ਨਵੀਂ ਦਿੱਲੀ - ਜੇ ਤੁਸੀਂ ਓ.ਐਲ.ਐਕਸ. (OLX) ਤੋਂ ਇੱਕ ਪੁਰਾਣਾ ਵਾਹਨ ਖਰੀਦ ਰਹੇ ਹੋ ਅਤੇ ਇਹ ਚੰਗੀ ਸਥਿਤੀ ਵਿਚ ਹੋਣ ਦੇ ਬਾਅਦ ਵੀ ਅੱਧੀ ਕੀਮਤ ਜਾਂ ਘੱਟ ਕੀਮਤ 'ਤੇ ਮਿਲ ਰਿਹਾ ਹੈ ਤਾਂ 'ਦਾਲ ਵਿਚ ਜ਼ਰੂਰ ਕੁਝ ਕਾਲਾ' ਹੋ ਸਕਦਾ ਹੈ। ਇਸ ਕਾਰਨ ਇਸ ਤਰ੍ਹਾਂ ਦੀ ਡੀਲਿੰਗ ਸੋਚ-ਸਮੇਝ ਕੇ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਦੀ ਕਾਰ ਖਰੀਦਣ ਨਾਲ ਤੁਸੀਂ ਕਿਸੇ ਧੋਖੇਬਾਜ਼ ਦੇ ਚੁੰਗਲ ਵਿਚ ਫਸ ਸਕਦੇ ਹੋ। ਗਾਜ਼ੀਆਬਾਦ ਪੁਲਸ ਨੇ ਇਸੇ ਤਰ੍ਹਾਂ ਦੇ ਇੱਕ ਮਾਮਲੇ ਵਿਚ ਬਦਮਾਸ਼ਾਂ ਨੂੰ ਫੜ ਲਿਆ ਹੈ ਜੋ ਓ.ਐਲ.ਐਕਸ. 'ਤੇ ਸਸਤੀ ਕਾਰ ਵੇਚਦੇ ਸਨ ਅਤੇ ਮੌਕਾ ਮਿਲਦੇ ਹੀ ਇਸਨੂੰ ਫਿਰ ਚੋਰੀ ਕਰਕੇ ਕਿਸੇ ਹੋਰ ਨੂੰ ਵੇਚ ਦਿੰਦੇ ਸਨ। ਇਹ ਕਾਰ ਪਹਿਲਾਂ ਹੀ ਚੋਰੀ ਦੀ ਹੁੰਦੀ ਸੀ।
ਸਾਈਬਰ ਸੈੱਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਕ ਵਿਅਕਤੀ ਨੇ ਪਿਛਲੇ ਹਫਤੇ ਇਥੇ ਕਾਰ ਚੋਰੀ ਦਾ ਕੇਸ ਦਰਜ ਕਰਵਾਇਆ ਸੀ। ਜਦੋਂ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਕਾਰ ਮਾਲਕ ਨੇ ਦੱਸਿਆ ਕਿ ਉਸਨੇ ਇਹ ਕਾਰ ਜਿਸ ਵਿਅਕਤੀ ਕੋਲੋਂ ਖ਼ਰੀਦੀ ਸੀ, ਉਹ ਵਿਅਕਤੀ ਹੀ ਇਸ ਕਾਰ ਨੂੰ ਲੈ ਕੇ ਜਾ ਰਿਹਾ ਸੀ। ਪੁਲਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸਨੇ ਧੋਖਾਧੜੀ ਦੀ ਪੂਰੀ ਕਹਾਣੀ ਪੁਲਸ ਨੂੰ ਦੱਸ ਦਿੱਤੀ।
ਇਹ ਵੀ ਪੜ੍ਹੋ: ਟਾਟਾ ਦੀ ਇਸ ਕਾਰ ਨੂੰ ਦਿੱਲੀ ਸਰਕਾਰ ਦਾ ਝਟਕਾ, ਬੰਦ ਹੋਵੇਗੀ ਸਬਸਿਡੀ
ਜਾਅਲੀ ਕਾਗਜ਼
ਦੋਸ਼ੀ ਨੇ ਦੱਸਿਆ ਕਿ ਉਹ ਪਹਿਲਾਂ ਹੀ ਚੋਰੀ ਕੀਤੀ ਕਾਰ ਦੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਉਸ ਨੂੰ ਨਵੇਂ ਗਾਹਕ ਕੋਲ ਵੇਚ ਦਿੰਦੇ ਸਨ। ਇਸ ਕਾਰ ਦੀ ਦੂਜੀ ਚਾਬੀ ਦੋਸ਼ੀਆਂ ਕੋਲ ਹੀ ਹੁੰਦੀ ਸੀ ਅਤੇ ਜਿਵੇਂ ਹੀ ਮੌਕਾ ਮਿਲਦਾ ਇਹ ਲੋਕ ਦੂਜੀ ਚਾਬੀ ਨਾਲ ਕਾਰ ਚੋਰੀ ਕਰ ਲੈਂਦੇ ਸਨ ਅਤੇ ਕਾਰ ਨੂੰ ਵਾਰ-ਵਾਰ ਵੱਖ-ਵੱਖ ਲੋਕਾਂ ਨੂੰ ਵੇਚਿਆ ਜਾਂਦਾ ਸੀ।
ਸਾਬਕਾ ਮਾਲਕ ਕੋਲੋਂ ਹੋਈ ਕਾਰ ਚੋਰੀ ਦੀ ਪੁਸ਼ਟੀ
ਜਾਂਚ ਦੌਰਾਨ ਕਾਰ ਦੇ ਅਸਲੀ ਮਾਲਕ ਦੀ ਜਾਣਕਾਰੀ ਮਿਲ ਗਈ ਹੈ। ਪੁਲਸ ਪੁੱਛਗਿੱਛ ਵਿਚ ਦੋਸ਼ੀ ਨੇ ਦੱਸਿਆ ਕਿ ਉਹ ਤਾਲਾਬੰਦੀ ਕਾਰਨ ਆਰਥਿਕ ਪਰੇਸ਼ਾਨ ਸੀ। ਇਸ ਲਈ ਧੋਖਾਧੜੀ ਕਰਨੀ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ: ਕਿਸਾਨਾਂ ਦੀ ਆਮਦਨ ਵਧਾਉਣ ਲਈ ਸਰਕਾਰ ਨੇ ਬਣਾਈ ਨਵੀਂ ਨੀਤੀ, ਚੁਣੇ ਦੇਸ਼ ਦੇ 728 ਜ਼ਿਲ੍ਹੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਜਾਜ ਆਟੋ ਨੇ ਨਵਾਂ ਪਲੈਟੀਨਾ 100 ਇਲੈਕਟ੍ਰਿਕ ਸਟਾਰਟ ਕੀਤਾ ਲਾਂਚ, ਜਾਣੋ ਕਿੰਨੀ ਹੈ ਕੀਮਤ
NEXT STORY