। ਅਜਿਹੀ ਸਥਿਤੀ ’ਚ, ਵਟਸਐਪ 'ਤੇ ਆਉਣ ਵਾਲਾ ਅਨੁਵਾਦ ਫੀਚਰ ਵੀ ਸਿਰਫ ਡਿਵਾਈਸ 'ਤੇ ਹੀ ਕੰਮ ਕਰੇਗਾ। ਇਸ ਦੇ ਲਈ, WhatsApp ਨੂੰ ਸਰਵਰ ਨਾਲ ਕਨੈਕਟ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਤੇ ਨਾਲ ਹੀ, ਤੁਹਾਡੀ ਪ੍ਰਾਇਵੇਸੀ 'ਤੇ ਕੋਈ ਅਸਰ ਨਹੀਂ ਪਵੇਗਾ। ਇਹ ਫੀਚਰ ਹੁਣ ਬੀਟਾ ਯੂਜ਼ਰਸ ਲਈ ਉਪਲਬਧ ਹੈ ਅਤੇ ਜਲਦੀ ਹੀ ਆਮ ਯੂਜ਼ਰਸ ਲਈ ਉਪਲਬਧ ਹੋਣ ਦੀ ਆਸ ਹੈ।
ਪੜ੍ਹੋ ਇਹ ਅਹਿਮ ਖਬਰ - Nokia ਦੀ ਹੋ ਰਹੀ ਭਾਰਤ ’ਚ ਵਾਪਸੀ! Alcatel ਨੇ ਕਰ’ਤਾ ਐਲਾਨ
ਫਿਲਹਾਲ ਬੀਟਾ ਯੂਜ਼ਰਾਂ ਲਈ ਸਪੈਨਿਸ਼, ਅਰਬੀ, ਹਿੰਦੀ, ਪੁਰਤਗਾਲੀ ਅਤੇ ਰੂਸੀ ਭਾਸ਼ਾਵਾਂ ਲਈ ਸਮਰਥਨ ਉਪਲਬਧ ਕਰਵਾਇਆ ਗਿਆ ਹੈ। ਜਦੋਂ ਇਹ ਫੀਚਰ ਆਮ ਲੋਕਾਂ ਲਈ ਉਪਲਬਧ ਹੋ ਜਾਵੇਗੀ, ਤਾਂ ਯੂਜ਼ਰਸ ਆਪਣੇ ਫੋਨ 'ਤੇ ਉਸ ਭਾਸ਼ਾ ਦਾ ਭਾਸ਼ਾ ਪੈਕ ਡਾਊਨਲੋਡ ਕਰ ਸਕਣਗੇ ਜਿਸ ’ਚ ਉਹ ਮੈਸੇਜਿਸ ਦਾ ਅਨੁਵਾਦ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ, ਲੋਕਾਂ ਕੋਲ ਭਾਸ਼ਾ ਪੈਕ ਡਾਊਨਲੋਡ ਕਰਨ ਦਾ ਵਿਕਲਪ ਵੀ ਹੋਵੇਗਾ ਜੋ ਦੂਜੀਆਂ ਭਾਸ਼ਾਵਾਂ ਦੇ ਮੈਸੇਜ ਨੂੰ ਆਪਣੇ ਆਪ ਯੂਜ਼ਰ ਦੀ ਭਾਸ਼ਾ ਵਿੱਚ ਬਦਲ ਦੇਵੇਗਾ। ਜਿਸ ਵੀ ਚੈਟ ਲਈ ਯੂਜ਼ਰ ਆਟੋਮੈਟਿਕ ਟ੍ਰਾਂਸਲੇਟ ਫੀਚਰ ਨੂੰ ਚਾਲੂ ਕਰਨਾ ਚਾਹੁੰਦਾ ਹੈ, ਉਸ ਨੂੰ ਇਸ ਦੇ ਵੇਰਵਿਆਂ ’ਚ ਜਾਣਾ ਪਵੇਗਾ ਅਤੇ ਇਸ ਫੀਚਰ ਨੂੰ ਚਾਲੂ ਕਰਨਾ ਪਵੇਗਾ।
ਪੜ੍ਹੋ ਇਹ ਅਹਿਮ ਖਬਰ - 32MP ਕੈਮਰੇ ਨਾਲ ਲਾਂਚ ਹੋਇਆ Vivo ਦਾ ਇਹ ਧਾਕੜ ਫੋਨ!
