ਜਲੰਧਰ : ਜੇ ਕਿਹਾ ਜਾਵੇ ਕਿ ਗੇਮਿੰਗ ਦੇ ਦੌਰਾਨ ਤੁਸੀਂ ਗੇਮ 'ਚ ਵਧੀਆ ਵਧੀਆ ਫੋਟੋਜ਼ ਕਲਿਕ ਕਰ ਸਕਦੇ ਹੋ ਤੇ ਹਾਈ ਰੈਜ਼ੋਲਿਊਸ਼ਨ ਸ਼ਾਟਸ ਲੈ ਸਕਦੇ ਹੋ ਤਾਂ ਸ਼ਾਇਦ ਤੁਹਾਨੂੰ ਇਹ ਥੋੜਾ ਅਜੀਬ ਲੱਗੇ ਪਰ ਇਸ ਸਚ ਹੋ ਰਿਹਾ ਹੈ। ਜੀ ਹਾਂ ਨਵੀਡੀਆ ਨੇ ਦੁਨੀਆ ਦਾ ਪਹਿਲਾ ਇਨ-ਗੇਮ 3ਡੀ ਕੈਮਰਾ ਮੋਡ ਪੇਸ਼ ਕੀਤਾ ਹੈ।
ਨਵੀਡੀਆ ਦੇ ਐਂਸੇਲ ਕੈਮਰਾ ਮੋਡ ਨਾਲ ਤੁਸੀਂ ਗੇਮ ਦੇ ਅੰਦਰ ਅਜਿਹੇ ਸਨੈਪਸ਼ਾਟ ਲੈ ਸਕਦੇ ਹੋ ਜੋ ਤੁਸੀਂ ਪਹਿਲਾਂ ਕਦੇ ਨਹੀਂ ਲਏ ਹੋਣਗੇ। ਜੇ ਰੈਜ਼ੋਲਿਊਸ਼ਨ ਦੀ ਗੱਲ ਕੀਤੀ ਜਾਵੇ ਤਾਂ 4ਕੇ ਤੋਂ ਵੀ ਜ਼ਿਆਦਾ ਕਲੀਅਰ ਤੇ ਅਲਟ੍ਰਾ ਕ੍ਰਿਸਪ ਫੋਟੋਜ਼ ਇਸ 'ਚ ਲਈਆਂ ਜਾ ਸਕਦੀਆਂ ਹਨ। ਫਿਲਟਕ ਤੇ ਹੋਰ ਫੀਚਰਜ਼ ਨਾਲ ਤੁਸੀਂ ਆਪਣੇ ਫੋਟੋਸ਼ਾਪ ਸਕਿੱਲ ਵਧਾ ਸਕਦੇ ਹੋ। ਜੋ ਫੀਚਰ ਸਭ ਤੋਂ ਜ਼ਿਆਦਾ ਤੁਹਾਨੂੰ ਪਸੰਦ ਆਵੇਗਾ ਉਹ ਹੈ ਕਿ ਇਸ 'ਚ ਤੁਸੀਂ 360 ਡਿਗਰੀ ਸ਼ੋਟਸ ਲੈ ਸਕਦੇ ਹੋ। ਇਨ੍ਹਾਂ ਫੋਟੋਜ਼ ਨੂੰ ਤੁਸੀਂ ਆਪਣੇ ਫੋਨ 'ਚ ਵੀ ਸੇਵ ਕਰ ਸਕਦੇ ਹੋ। ਐਂਸੇਲ ਕੈਮਰਾ ਮੋਡ ਕਦੋਂ ਤੱਕ ਰਿਲੀਜ਼ ਹੋਵੇਗਾ, ਇਸ ਦੀ ਜਾਣਕਾਰੀ ਅਜੇ ਤੱਕ ਨਹੀਂ ਹੈ ਪਰ ਬਹੁਤ ਜਲਦ ਇਹ ਮੋਡ The Division, The Witcher 3 ਤੇ No Man's Sky ਗੇਮਜ਼ ਲਈ ਆ ਜਾਵੇਗਾ।
ਸਿਰਫ 1700 'ਚ ਖਰੀਦੋ HTC ਦਾ ਇਹ ਬਿਤਰੀਨ ਸਮਾਰਟਫੋਨ
NEXT STORY