ਨਵੀਂ ਦਿੱਲੀ - ਟੈਲੀਕਾਮ ਕੰਪਨੀ ਵੋਡਾਫੋਨ ਆਈਡੀਆ (Vi) ਨੇ ਆਦਿਤਿਆ ਬਿਰਲਾ ਹੈਲਥ ਇੰਸ਼ੋਰੈਂਸ ਦੇ ਸਹਿਯੋਗ ਨਾਲ ਦੋ ਨਵੀਂਆਂ ਯੋਜਨਾਵਾਂ ਪੇਸ਼ ਕੀਤੀਆਂ ਹਨ। ਇਨ੍ਹਾਂ ਦੋਵਾਂ ਯੋਜਨਾਵਾਂ ਦੀ ਕੀਮਤ 51 ਅਤੇ 301 ਰੁਪਏ ਰੱਖੀ ਗਈ ਹੈ, ਜਿਸ ਵਿਚ ਕੰਪਨੀ ਉਪਭੋਗਤਾ ਨੂੰ ਪ੍ਰਤੀ ਦਿਨ 1000 ਰੁਪਏ ਦਾ ਸਿਹਤ ਬੀਮਾ ਦੇ ਰਹੀ ਹੈ। Vi ਨੇ ਦੱਸਿਆ ਹੈ ਕਿ ਰਾਸ਼ਟਰੀ ਸਰਵੇ ਰਿਪੋਰਟ ਅਨੁਸਾਰ ਭਾਰਤ ਦੀ ਪੇਂਡੂ ਆਬਾਦੀ ਵਿਚੋਂ ਸਿਰਫ 14 ਪ੍ਰਤੀਸ਼ਤ ਅਤੇ ਭਾਰਤ ਦੀ ਸ਼ਹਿਰੀ ਆਬਾਦੀ ਵਿਚੋਂ ਸਿਰਫ 19 ਪ੍ਰਤੀਸ਼ਤ ਕੋਲ ਸਿਹਤ ਬੀਮਾ ਹੈ।
ਇਹ ਵੀ ਪੜ੍ਹੋ: ਜੇ ਤੁਸੀਂ ਕਾਰ 'ਤੇ ਲੰਬੇ ਸਫ਼ਰ ਦੀ ਤਿਆਰੀ ਕਰ ਰਹੇ ਹੋ, ਤਾਂ ਇਨ੍ਹਾਂ ਚੀਜ਼ਾਂ ਦਾ ਜ਼ਰੂਰ ਰੱਖੋ ਧਿਆਨ
ਇਸ ਨੂੰ ਧਿਆਨ ਵਿਚ ਰੱਖਦੇ ਹੋਏ, 'Vi ਹੋਸਪੀਕੇਅਰ' ਯੋਜਨਾਵਾਂ ਪੇਸ਼ ਕੀਤੀਆਂ ਗਈਆਂ ਹਨ ਜੋ ਹਸਪਤਾਲ ਵਿਚ ਦਾਖ਼ਲ ਹੋਣ 'ਤੇ ਕਵਰ ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਯੋਜਨਾਵਾਂ ਵਿਚ, ਗਾਹਕਾਂ ਨੂੰ ਹਸਪਤਾਲ ਵਿਚ ਦਾਖਲ ਹੋਣ 'ਤੇ ਪ੍ਰਤੀ ਦਿਨ 1000 ਰੁਪਏ ਤੱਕ ਦਾ ਇੱਕ ਨਿਸ਼ਚਤ ਕਵਰ ਮਿਲਦਾ ਹੈ, ਜਦੋਂ ਕਿ ਆਈ.ਸੀ.ਯੂ. ਵਿਚ 2000 ਰੁਪਏ ਪ੍ਰਤੀ ਦਿਨ ਦਾ ਕਵਰ ਮਿਲਦਾ ਹੈ। 18 ਸਾਲ ਤੋਂ 55 ਸਾਲ ਦੇ ਉਪਭੋਗਤਾ ਇਨ੍ਹਾਂ ਪੇਸ਼ਕਸ਼ਾਂ ਦਾ ਲਾਭ ਲੈਣ ਦੇ ਯੋਗ ਹੋਣਗੇ।
ਸਿਹਤ ਬੀਮੇ ਤੋਂ ਇਲਾਵਾ 51 ਰੁਪਏ ਦੀ ਯੋਜਨਾ ਵਿਚ 28 ਦਿਨਾਂ ਦੀ ਵੈਧਤਾ ਦੇ ਨਾਲ 500 ਐਸ.ਐਮ.ਐਸ. ਦਿੱਤੇ ਜਾ ਰਹੇ ਹਨ, ਜਦੋਂ ਕਿ 301 ਰੁਪਏ ਦਾ ਰੀਚਾਰਜ 'ਤੇ ਅਸੀਮਤ ਕਾਲਿੰਗ ਦੀ ਸਹੂਲਤ, ਰੋਜ਼ਾਨਾ 1.5 ਜੀ.ਬੀ. ਡਾਟਾ + 2 ਜੀ.ਬੀ. ਵਾਧੂ ਡਾਟਾ ਪ੍ਰਦਾਨ ਕੀਤਾ ਜਾ ਰਿਹਾ ਹੈ। ਇਸ ਯੋਜਨਾ ਵਿਚ 100 ਐਸ.ਐਮ.ਐਸ. ਰੋਜ਼ਾਨਾ ਆਧਾਰ 'ਤੇ ਉਪਲਬਧ ਹਨ।
ਇਹ ਵੀ ਪੜ੍ਹੋ: ਟਾਟਾ ਦੀ ਇਸ ਕਾਰ ਨੂੰ ਦਿੱਲੀ ਸਰਕਾਰ ਦਾ ਝਟਕਾ, ਬੰਦ ਹੋਵੇਗੀ ਸਬਸਿਡੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜੇ OLX 'ਤੇ ਮਿਲ ਰਹੀ ਹੈ ਬਹੁਤ ਸਸਤੀ ਕਾਰ, ਤਾਂ ਹੋ ਸਕਦੈ 'ਦਾਲ ਵਿਚ ਕੁਝ ਕਾਲਾ'
NEXT STORY