ਆਟੋ ਡੈਸਕ– ਭਾਰਤ ’ਚ ਵਧਦੀ ਇਲੈਕਟ੍ਰਿਕ ਵ੍ਹੀਕਲਸ ਦੀ ਮੰਗ ਵਿਚਕਾਰ ਇਲੈਕਟ੍ਰਿਕ ਵ੍ਹੀਕਲ ਨਿਰਮਾਤਾ ਕੰਪਨੀ ਓਲਾ ਨੇ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਲੈ ਕੇ ਆ ਰਹੀ ਹੈ। ਕੰਪਨੀ ਨੇ ਇਸ ਕਾਰ ਦੀ ਫਰਸਟ ਲੁੱਕ ਜਾਰੀ ਕੀਤੀ ਹੈ। ਇਸਤੋਂ ਪਹਿਲਾਂ ਕੰਪਨੀ ਨੇ ਓਲਾ ਇਲੈਕਟ੍ਰਿਕ ਸਕੂਟਰ ਪੇਸ਼ ਕੀਤਾ ਸੀ। ਹਾਲਾਂਕਿ, ਕਾਰ ਦੇ ਸੈਗਮੈਂਟ ਨੂੰ ਲੈ ਕੇ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ ਪਰ ਰਿਪੋਰਟਾਂ ਮੁਤਾਬਕ, ਇਹ ਸੇਡਾਨ ਸੈਗਮੈੰਟ ਦੀ ਇਲੈਕਟ੍ਰਿਕ ਕਾਰ ਹੋਵੇਗੀ।
ਟਿਪਸਟਰ ਅਭਿਸ਼ੇਕ ਯਾਦਵ ਨੇ ਆਪਣੀ ਟਵਿਟਰ ਅਕਾਊਂਟ ਤੋਂ ਓਲਾ ਇਲੈਕਟ੍ਰਿਕ ਕਾਰ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਾਣਕਾਰੀ ਮੁਤਾਬਕ, ਕੰਪਨੀ ਨੇ ਐਤਵਾਰ ਨੂੰ ਤਾਮਿਲਨਾਡੂ ਦੇ ਓਲਾ ਫਿਊਚਰ ਫੈਕਟਰੀ ’ਚ ਗਾਹਕਾਂ ਦੀ ਵਿਜ਼ੀਟ ਕਰਵਾਈ ਸੀ, ਜਿੱਥੇ ਕੰਪਨੀ ਦੇ ਸੀ.ਈ.ਓ. ਭਾਵਿਸ਼ ਅਗਰਵਾਲ ਨੇ ਇਲੈਕਟ੍ਰਿਕ ਕਾਰ ਦੀ ਟੀਜ਼ਰ ਵਾਡੀਓ ਜਾਰੀ ਕੀਤੀ। ਇਸ ਟੀਜ਼ਰ ’ਚ ਕਾਰ ਦੇ ਡਿਜ਼ਾਈਨ ਦੀ ਝਲਕ ਵੇਖਣ ਨੂੰ ਮਿਲਦੀ ਹੈ।
ਸ਼ਾਨਦਾਰ ਹੈ ਕਾਰ ਦੀ ਲੁੱਕ
ਟੀਜ਼ਰ ਵੀਡੀਓ ਮੁਤਾਬਕ, ਕਾਰ ’ਚ ਫਿਊਚਰਿਸਟਿਕ ਡਿਜ਼ਾਈਨ ਦਿੱਤਾ ਗਿਆ ਹੈ। ਇਸਦੇ ਫਰੰਟ ਤੋਂ ਲੈਕੇ ਬੈਕ ਤਕ ਐੱਲ.ਈ.ਡੀ. ਲਾਈਟ ਲਗਾਈ ਗਈ ਹੈ, ਜੋ ਹਨ੍ਹੇਰੇ ’ਚ ਕਾਰ ਨੂੰ ਬੇਹੱਦ ਸ਼ਾਨਦਾਰ ਲੁੱਕ ਦਿੰਦੀ ਹੈ। ਟੀਜ਼ਰ ’ਚ ਕਾਰ ਨੂੰ ਲਾਲ ਰੰਗ ’ਚ ਪੇਸ਼ ਕੀਤਾ ਗਿਆ ਹੈ। ਓਲਾ ਇਲੈਕਟ੍ਰਿਕ ਕਾਰ ’ਚ ਪਤਲੇ ਐੱਲ.ਈ.ਡੀ. ਹੈੱਡਲੈਂਪਸ, ਸਪੌਲੀ ਵਿੰਡਸ਼ੀਲਡ ਅਤੇ ਸਪੋਰਟ ਅਲੌਏ ਵ੍ਹੀਲਜ਼ ਵੇਖਣ ਨੂੰ ਮਿਲਣਗੇ।
ਕਦੋਂ ਲਾਂਚ ਹੋਵੇਗੀ ਕਾਰ
ਦੱਸ ਦੇਈਏ ਕਿ ਹਾਲ ਹੀ ’ਚ ਭਾਵਿਸ਼ ਅਗਰਵਾਲ ਨੇ ਪਹਿਲੀ ਇਲੈਕਟ੍ਰਿਕ ਕਾਰ ਲਾਂਚ ਕਰਨ ਦੀ ਜਾਣਕਾਰੀ ਦਿੱਤੀ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੰਪਨੀ ਲਗਭਗ 6 ਮਹੀਨਿਆਂ ਤੋਂ ਇਕ ਆਟੋਨੋਮਸ ਵ੍ਹੀਕਲ ਦੀ ਟੈਸਟਿੰਗ ਕਰ ਰਹੀ ਹੈ। ਇਸ ਕਾਰ ਨੂੰ ਗਲੋਬਲ ਬਾਜ਼ਾਰ ’ਚ ਆਉਣ ’ਚ ਦੋ ਸਾਲਾਂ ਤਕ ਦਾ ਸਮਾਂ ਲੱਗ ਸਕਦਾ ਹੈ। ਇਸਦੀ ਕੀਮਤ ਨੂੰ ਲੈ ਕੇ ਕੰਪਨੀ ਦੇ ਸੀ.ਈ.ਓ. ਨੇ ਕਿਹਾ ਕਿ ਇਸ ਇਲੈਕਟ੍ਰਿਕ ਕਾਰ ਦੀ ਕੀਮਤ 10 ਲੱਖ ਦੇ ਅੰਦਰ ਹੋਵੇਗੀ ਤਾਂ ਜੋ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਨੂੰ ਖਰਦ ਸਕਣ।
ਕਾਲਿੰਗ ਫੀਚਰ ਨਾਲ Maxima ਦੀ ਨਵੀਂ ਸਮਾਰਟਵਾਚ ਭਾਰਤ ’ਚ ਲਾਂਚ, ਕੀਮਤ 3 ਹਜ਼ਾਰ ਰੁਪਏ ਤੋਂ ਵੀ ਘੱਟ
NEXT STORY