ਦੂਜੇ ਪਾਸੇ, ਜੇਕਰ ਯੂਜ਼ਰ ਨਹੀਂ ਚਾਹੁੰਦਾ ਕਿ ਮੈਸੇਜ ਆਪਣੇ ਆਪ ਅਨੁਵਾਦ ਹੋਵੇ, ਤਾਂ ਉਹ ਮੈਸੇਜ 'ਤੇ ਟੈਪ ਕਰ ਸਕਦਾ ਹੈ ਅਤੇ ਵਿਕਲਪ 'ਤੇ ਜਾ ਸਕਦਾ ਹੈ ਅਤੇ ਅਨੁਵਾਦ ਫੀਚਰ ਦੀ ਚੋਣ ਕਰ ਸਕਦਾ ਹੈ।
ਫਿਲਹਾਲ ਇਹ ਫੀਚਰ ਬੀਟਾ ਟੈਸਟਿੰਗ ’ਚ ਹੈ ਅਤੇ ਮਾਹਿਰਾਂ ਦਾ ਮੰਨਣਾ ਹੈ ਕਿ ਕਿਉਂਕਿ ਇਹ ਫੀਚਰ ਡਿਵਾਈਸ 'ਤੇ ਕੰਮ ਕਰੇਗੀ, ਇਸ ਲਈ ਇਹ ਉਸ ਫੀਚਰ ਦਾ ਮੁਕਾਬਲਾ ਨਹੀਂ ਕਰ ਸਕਦੀ ਜੋ ਆਨਲਾਈਨ ਜੁੜ ਕੇ ਕੰਮ ਕਰਦੀ ਹੈ। ਅਸੀਂ ਦੇਖਿਆ ਹੈ ਕਿ ਇਸ ਫੀਚਰ ਦੇ ਡਿਵਾਈਸ 'ਤੇ ਕਾਰਜਸ਼ੀਲਤਾ ਦੀਆਂ ਸੀਮਾਵਾਂ ਹਨ। ਉਸ ਕੋਲ ਆਪਣੇ ਆਪ ਨੂੰ ਅਪਡੇਟ ਕਰਨ ਲਈ ਆਨਲਾਈਨ ਜੁੜਨ ਦਾ ਵਿਕਲਪ ਨਹੀਂ ਹੈ। ਅਜਿਹੀ ਸਥਿਤੀ ’ਚ, ਇਸਦੀ ਕਾਰਗੁਜ਼ਾਰੀ ਦਾ ਮੁਲਾਂਕਣ ਉਦੋਂ ਹੀ ਕੀਤਾ ਜਾ ਸਕਦਾ ਹੈ ਜਦੋਂ ਇਹ ਹਰ ਕਿਸੇ ਲਈ ਉਪਲਬਧ ਹੋ ਜਾਵੇ।
ਪੜ੍ਹੋ ਇਹ ਅਹਿਮ ਖਬਰ - Instagram-Facebook ਵਾਂਗ ਹੁਣ Snapchat ਤੋਂ ਵੀ ਕਮਾਓ ਪੈਸੇ! ਬਸ ਕਰਨਾ ਪਵੇਗਾ ਆਹ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
OnePlus 12 ’ਤੇ ਮਿਲ ਰਿਹੈ ਬੰਪਰ Discount! ਜਾਣੋ ਕੀ ਹੈ ਆਫਰ
NEXT STORY